- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਦੀ ਮਹੱਤਤਾ ਨੂੰ ਦਰਸਾਉਣ ਲਈ ਕਬੀਰ ਜੀ ਦੀ ਅਮਰ ਬਾਣੀ ਹੀ ਕਾਫ਼ੀ-ਸਾਧਵੀ ਉਤਮਾ ਭਾਰਤੀ

-ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਨੇ ਹਫ਼ਤਾਵਾਰੀ ਸਤਿਸੰਗ ਪ੍ਰੋਗਰਾਮ ਕਰਵਾਇਆ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਐਤਵਾਰ ਨੂੰ ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਕੈਲਾਸ਼ ਨਗਰ ਵਿਖੇ ਹਫਤਾਵਰੀ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਭਜਨ ਕੀਰਤਨ ਰਾਹੀਂ ਕੀਤੀ ਗਈ। ਇਸ ਤੋਂ ਬਾਅਦ ਹਾਜ਼ਰ ਭਗਤਾਂ ਨੂੰ ਸੰਬੋਧਨ ਕਰਦਿਆਂ ਸਾਧਵੀ ਉੱਤਮਾ ਭਾਰਤੀ ਨੇ ਕਿਹਾ ਕਿ ਕਬੀਰ ਦਾਸ ਜੀ ਦੀ ਅਮਰ ਬਾਣੀ ਗੁਰੂ ਦੀ ਮਹੱਤਤਾ ਨੂੰ ਦਰਸਾਉਣ ਲਈ ਕਾਫ਼ੀ ਹੈ। ਭਾਰਤੀ ਸੱਭਿਆਚਾਰ ਵਿੱਚ ਗੁਰੂ ਨੂੰ ਪਰਮਾਤਮਾ ਤੋਂ ਵੀ ਸ੍ਰੇਸ਼ਟ ਮੰਨਿਆ ਗਿਆ ਹੈ, ਕਿਉਂਕਿ ਉਹੀ ਚੇਲੇ ਨੂੰ ਅਗਿਆਨਤਾ ਦੇ ਹਨ੍ਹੇਰੇ ਵਿੱਚੋਂ ਕੱਢ ਕੇ ਗਿਆਨ ਦੇ ਪ੍ਰਕਾਸ਼ ਵੱਲ ਲੈ ਕੇ ਜਾਂਦਾ ਹੈ। ਅੱਜ ਦੇ ਇਸ ਮੁਕਾਬਲੇਬਾਜ਼ੀ ਵਾਲੇ ਯੁੱਗ ਵਿੱਚ ਜਿੱਥੇ ਤਕਨੀਕੀ ਤਰੱਕੀ ਨੇ ਜੀਵਨ ਨੂੰ ਗੁੰਝਲਦਾਰ ਬਣਾ ਦਿੱਤਾ ਹੈ, ਉੱਥੇ ਇੱਕ ਮਾਰਗਦਰਸ਼ਕ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਗੁਰੂ ਨਾ ਸਿਰਫ਼ ਗਿਆਨ ਪ੍ਰਦਾਨ ਕਰਦਾ ਹੈ, ਸਗੋਂ ਉਸ ਦੇ ਚਰਿੱਤਰ ਨਿਰਮਾਣ, ਆਤਮ-ਵਿਕਾਸ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਸਥਾਪਨਾ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।
