- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਮੈਸ਼-ਪ੍ਰੋਲਾਈਫ ਹਸਪਤਾਲ ’ਚ ਲੱਗੇਗਾ ਵਿਸ਼ੇਸ਼ ਚੈੱਕਅਪ ਕੈਂਪ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਗੁਰਦੇ, ਪਿਸ਼ਾਬ ਤੇ ਗੁਪਤ ਅੰਗਾਂ ਨਾਲ ਸਬੰਧਤ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਤੇ ਸਮੇਂ ਸਿਰ ਮਾਹਿਰ ਡਾਕਟਰੀ ਸਲਾਹ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੈਸ਼-ਪ੍ਰੋਲਾਈਫ ਹਸਪਤਾਲ, ਲੁਧਿਆਣਾ ਵੱਲੋਂ ਅੱਜ ਵਿਸ਼ੇਸ਼ ਚੈੱਕਅਪ ਕੈਂਪ ਲੱਗੇਗਾ। ਡਾ. ਹਰਪ੍ਰੀਤ ਸਿੰਘ ਜੌਲੀ ਅਨੁਸਾਰ ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰੇ 2 ਵਜੇ ਤੱਕ ਮੈਸ਼-ਪ੍ਰੋਲਾਈਫ ਹਸਪਤਾਲ, ਪਿੰਡ ਗਿੱਲ, ਮਾਲੇਰਕੋਟਲਾ ਰੋਡ, ਲੁਧਿਆਣਾ ’ਚ ਲੱਗੇਗਾ। ਕੈਂਪ ਦੌਰਾਨ ਯੂਰੋਲੋਜੀ ਤੇ ਨੇਫਰੋਲੋਜੀ ਵਿਭਾਗ ਦੇ ਮਾਹਿਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਨਗੇ। ਖਾਸ ਤੌਰ ’ਤੇ ਗੁਰਦੇ ਦੀ ਪੱਥਰੀ, ਪਿਸ਼ਾਬ ਨਾਲ ਸਬੰਧਤ ਸਮੱਸਿਆਵਾਂ, ਪ੍ਰੋਸਟੇਟ ਦੀ ਸਮੱਸਿਆ, ਪਿਸ਼ਾਬ ਕਰਨ ਵਿੱਚ ਦਿੱਕਤ, ਪਿਸ਼ਾਬ ਦੀ ਧਾਰ ਕਮਜ਼ੋਰ ਹੋਣਾ, ਵਾਰ-ਵਾਰ ਪਿਸ਼ਾਬ ਆਉਣਾ, ਪਿਸ਼ਾਬ ’ਚ ਜਲਣ ਜਾਂ ਖੂਨ ਆਉਣਾ ਆਦਿ ਸਮੱਸਿਆਵਾਂ ਵਾਲੇ ਮਰੀਜ਼ ਇਸ ਕੈਂਪ ਦਾ ਲਾਭ ਲੈ ਸਕਦੇ ਹਨ। ਡਾ. ਵਰੁਣ ਮਿੱਤਲ, ਸੀਨੀਅਰ ਕੰਸਲਟੈਂਟ–ਐਡਵਾਂਸਡ ਯੂਰੋਲੋਜਿਸਟ, ਮਰੀਜ਼ਾਂ ਦੀ ਜਾਂਚ ਕਰਨਗੇ। ਯੂਰੋਲੋਜੀ, ਕਿਡਨੀ ਸਟੋਨ ਅਤੇ ਕਿਡਨੀ ਟ੍ਰਾਂਸਪਲਾਂਟ ਨਾਲ ਸਬੰਧਤ ਮਰੀਜ਼ਾਂ ਨੂੰ ਮਾਹਿਰ ਸਲਾਹ ਦੇਣਗੇ। ਡਾ. ਦੀਪਾਲੀ ਕੌਸ਼ਲ, ਕਨਸਲਟੈਂਟ ਨੇਫਰੋਲੋਜੀ ਐਂਡ ਟ੍ਰਾਂਸਪਲਾਂਟ ਫਿਜ਼ੀਸ਼ੀਅਨ, ਵੀ ਕੈਂਪ ’ਚ ਸੇਵਾਵਾਂ ਪ੍ਰਦਾਨ ਕਰਨਗੇ।