- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਘਰਸ਼ ਕਮੇਟੀ ਮੁੰਡੀਆਂ ਦੇ ਘਰ ਦੇ ਘਿਰਾਓ ਵਿੱਚ ਹੋਵੇਗੀ ਸ਼ਾਮਿਲ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ
ਸਾਂਝੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ਉੱਤੇ ਪੰਜਾਬ ਦੇ ਮੰਤਰੀਆਂ ਦੇ ਘਰਾਂ ਦੇ ਚੱਲ ਰਹੇ ਘਿਰਾਓ ਦੀ ਲੜੀ ’ਚ 20 ਸਤੰਬਰ ਦਨ ਐਤਵਾਰ ਨੂੰ ਜਿਲ੍ਹਾ ਲੁਧਿਆਣਾ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਹਰਦੀਪ ਸਿੰਘ ਮੁੰਡੀਆ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੇ ਘਰ ਦਾ ਜ਼ਬਰਦਸਤ ਘਿਰਾਓ ਕਰਨਗੀਆਂ। ਸਾਂਝੇ ਰੂਪ ਵਿੱਚ ਲਏ ਗਏ ਇਸ ਸੰਘਰਸ਼ ਫੈਸਲੇ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਆਪਣੇ ਸਮੁੱਚੇ ਕੇਡਰ ਸਹਿਤ 20 ਤਰੀਕ ਨੂੰ ਮੁੰਡੀਆਂ ਦੇ ਘਰ ਦੇ ਘਿਰਾਓ ਵਿੱਚ ਵਧ ਚੜ੍ਹ ਕੇ ਹਿੱਸਾ ਲਵੇਗੀ। ਅਜੀਤਪਾਲ ਸਿੰਘ ਜੱਸੋਵਾਲ ਕੋ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਗੁਰਦੀਪ ਸਿੰਘ ਚੀਮਾ ਜਿਲਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਬਿਕਰਮਜੀਤ ਸਿੰਘ ਕੱਦੋਂ ਸੂਬਾ ਜੁਆਇੰਟ ਸਕੱਤਰ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਸਰਕਾਰ ਐੱਨਪੀਐੱਸ ਨੂੰ ਹੀ ਪੰਜਾਬ ਦੇ ਮੁਲਾਜ਼ਮਾਂ ਉੱਪਰ ਥੋਪੀ ਰੱਖਣਾ ਚਾਹੁੰਦੀ ਹੈ ਤੇ ਕਦੇ ਇਸ ਦੇ ਬਦਲ ਵਿੱਚ ਇਸ ਵਰਗੀ ਹੀ ਹੋਰ ਘਟੀਆ ਸਕੀਮ ਯੂਪੀਐਸ ਨੂੰ ਮੁਲਾਜ਼ਮਾਂ ਤੇ ਲਾਗੂ ਕਰਨ ਦੇ ਹੱਥਕੰਡੇ ਵਰਤ ਰਹੀ ਹੈ ਅਤੇ ਆਪਣੇ ਹੀ 18 ਨਵੰਬਰ 2022 ਨੂੰ ਜਾਰੀ ਕੀਤੇ ਗਏ ਪੁਰਾਣੀ ਪੈਨਸ਼ਨ ਬਹਾਲੀ ਦੇ ਨੋਟੀਫਿਕੇਸ਼ਨ ਤੋਂ ਭੱਜਦੀ ਜਾ ਰਹੀ ਹੈ ਪਰ ਪੰਜਾਬ ਦਾ ਐੱਨਪੀਐੱਸ ਪੀੜਤ ਹਰ ਮੁਲਾਜ਼ਮ ਸਰਕਾਰ ਦੇ ਇਸ ਤਰ੍ਹਾਂ ਦੇ ਕੋਝੇ ਹੱਥਕੰਡਿਆਂ ਦਾ ਮੂੰਹ ਤੋੜਵਾਂ ਜਵਾਬ ਦੇਵੇਗਾ।