ਗੁਰੂ ਪ੍ਰਤੀ ਸ਼ਰਧਾ ਰੱਖਣ ਵਾਲਾ ਚੇਲਾ ਦਿਲੋਂ ਸਿੱਖਿਆ ਗ੍ਰਹਿਣ ਕਰਦਾ ਹੈ। ਉਹ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਵਿਵਹਾਰਕ ਜੀਵਨ ਲਈ ਵੀ ਜ਼ਰੂਰੀ ਤਜ਼ਰਬਾ ਅਤੇ ਸੇਧ ਪ੍ਰਾਪਤ ਕਰਦਾ ਹੈ। ਮਹਾਭਾਰਤ ਵਿੱਚ ਅਰਜੁਨ ਇੱਕ ਮਹਾਨ ਯੋਧਾ ਸੀ ਪਰ ਉਸਦੇ ਜੀਵਨ ਦੀ ਦਿਸ਼ਾ ਉਦੋਂ ਹੀ ਸਪੱਸ਼ਟ ਹੋਈ ਜਦੋਂ ਉਸਨੇ ਸ੍ਰੀ ਕ੍ਰਿਸ਼ਨ ਜੀ ਕੋਲੋਂ ਗੀਤਾ ਦਾ ਉਪਦੇਸ਼ ਪ੍ਰਾਪਤ ਕੀਤਾ। ਗੁਰੂ ਭਗਤੀ ਨਾਲ ਉਸ ਦੇ ਅੰਦਰ ਨਿਮਰਤਾ, ਧੀਰਜ ਅਤੇ ਸਮਰਪਣ ਵਰਗੇ ਗੁਣ ਵਿਕਸਿਤ ਹੁੰਦੇ ਹਨ। ਇਹ ਗੁਣ ਉਸਨੂੰ ਸਮਾਜ ਵਿੱਚ ਇੱਕ ਆਦਰਸ਼ ਨਾਗਰਿਕ ਬਣਨ ਵੱਲ ਅੱਗੇ ਵਧਾਉਂਦੇ ਹਨ। ਸਵਾਮੀ ਵਿਵੇਕਾਨੰਦ ਨੇ ਰਾਮਕ੍ਰਿਸ਼ਨ ਪਰਮਹੰਸ ਨੂੰ ਨਾ ਸਿਰਫ਼ ਗੁਰੂ ਮੰਨਿਆ, ਸਗੋਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾ ਕੇ ਪੂਰੇ ਵਿਸ਼ੇਸ਼ ਨੂੰ ਭਾਰਤੀ ਸੱਭਿਆਚਾਰ ਤੋਂ ਜਾਣੂ ਕਰਵਾਇਆ। ਸਿਰਫ਼ ਵਿਦਿਅਕ ਸਫ਼ਲਤਾ ਹੀ ਨਹੀਂ, ਜੀਵਨ ਦੀ ਅਧਿਆਤਮਕ ਯਾਤਰਾ ਵਿੱਚ ਵੀ ਗੁਰੂ ਦਾ ਯੋਗਦਾਨ ਅਮੁੱਲ ਹੈ।
ਸੰਤ ਏਕਨਾਥ, ਨਾਮਦੇਵ ਜੀ, ਤੁਕਾਰਾਮ ਜੀ ਵਰਗੇ ਸੰਤਾਂ ਨੇ ਆਪਣੇ ਗੁਰੂਆਂ ਦੇ ਚਰਨਾਂ ਵਿੱਚ ਅਸੀਮ ਸ਼ਰਧਾ ਰੱਖ ਕੇ ਹੀ ਸਮਾਜ ਵਿੱਚ ਅਧਿਆਤਮਕ ਚੇਤਨਾ ਫੈਲਾਈ। ਅਜੋਕੇ ਸਮੇਂ ਲੋੜ ਹੈ ਕਿ ਨੌਜਵਾਨ ਪੀੜ੍ਹੀ ਗੁਰੂ ਦੀ ਮਹੱਤਤਾ ਨੂੰ ਸਮਝੇ ਅਤੇ ਉਨ੍ਹਾਂ ਪ੍ਰਤੀ ਸ਼ਰਧਾ ਰੱਖੇ। ਸਿਰਫ਼ ਇਮਤਿਹਾਨ ਪਾਸ ਕਰਨਾ ਹੀ ਸਿੱਖਿਆ ਦਾ ਮਕਸਦ ਨਹੀਂ ਹੈ, ਬਲਕਿ ਇੱਕ ਸੰਸਕਾਰਵਾਨ, ਚਰਿੱਤਰਵਾਨ ਅਤੇ ਜ਼ਿੰਮੇਵਾਰ ਨਾਗਰਿਕ ਬਣਨਾ ਵੀ ਓਨਾ ਹੀ ਜ਼ਰੂਰੀ ਹੈ। ਇਹ ਤਦ ਹੀ ਸੰਭਵ ਹੈ ਜਦੋਂ ਸੱਚੇ ਮਨ ਨਾਲ ਗੁਰੂ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ।