- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਾਜੈਕਟ ਪੂਰਾ ਹੋਣ ’ਤੇ ਸ਼ਹਿਰ ਨੂੰ ਰੋਜ਼ਾਨਾ ਮਿਲੇਗਾ 58 ਕਰੋੜ ਲਿਟਰ ਪਾਣੀ-ਇੰਜ: ਜਸਪ੍ਰੀਤ ਸਿੰਘ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ ਦੇ ਖੇਤੀ ਇੰਜੀਨੀਅਰਿੰਗ ਕਾਲਜ ਨੇ ਵਿਸ਼ਵ ਬੈਂਕ ਦੀ ਮਦਦ ਨਾਲ ਲੁਧਿਆਣਾ ਜ਼ਿਲ੍ਹੇ ਵਿੱਚ ਚੱਲਣ ਵਾਲੇ ਜਲ ਸਪਲਾਈ ਪ੍ਰੋਜੈਕਟ ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ। ਭਾਸ਼ਣ ਦੇਣ ਲਈ ਨਿਗਮ ਲੁਧਿਆਣਾ ਦੇ ਪ੍ਰੋਜੈਕਟ ਮਾਹਿਰ ਤੇ ਸੰਚਾਰ ਵਿਸ਼ੇਸ਼ਗ ਇੰਜਨੀਅਰ ਜਸਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਨਿਗਮ ਲੁਧਿਆਣਾ ਵਿੱਚ 1500 ਕਰੋੜ ਰੁਪਏ ਦਾ ਜਲ ਸਪਲਾਈ ਪ੍ਰੋਜੈਕਟ ਜਾਰੀ ਹੈ। ਇਸ ਤਹਿਤ ਪੂਰੇ ਲੁਧਿਆਣਾ ਸ਼ਹਿਰ ਨੂੰ ਪੀਣ ਲਈ ਨਹਿਰੀ ਪਾਣੀ ਉਪਲੱਬਧ ਕਰਵਾਇਆ ਜਾਂਦਾ ਹੈ। ਪ੍ਰੋਜੈਕਟ ਤਹਿਤ ਇਕ ਜਲ ਸੋਧਕ ਪਲਾਂਟ 70 ਜਲ ਭੰਡਾਰਨ ਟੈਂਕ ਤੇ 166 ਕਿਲੋਮੀਟਰ ਜਲ ਪਾਈਪ ਲਾਈਨਾਂ ਕੰਮ ਕਰ ਰਹੀਆਂ ਹਨ। ਇਹ ਪ੍ਰੋਜੈਕਟ ਨਿਰਮਾਣ ਅਧੀਨ ਹੈ ਤੇ ਮਾਰਚ 2028 ’ਚ ਇਸਦੇ ਪੂਰਾ ਹੋਣ ਦੀ ਆਸ ਹੈ। ਇਸਦੇ ਪੂਰਾ ਹੋਣ ਤੋਂ ਬਾਅਦ ਸਾਰੇ ਲੁਧਿਆਣਾ ਜ਼ਿਲ੍ਹੇ ਨੂੰ 58 ਕਰੋੜ ਲੀਟਰ ਪਾਣੀ ਰੋਜ਼ਾਨਾ ਉਪਲੱਬਧ ਕਰਵਾਇਆ ਜਾ ਸਕੇਗਾ। ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਇਸ ਭਾਸ਼ਣ ਨੂੰ ਲਾਹੇਵੰਦ ਕਹਿੰਦਿਆਂ ਇਸ ਪ੍ਰੋਜੈਕਟ ਦੀ ਸ਼ਲਾਘਾ ਕੀਤੀ। ਉਨ੍ਹਾਂ ਕਾਲਜ ਦੇ ਪੁਰਾਣੇ ਵਿਦਿਆਰਥੀ ਨੂੰ ਇਸ ਕਾਰਜ ਲਈ ਸਾਬਾਸ਼ ਵੀ ਦਿੱਤੀ। ਕਾਲਜ ਦੇ ਅਕਾਦਮਿਕ ਮਾਮਲਿਆਂ ਦੇ ਚੇਅਰਮੈਨ ਡਾ. ਰਮੇਸ਼ ਛੁਨੇਜਾ ਨੇ ਸਭ ਦਾ ਧੰਨਵਾਦ ਕਰਦਿਆਂ ਅਜਿਹੇ ਹੋਰ ਭਾਸ਼ਣ ਕਰਵਾਉਣ ਦਾ ਅਹਿਦ ਕੀਤਾ।