250 ਐੱਮਬੀਬੀਐੱਸ ਸਿਖਿਆਰਥੀਆਂ ਨੂੰ ਮਿਲੇਗਾ ਮੈਡੀਕਲ ਵਜ਼ੀਫ਼ਾ ਫਾਊਂਡੇਸ਼ਨ ਦੇਵੇਗਾ 250 ਹੋਣਹਾਰ ਐਮਬੀਬੀਐਸ ਸਿਖਿਆਰਥੀਆਂ ਨੂੰ ਮੈਡੀਕਲ ਸਕਾਲਰਸ਼ਿਪ
Publish Date: Thu, 17 Sep 2026 09:25 PM (IST)
Updated Date: Fri, 18 Sep 2026 04:18 AM (IST)
ਫੋਟੋ ਨੰਬਰ-38 ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ ਮੈਕਸ ਹੈਲਥਕੇਅਰ ਫਾਊਂਡੇਸ਼ਨ ਨੇ ਅੱਜ ਆਪਣੇ ਪ੍ਰਮੁੱਖ ਪ੍ਰੋਗਰਾਮ ਮੈਕਸ ਮੈਡੀਕਲ ਸਕਾਲਰਸ਼ਿਪ ਪ੍ਰੋਗਰਾਮ ਦੇ ਚੌਥੇ ਸੰਸਕਰਣ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜਿਸ ਦੇ ਤਹਿਤ ਇਸ ਸਾਲ ਸਾਲਾਨਾ ਸੀਟਾਂ ਦੀ ਗਿਣਤੀ ਵਧਾ ਕੇ 250 ਨਵੇਂ ਸਿਖਿਆਰਥੀਆਂ ਤੱਕ ਕੀਤੀ ਜਾਵੇਗੀ, ਜਦੋਂ ਕਿ ਪਿਛਲੇ ਸਾਲਾਂ ਵਿੱਚ ਇਹ ਗਿਣਤੀ 100 ਸਿਖਿਆਰਥੀਆਂ ਤੱਕ ਸੀ। ਇਸ ਵਿਸਥਾਰ ਨਾਲ ਪ੍ਰੋਗਰਾਮ ਦੀ ਪਹੁੰਚ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਵੱਧ ਤੋਂ ਵੱਧ ਹੋਣਹਾਰ ਸਿਖਿਆਰਥੀਆਂ ਨੂੰ ਮੈਡੀਕਲ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਇਸ ਸਕਾਲਰਸ਼ਿਪ ਦੇ ਤਹਿਤ ਇਸ ਸਾਲ ਉਨ੍ਹਾਂ 250 ਨਵੇਂ ਸਿਖਿਆਰਥੀਆਂ ਦੀ ਮੈਡੀਕਲ ਸਿੱਖਿਆ ਦਾ ਪੂਰਾ ਖਰਚਾ ਚੁੱਕਿਆ ਜਾਵੇਗਾ, ਜਿਨ੍ਹਾਂ ਨੇ ਨੀਟ ਕੁਆਲੀਫਾਈ ਕੀਤਾ ਹੈ ਅਤੇ ਵਿਦਿਅਕ ਵਰ੍ਹੇ 2026-27 ਲਈ ਮੋਹਾਲੀ, ਬਠਿੰਡਾ, ਦੇਹਰਾਦੂਨ, ਦਿੱਲੀ-ਐਨਸੀਆਰ, ਮੁੰਬਈ, ਨਾਗਪੁਰ, ਲਖਨਊ ਅਤੇ ਭੁਵਨੇਸ਼ਵਰ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਵਿੱਚ ਦਾਖਲਾ ਲਿਆ ਹੈ। ਨਵੇਂ ਸਿਖਿਆਰਥੀਆਂ ਲਈ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ, ਮੈਕਸ ਮੈਡੀਕਲ ਸਕਾਲਰਸ਼ਿਪ ਪ੍ਰੋਗਰਾਮ ਪਿਛਲੇ ਸਾਲਾਂ ਵਿੱਚ ਚੁਣੇ ਗਏ ਵਿਦਿਆਰਥੀਆਂ ਦੀ ਪੜ੍ਹਾਈ ਦਾ ਖਰਚਾ ਵੀ ਜਾਰੀ ਰੱਖੇਗਾ। ਇਹ ਸਿਖਿਆਰਥੀ ਹੁਣ ਮੈਡੀਕਲ ਸਿੱਖਿਆ ਦੇ ਦੂਜੇ, ਤੀਜੇ ਅਤੇ ਚੌਥੇ ਸਾਲ ਵਿੱਚ ਹਨ, ਜਿਸ ਨਾਲ ਉਨ੍ਹਾਂ ਦੀ ਪੂਰੀ ਪੜ੍ਹਾਈ ਦੌਰਾਨ ਉਨ੍ਹਾਂ ਨੂੰ ਲਗਾਤਾਰ ਆਰਥਿਕ ਸਹਾਇਤਾ ਮਿਲਦੀ ਰਹੇਗੀ। ਮੈਕਸ ਹੈਲਥਕੇਅਰ ਫਾਊਂਡੇਸ਼ਨ ਦੀ ਚੇਅਰਪਰਸਨ ਤਰੁਣਾ ਸੋਈ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ, ਮੈਕਸ ਮੈਡੀਕਲ ਸਕਾਲਰਸ਼ਿਪ ਪ੍ਰੋਗਰਾਮ ਨੇ 245 ਸਿਖਿਆਰਥੀਆਂ ਦੀ ਮੈਡੀਕਲ ਸਿੱਖਿਆ ਵਿੱਚ ਸਹਿਯੋਗ ਕੀਤਾ ਹੈ। ਇਸ ਸਾਲ, ਅਸੀਂ ਇਸ ਪ੍ਰੋਗਰਾਮ ਦਾ ਵਿਆਪਕ ਵਿਸਥਾਰ ਕਰ ਰਹੇ ਹਾਂ ਤਾਂ ਜੋ 250 ਨਵੇਂ ਐਮਬੀਬੀਐਸ ਸਿਖਿਆਰਥੀਆਂ ਨੂੰ ਸਹਿਯੋਗ ਦਿੱਤਾ ਜਾ ਸਕੇ, ਜਿਸ ਨਾਲ ਕਈ ਹੋਰ ਯੋਗ ਸਿਖਿਆਰਥੀ ਬਿਨਾ ਕਿਸੇ ਆਰਥਿਕ ਬੋਝ ਦੇ ਡਾਕਟਰ ਬਣਨ ਦਾ ਆਪਣਾ ਸੁਪਨਾ ਪੂਰਾ ਕਰ ਸਕਣ। --