- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਨੂੰ ਲੋਕ ਵਿਖਾਵੇ ਲਈ ਚਾਹੀਦੇ ਹਨ ਦਸਤਾਰਾਂ ਵਾਲੇ-ਸੁਖਮਿੰਦਰਪਾਲ ਗਰੇਵਾਲ

-ਭਾਜਪਾ ਆਗੂ ਨੇ ਘਰ ਤੋਂ ਉਤਾਰਿਆ ਪਾਰਟੀ ਦਾ ਝੰਡਾ
ਫ਼ੋਟੋ ਨੰਬਰ-29
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ/ਸਾਹਨੇਵਾਲ
ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕੇਂਦਰ ਦੇ ਕਈ ਮੰਤਰੀ ਤੇ ਭਾਜਪਾ ਦੇ ਕੌਮੀ ਆਗੂ ਪੰਜਾਬ ਅੰਦਰ ਵੱਧ ਰਹੇ ਨਸ਼ੇ ਦੇ ਖ਼ਿਲਾਫ਼ ਰੈਲੀਆਂ ’ਤੇ ਯਾਤਰਾ ਕਰਨ ਆ ਰਹੇ ਹਨ। ਭਾਜਪਾ ਦੇ ਨਾਲ ਕਰੀਬ 34 ਸਾਲ ਵੱਖ-ਵੱਖ ਅਹੁਦਿਆਂ ’ਤੇ ਰਹਿ ਕੇ ਕੰਮ ਕਰਨ ਵਾਲੇ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਭਾਜਪਾ ਦਾ ਝੰਡਾ ਆਪਣੇ ਘਰੋਂ ਉਤਾਰ ਕੇ ਪਾਰਟੀ ਉੱਪਰ ਦੋਸ਼ ਲਾਏ ਹਨ ਕਿ ਭਾਜਪਾ ਨੂੰ ਦਸਤਾਰ ਵਾਲੇ ਲੋਕ ਸਿਰਫ ਲੋਕ ਦਿਖਾਵੇ ਲਈ ਚਾਹੀਦੇ ਹਨ ਜਦਕਿ ਭਾਜਪਾ ’ਚ ਮਾਣ-ਸਨਮਾਨ ਦੇਣ ਸਮੇਂ ਸਿੱਖ ਆਗੂਆਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।
ਉਹਨਾਂ ਨੇ ਆਪਣੀ ਜ਼ਿੰਦਗੀ ਦੇ 34 ਸਾਲ ਭਾਜਪਾ ਨੂੰ ਦਿੱਤੇ ਹਨ। ਉਹਨਾਂ ਭਾਜਪਾ ਵਿੱਚ ਉਸ ਸਮੇਂ ਸ਼ਮੂਲੀਅਤ ਕੀਤੀ ਸੀ, ਜਿਸ ਸਮੇਂ ਪੰਜਾਬ ਦੇ ਅੰਦਰ ਭਾਜਪਾ ਦਾ ਕੋਈ ਨਾਮ ਲੈਣ ਲਈ ਵੀ ਤਿਆਰ ਨਹੀਂ ਸੀ। ਉਹਨਾਂ ਕਿਹਾ ਕਿ ਉਨਾਂ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਭਾਜਪਾ ਦੇ ਕਈ ਸੀਨੀਅਰ ਆਗੂਆਂ ਦੇ ਨਾਲ ਮੂਹਰਲੀ ਕਤਾਰ ਤੇ ਕੰਮ ਕੀਤਾ ਹੈ। ਪਰ ਜਦੋਂ ਕੋਈ ਵੱਡੀ ਜਿੰਮੇਵਾਰੀ ਦੇਣ ਦੀ ਗੱਲ ਆਉਂਦੀ ਸੀ ਤਾਂ ਉਹਨਾਂ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕੀਤਾ ਜਾਂਦਾ ਸੀ। ਉਹਨਾਂ ਤੋਂ ਕਈ ਜੂਨੀਅਰ ਪਾਰਟੀ ਦੇ ਅੰਦਰ ਕੰਮ ਕਰਨ ਵਾਲੇ ਅੱਜ ਰਾਜਸਭਾ ਮੈਂਬਰ ਹਨ। ਕੇਂਦਰ ਦੇ ਵਿੱਚ ਮੰਤਰੀ ਹਨ ਤੇ ਕਈ ਸੂਬਿਆਂ ਦੇ ਪ੍ਰਧਾਨ ਹਨ, ਜਦੋਂ ਕਿ ਉਹ ਪੰਜਾਬ ਦੇ ਯੁਵਾ ਮੋਰਚਾ ਦੇ ਪ੍ਰਧਾਨ ਦੇ ਤੌਰ ਤੇ ਵੀ ਕੰਮ ਕਰ ਚੁੱਕੇ ਹਨ। ਅੱਜ ਆਪਣੇ ਟਕਸਾਲੀ ਵਰਕਰਾਂ ਨੂੰ ਮਾਣ ਸਨਮਾਨ ਦੇਣ ਦੀ ਬਜਾਏ ਭਾਜਪਾ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਵਿੱਚੋਂ ਆਏ ਨਕਾਰੇ ਹੋਏ ਲੀਡਰਾਂ ਤੇ ਵੱਧ ਵਿਸ਼ਵਾਸ ਕਰ ਰਹੀ ਹੈ। ਜਿਸ ਦਾ ਖਮਿਆਜ਼ਾ ਭਵਿੱਖ ’ਚ ਭਾਜਪਾ ਨੂੰ ਜ਼ਰੂਰ ਚੁੱਕਣਾ ਪਵੇਗਾ, ਕਿਉਂਕਿ ਭਾਜਪਾ ਦਾ ਟਕਸਾਲੀ ਵਰਕਰ ਅਤੇ ਕਈ ਅਹੁਦੇਦਾਰ ਭਾਜਪਾ ਦੀ ਇਸ ਨੀਤੀ ਤੋਂ ਬੇਹੱਦ ਦੁਖੀ ਅਤੇ ਪਰੇਸ਼ਾਨ ਹੈ। ਇਸ ਤੋਂ ਇਲਾਵਾ ਰਾਜਸਥਾਨ, ਹਰਿਆਣਾ ’ਚ ਭਾਜਪਾ ਦੀ ਸਰਕਾਰ ਹੈ। ਜੇਕਰ ਭਾਜਪਾ ਇਮਾਨਦਾਰੀ ਨਾਲ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਾ ਚਾਹੇ, ਤਾਂ ਇਸ ਨੂੰ ਰੈਲੀਆਂ ਕਰਨ ਦੀ ਬਜਾਏ ਨਸ਼ੇ ਖ਼ਿਲਾਫ਼ ਐਕਸ਼ਨ ਕਰਨਾ ਚਾਹੀਦਾ ਹੈ ਪਰ ਪੰਜਾਬ ਦੇ ਲੋਕ ਭਾਜਪਾ ਦੀ ਇਸ ਚੋਣ ਰਣਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ।