- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਆਧੁਨਿਕ ਬਲੱਡ ਬੈੱਕ ਦੀ ਸ਼ੁਰੂਆਤ

-ਦਿਵਿਆਂਗ, ਨੇਤਰਹੀਣ, ਥੈਲੇਸੀਮੀਆ ਬੱਚੇ ਤੇ ਬੇਸਹਾਰਿਆਂ ਨੂੰ ਮੁਫ਼ਤ ਦਿੱਤਾ ਜਾਵੇਗਾ ਬਲੱਡ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋ ਸੇਵਾ ਤੇ ਸਿਮਰਨ ਦੇ ਪੁੰਜ ਭਾਈ ਘਨ੍ਹੱਈਆ ਜੀ ਦੇ 322ਵੇਂ ਮਾਨਵ ਸੇਵਾ ਦਿਵਸ (ਮੱਲ੍ਹਮ ਪੱਟੀ ਦਿਵਸ) ਨੂੰ ਮਨਾਉਦਿਆਂ ਹਰਚਰਨ ਨਗਰ ਵਿਖੇ ਆਪਣਾ ਨਵਾਂ ਬਣਾਇਆ ਅਧੁਨਿਕ ਬਲੱਡ ਬੈੱਕ ਲੋੜਵੰਦ ਮਰੀਜ਼ਾਂ ਦੀ ਸੇਵਾ ਵਿੱਚ ਅਰਪਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਸਟੇਟ ਐਵਾਰਡੀ ਨੇ ਦੱਸਿਆ ਕਿ ਸੰਸਥਾ ਪਿਛਲੇ 23 ਸਾਲਾਂ ਤੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਖ਼ੂਨਦਾਨ ਕੈਂਪ ਲਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਭਾਈ ਘਨ੍ਹੱਈਆ ਸਿੰਘ ਜੀ ਵੈਲਫੇਅਰ ਚੈਰੀਟੇਬਲ ਟਰੱਸਟ ਅਤੇ ਸਤਿਅਮ ਹਸਪਤਾਲ ਦੇ ਨਿੱਘੇ ਉੱਦਮ ਸਦਕਾ ਖੋਹਲਿਆ ਗਿਆ ਸਤਿਅਮ ਬਲੱਡ ਬੈੱਕ ਇਂੱਕ ਆਧੁਨਿਕ ਬਲੱਡ ਬੈੱਕ ਹੈ।
ਸੰਸਥਾ ਵੱਲੋ ਖੋਹਲਿਆ ਗਿਆ ਉਕਤ ਬਲੱਡ ਬੈਕ ਇੱਕ ਅਜਿਹਾ ਸੈਟਰ ਹੈ ਜਿੱਥੇ ਖੂਨਦਾਨੀਆਂ ਵੱਲੋਂ ਦਾਨ ਕੀਤੇ ਗਏ ਖੂਨ ਨੂੰ ਇਕੱਠਾ, ਟੈਸਟ, ਪ੍ਰੋਸੈਸ ਅਤੇ ਸੁਰੱਖਿਅਤ ਰੱਖਿਆ ਜਾਵੇਗਾ ਤਾਂ ਜੋ ਲੋੜ ਪੈਣ 'ਤੇ ਮਰੀਜ਼ਾਂ ਨੂੰ ਸਹੀ ਖੂਨ ਮਿਲ ਸਕੇ। ਜੱਥੇਦਾਰ ਨਿਮਾਣਾ ਨੇ ਇਸ ਮੌਕੇ ਰਸਮੀ ਤੌਰ ਤੇ ਐਲਾਨ ਕਰਦਿਆਂ ਹੋਇਆ ਕਿਹਾ ਕਿ ਸਮੂਹ ਧਰਮਾਂ ਨਾਲ ਸਬੰਧਤ ਧਾਰਮਿਕ ਅਸਥਾਨਾਂ ਦੇ ਸੇਵਾਦਾਰਾਂ ਨੂੰ ਵਾਜਬ ਕੀਮਤ ਤੇ ਬਲੱਡ ਦੇਣ ਤੋਂ ਇਲਾਵਾ ਥੈਲੇਸੀਮੀਆ ਬੱਚਿਆ, ਅੰਗਹੀਣਾਂ, ਨੇਤਰਹੀਣ ਅਤੇ ਬੇਸਹਾਰਿਆਂ ਨੂੰ ਮੁਫ਼ਤ ਬਲੱਡ ਦਿੱਤਾ ਜਾਵੇਗਾ। ਅਕਾਲ ਪੁਰਖ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਸ਼ੁਰੂ ਕੀਤੇ ਗਏ ਬਲੱਡ ਬੈਂਕ ਦੇ ਉਦਘਾਟਨ ਮੌਕੇ ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ, ਬਾਬਾ ਸੁਖਬੀਰ ਸਿੰਘ ਸਿਮਰਨ ਕੇਂਦਰ ਵਾਲੇ, ਡਾ. ਸ਼ਿਵ ਕੁਮਾਰ, , ਸੁਸਾਇਟੀ ਦੀ ਕੋਰ ਕਮੇਟੀ ਦੇ ਮੈਂਬਰ ਪਰਵਿੰਦਰ ਸਿੰਘ ਗਿੰਦਰਾ, ਜਸਪਾਲ ਸਿੰਘ, ਭਾਈ ਹਰਪਾਲ ਸਿੰਘ ਨਿਮਾਣਾ, ਮਨਿੰਦਰ ਸਿੰਘ ਅਹੂਜਾ, ਪ੍ਰਧਾਨ ਭੁਪਿੰਦਰ ਸਿੰਘ, ਕੁਲਦੀਪ ਸਿੰਘ ਲਾਂਬਾ, ਇੰਦਰਪਾਲ ਸਿੰਘ ਬਿੰਦਰਾ, ਦਲਜੀਤ ਸਿੰਘ ਲਾਂਬਾ, ਵੀਰ ਲਛਮਨ ਸਿੰਘ, ਸ਼ਮਸ਼ੇਰ ਸਿੰਘ ਲਾਡੋਵਾਲ, ਗੁਰਪ੍ਰੀਤ ਸਿੰਘ ਧਰਮਪੁਰਾ, ਜਗਦੀਪ ਸਿੰਘ ਹੂੰਝਣ, ਅਮਨਦੀਪ ਸਿੰਘ, ਦਲੀਪ ਸਿੰਘ, ਦਿਲਬਾਗ ਸਿੰਘ, ਬਲਦੇਵ ਸਿੰਘ ਸੰਧੂ, ਰਾਣਾ ਸਿੰਘ ਦਾਦ ਵਿਸੇਸ਼ ਤੌਰ ’ਤੇ ਹਾਜ਼ਰ ਸਨ।