- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਸੰਗੋਵਾਲ ਵੱਲੋਂ 40 ਲੱਖ ਰੁਪਏ ਦੀ ਲਾਗਤ ਬਣਨ ਵਾਲੀ ਪਿੰਡ ਮਾਣਕਵਾਲ ਦੀ ਸੜਕ ਦੀ ਸ਼ੁਰੂਆਤ

-ਕਿਹਾ, ਇਸ ਸੜਕ ’ਤੇ ਆਵੇਗੀ 40 ਲੱਖ ਰੁਪਏ ਦੀ ਲਾਗਤ
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ
ਪਿੰਡ ਮਾਣਕਵਾਲ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਪਿੰਡ ਮਾਣਕਵਾਲ ਰੋਡ ਦੇ ਕੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚਦਿਆਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਇਕੱਤਰ ਹੋਏ ਇਲਾਕਾ ਨਿਵਾਸੀਆਂ ਨੂੰ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀਆਂ ਅਨੇਕਾਂ ਸੜਕਾਂ ਬਹੁਤ ਹੀ ਖੂਬਸੂਰਤੀ ਨਾਲ ਬਣਾਉਣ ਦੇ ਨਾਲ ਨਾਲ ਹਲਕਾ ਗਿੱਲ ਨੂੰ ਪਹਿਲਕਦਮੀ ਦਿੱਤੀ ਹੈ। ਹਲਕਾ ਗਿੱਲ ਦੀਆਂ ਸੜਕਾਂ ਬਹੁਤ ਹੀ ਮਜਬੂਤੀ ਨਾਲ ਬਣਾਈਆਂ ਜਾ ਰਹੀਆਂ ਹਨ। ਉਹਨਾਂ ਦੇ ਨਾਲ ਹੀ ਇਸ ਰੋਡ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਜਾਵੇਗਾ 400 ਮੀਟਰ ਦੇ ਕਰੀਬ ਇਹ ਸੜਕ ਇੰਟਰਲੋਕਿੰਗ ਟਾਈਲਾਂ ਵਾਲੀ ਬਣੇਗੀ ਤੇ ਉਸ ਤੋਂ ਅਗਾਂਹ ਸਾਰੀ ਸੜਕ ਡਬਲ ਲੇਅਰ ਲੁਕ ਬਜਰੀ ਪਾ ਕੇ ਵਧੀਆ ਤਰੀਕੇ ਨਾਲ ਮਜਬੂਤ ਸੜਕ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਇਸ ਸੜਕ ਦੇ ਬਣਨ ਦੇ ਨਾਲ ਜਿੱਥੇ ਮਾਣਕਵਾਲ, ਪ੍ਰੀਤ ਵਿਹਾਰ,ਉੱਤਮ ਵਿਹਾਰ, ਸਟਾਰ ਕਲੋਨੀ ਅਤੇ ਨਾਲ ਲੱਗਦੀਆਂ ਕਲੋਨੀਆਂ ਅਤੇ ਗਿੱਲ ਪਿੰਡ ਗਿੱਲ ਸਟੇਸਨ ਨਾਲ ਜੋੜਨ ਵਾਲੀ ਰੋਡ ਬਣਨ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਲਾਭ ਮਿਲੇਗਾ। ਜਲਦੀ ਹੀ ਇਸ ਸੜਕ ਨੂੰ ਪੂਰਾ ਕਰ ਦਿੱਤਾ ਜਾਵੇਗਾ। ਇਸ ਮੌਕੇ ਇਲਾਕੇ ਦੇ ਸਰਪੰਚ ਮਨਪ੍ਰੀਤ ਸਿੰਘ ਮਨੂ ਅਤੇ ਪ੍ਰੀਤ ਵਿਹਾਰ ਦੇ ਸਰਪੰਚ ਪੁੱਤਰ ਹੈਰੀ ਨੇ ਜਿੱਥੇ ਜੀਵਨ ਸਿੰਘ ਸੰਗੋਵਾਲ ਦਾ ਧੰਨਵਾਦ ਕੀਤਾ। ਉੱਥੇ ਹੀ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ। ਜਿਨਾਂ ਨੇ ਇਸ ਇਲਾਕੇ ਦੀ ਮੰਗ ਨੂੰ ਪੂਰਾ ਕਰਦਿਆਂ ਇਸ ਕੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।