ਪਹਿਲੇ ਪਾਤਿਸ਼ਾਹੇ ਦੇ ਵਿਆਹ ਪੁਰਬ ਨੂੰ ਸਮਰਪਿਤ ਕਰਵਾਇਆ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ
Publish Date: Sun, 20 Sep 2026 06:46 PM (IST)
Updated Date: Mon, 21 Sep 2026 04:06 AM (IST)
-ਵੱਖ-ਵੱਖ ਸੇਵਾਵਾਂ ਦੇ ਕੀਤੇ ਪ੍ਰਬੰਧ : ਤਜਿੰਦਰ ਪਾਲ ਸਿੰਘ, ਸੇਵਾਦਾਰਾਂ ਦੇ ਸਹਿਯੋਗ ਨਾਲ ਸਫਲ ਰਿਹਾ ਸਮਾਗਮ : ਐਡ. ਗਗਨਪ੍ਰੀਤ ਸਿੰਘ ਫੋਟੋ ਨੰਬਰ-6 ਸਟਾਫ ਰਿਪੋਰਟਰ ,ਪੰਜਾਬੀ ਜਾਗਰਣ ਲੁਧਿਆਣਾ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ, ਜੇ-ਬਲਾਕ, ਭਾਈ ਰਣਧੀਰ ਸਿੰਘ ਨਗਰ ਵਿਖੇ ਦਸ਼ਮੇਸ਼ ਸੇਵਾ ਸੋਸਾਇਟੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਿੰਦਰ ਪਾਲ ਸਿੰਘ ਦੀ ਟੀਮ ਦੇ ਸਹਿਯੋਗ ਨਾਲ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਰਾਤਰੀ ਵਿਸ਼ੇਸ਼ ਗੁਰਮਤ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਵਿੱਚ ਪੰਥ ਪ੍ਰਸਿੱਧ ਕੀਰਤਨੀਏ ਭਾਈ ਰਵਿੰਦਰ ਸਿੰਘ, ਸਾਬਕਾ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਭਾਈ ਤਰਨਜੀਤ ਸਿੰਘ ਹਜ਼ੂਰੀ ਰਾਗੀ ਜੇ-ਬਲਾਕ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਦੇਵ ਸਿੰਘ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਪਦੇਸ਼ਾਂ ਅਤੇ ਗ੍ਰਿਹਸਤੀ ਜੀਵਨ ਦੀ ਮਹਾਨਤਾ ਬਾਰੇ ਸੰਗਤ ਨੂੰ ਜਾਣੂ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਤਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੰਗਤ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਅਤੇ ਦਸ਼ਮੇਸ਼ ਸੇਵਾ ਸੋਸਾਇਟੀ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾ ਕੇ ਸੰਗਤ ਦੀ ਸੇਵਾ ਕੀਤੀ ਗਈ। ਉਨ੍ਹਾਂ ਕਿਹਾ ਕਿ “ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ” ਦੇ ਸਿਧਾਂਤ ਨੂੰ ਜੀਵਨ ਵਿੱਚ ਅਪਣਾਉਣਾ ਹੀ ਗੁਰਪੁਰਬ ਮਨਾਉਣ ਦਾ ਅਸਲ ਮਕਸਦ ਹੈ। ਦਸ਼ਮੇਸ਼ ਸੇਵਾ ਸੋਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਪ੍ਰੀਤ ਸਿੰਘ ਨੇ ਸਮੁੱਚੀ ਸੰਗਤ, ਸੇਵਾਦਾਰਾਂ, ਰਾਗੀ ਜਥਿਆਂ ਅਤੇ ਸਹਿਯੋਗੀ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਦੇ ਸਹਿਯੋਗ ਨਾਲ ਸਮਾਗਮ ਸਫ਼ਲ ਰਿਹਾ। ਉਨ੍ਹਾਂ ਕਿਹਾ ਕਿ ਸੋਸਾਇਟੀ ਵੱਲੋਂ ਗੁਰੂ ਘਰ ਦੀ ਸੇਵਾ ਅਤੇ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਲਈ ਅਜਿਹੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਸਮਾਗਮ ਦੌਰਾਨ ਐਡਵੋਕੇਟ ਗਗਨਪ੍ਰੀਤ ਸਿੰਘ, ਗੁਲਸ਼ਨ ਸਿੰਘ ਬੁੱਟਰ, ਸਤਿੰਦਰਪਾਲ ਸਿੰਘ ਟੀਟੂ ਅਤੇ ਹਰਵਿੰਦਰ ਸਿੰਘ ਰਾਜੂ ਵੱਲੋਂ ਭਾਈ ਰਵਿੰਦਰ ਸਿੰਘ ਨੂੰ ਗੁਰੂ ਘਰ ਵੱਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸਮੌਕੇਤਜਿੰਦਰਪਾਲ ਸਿੰਘ, ਗੁਲਸ਼ਨਸਿੰਘ ਬੁੱਟਰ, ਜਸਬੀਰ ਸਿੰਘ, ਗੁਰਚਰਨਸਿੰਘ ਮਿੰਟਾ, ਅਰਵਿੰਦਰਸਿੰਘ ਦੂਆ, ਅਵਤਾਰਸਿੰਘ ਪੀਏਯੂ., ਸੁਰਜੀਤਸਿੰਘ ਅਰੋੜਾ, ਮਹਿੰਦਰਸਿੰਘ ਪਾਹਵਾ, ਮਨਮੋਹਨਸਿੰਘ ਮੋਹਣੀ, ਉਪਕਾਰ ਸਿੰਘ, ਹਰਭਜਨ ਸਿੰਘ, ਜਗਦੀਪਸਿੰਘ ਭੱਠਲ, ਅਮਨਦੀਪਸਿੰਘ ਭੱਠਲ, ਗੁਰਚਰਨਸਿੰਘ ਰੱਸੀਆ, ਰਤਨਸਿੰਘ ਕਮਾਲਪੁਰੀ, ਨਰਾਇਣਸਿੰਘ ਦੋਲੋ, ਸਤਿਨਾਮ ਸਿੰਘ, ਗੁਰਿੰਦਰਸਿੰਘ ਭਾਂਡੇ, ਰਜਿੰਦਰਸਿੰਘ ਮਿੰਨੀ, ਜਸਬੀਰਸਿੰਘ ਸਾਹਨੀ, ਭੁਪਿੰਦਰਸਿੰਘ ਡਿੰਪਲ, ਰਾਜੇਸ਼ ਗੁਪਤਾ, ਬਲਵਿੰਦਰ ਸਿੰਘ ਗਾਬਾਅਤੇ ਬਲਵਿੰਦਰ ਸਿੰਘ ਮੰਗੂ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਅਤੇ ਸੇਵਾਦਾਰ ਹਾਜ਼ਰ ਸਨ।