- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ-ਪ੍ਰਾਪਰਟੀ ਟੈਕਸ ’ਤੇ 10 ਫੀਸਦੀ ਛੋਟ ਲਈ ਆਖਰੀ ਤਾਰੀਖ 30 ਸਤੰਬਰ

ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਨਗਰ ਨਿਗਮ ਲੁਧਿਆਣਾ ਵੱਲੋਂ ਵਿੱਤੀ ਸਾਲ 2026-27 ਲਈ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ’ਤੇ ਦਿੱਤੀ ਜਾ ਰਹੀ 10 ਫੀਸਦੀ ਛੋਟ ਦਾ ਲਾਭ ਲੈਣ ਲਈ 30 ਸਤੰਬਰ ਆਖਰੀ ਮਿਤੀ ਹੈ। ਨਗਰ ਨਿਗਮ ਅਧਿਕਾਰੀਆਂ ਮੁਤਾਬਕ ਸ਼ਹਿਰ ਦੇ 1 ਲੱਖ ਤੋਂ ਵੱਧ ਜਾਇਦਾਦ ਮਾਲਕਾਂ ਨੇ ਹਾਲੇ ਤੱਕ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਖਰੀ ਮਿਤੀ ਦੀ ਉਡੀਕ ਕੀਤੇ ਬਿਨਾਂ ਸਮੇਂ ਸਿਰ ਟੈਕਸ ਭਰ ਕੇ 10 ਫੀਸਦੀ ਰਿਬੇਟ ਦਾ ਲਾਭ ਲੈਣ। ਅਧਿਕਾਰੀਆਂ ਅਨੁਸਾਰ 1 ਅਕਤੂਬਰ ਤੋਂ 31 ਦਸੰਬਰ ਤੱਕ ਟੈਕਸ ਭਰਨ ’ਤੇ ਕੋਈ ਪੈਨਲਟੀ ਨਹੀਂ ਹੋਵੇਗੀ। 1 ਜਨਵਰੀ ਤੋਂ 31 ਮਾਰਚ ਤੱਕ 10 ਫੀਸਦੀ ਪੈਨਲਟੀ ਅਤੇ 31 ਮਾਰਚ ਤੋਂ ਬਾਅਦ 20 ਫੀਸਦੀ ਪੈਨਲਟੀ ਦੇ ਨਾਲ 18 ਫੀਸਦੀ ਸਾਲਾਨਾ ਵਿਆਜ ਲੱਗੇਗਾ। ਲੋਕਾਂ ਦੀ ਸਹੂਲਤ ਲਈ ਜ਼ੋਨਲ ਸੁਵਿਧਾ ਕੇਂਦਰ 19, 20, 26 ਅਤੇ 27 ਸਤੰਬਰ ਨੂੰ ਵੀ ਆਮ ਕੰਮਕਾਜੀ ਸਮੇਂ ਦੌਰਾਨ ਖੁੱਲ੍ਹੇ ਰਹਿਣਗੇ। ਨਗਰ ਨਿਗਮ ਨੇ ਕਿਹਾ ਕਿ ਟੈਕਸ ਤੋਂ ਪ੍ਰਾਪਤ ਫੰਡ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਅਤੇ ਵਿਕਾਸ ਕਾਰਜਾਂ ’ਤੇ ਖਰਚ ਕੀਤੇ ਜਾਂਦੇ ਹਨ।