- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਸਿਲੇਬਸ ਵਿੱਚੋਂ ਸਿੱਖ ਇਤਿਹਾਸ ਕੱਢਣਾ ਸਾਜ਼ਿਸ਼-ਭਾਈ ਰਣਜੀਤ ਸਿੰਘ

ਗੁਰਦੀਪ ਭਾਮੀਆਂ, ਪੰਜਾਬੀ ਜਾਗਰਣ, ਸਾਹਨੇਵਾਲ/ਕੋਹਾੜਾ
ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ’ਚ ਭਾਜਪਾ ਸਮਰਥਕ ਜਥੇਬੰਦੀ ਦੇ ਕਾਬਜ ਹੁੰਦਿਆਂ ਹੀ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਹੁਣ ਯੂਨੀਵਰਸਿਟੀ ਦੀ ਕਮੇਟੀ ਕੋਈ ਪੰਜਾਬ ਵਿਰੋਧੀ ਫੈਸਲਾ ਲਵੇਗੀ। ਜਲਦ ਹੀ ਬਿੱਲੀ ਥੈਲਿਓਂ ਬਾਹਰ ਆ ਗਈ ਤੇ ਆਪਣੀ ਕੀਤੀ ਹੋਈ ਗੱਲ ਤੋਂ ਮੁੱਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਕੀਤਾ। ਉਨ੍ਹਾਂ ਆਖਿਆ ਕਿ ਐਮਏ ਇਤਿਹਾਸ ਦੇ ਸਿਲੇਬਸ ਵਿੱਚੋਂ ਸਿੱਖ ਇਤਿਹਾਸ ਕੱਢ ਦੇਣਾ ਇੱਕ ਆਰਐੱਸਐੱਸ ਦੀ ਚਾਲ ਹੈ, ਜੋ ਕਿ ਯੂਨੀਵਰਸਿਟੀ ਚਾਂਸਲਰ ਅਤੇ ਕਮੇਟੀ ਨੂੰ ਮੋਹਰਾ ਬਣਾ ਕੇ ਖੇਡ ਰਹੀ ਹੈ। ਸਿੰਘ ਸਾਹਿਬ ਨੇ ਕਿਹਾ ਕੇ ਇਹੋ ਜਿਹੀਆਂ ਚਾਲਾਂ ਪਹਿਲਾਂ ਵੀ ਖੇਡੀਆਂ ਗਈਆਂ ਹਨ, ਪਰ ਸਿੱਖਾਂ ਤੇ ਪੰਜਾਬੀਆਂ ਨੇ ਇਸਦਾ ਡਟਵਾਂ ਵਿਰੋਧ ਕੀਤਾ ਹੈ। ਓਹਨਾ ਆਖਿਆ ਕਿ ਜੇਕਰ ਸਾਡੇ ਬੱਚੇ ਆਪਣਾ ਇਤਿਹਾਸ ਨਹੀਂ ਪੜ੍ਹਨਗੇ ਤੇ ਕੋਣ ਇਸ ਸ਼ਾਨਾਮੱਤਾ ਇਤਹਾਸ ਨੂੰ ਪੜ੍ਹੇਗਾ। ਉਨ੍ਹਾਂ ਕਿਹਾ ਕਿ ਇਸ ਦਾ ਉਹ ਇਸ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਹਿੰਦੀ ਜਬਰਦਸਤੀ ਲਾਗੂ ਕਰਨ ਦਾ ਕਈ ਪ੍ਰਦੇਸ਼ਾਂ ਵਿੱਚ ਪਹਿਲਾਂ ਹੀ ਜ਼ਬਰਦਸਤ ਵਿਰੋਧ ਹੋ ਚੁੱਕਾ ਹੈ।