- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਵੱਦੀ ਟਕਸਾਲ ਵਿਖੇ ਮਨਾਇਆ ਗਿਆ ਅੱਸੂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗੁਰਬਾਣੀ ਪ੍ਰਚਾਰ ਪਸਾਰ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ ਵੀਰਵਾਰ ਨੂੰ ਅੱਸੂ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਦੇ ਸਬੰਧ 'ਚ ਮਹੀਨਾਵਰ ਸਮਾਗਮ ਹੋਏ। ਇਸ ਮੌਕੇ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਬਾਰਹਮਾਂਹ ਤੁਖਾਰੀ ਅਤੇ ਮਾਂਝ ਦੇ ਵਿਚਾਰ ਅਧੀਨ ਪਦੇ ਰਾਹੀਂ ਜੀਵ ਦੀ ਆਤਮਿਕ ਅਵਸਥਾ ਦਾ ਜਿਕਰ ਕਰਦਿਆਂ ਪ੍ਰਭੂ ਮਿਲਾਪ ਦੇ ਖਿਆਲ, ਮਿਲਾਪ ਦੇ ਸਾਧਨ ਆਦਿ ਪੱਖਾਂ ਦਾ ਜਿਕਰ ਕਰਦਿਆਂ ਵੱਖ-ਵੱਖ ਹਵਾਲਿਆਂ ਰਾਹੀਂ ਸਮਝਾਇਆ ਕਿ ਗਰਮੀ ਤੋਂ ਠੰਡੀ ਮਿੱਠ ਰੁੱਤ ਵੱਲ, ਬਦਲਦੇ ਮੌਸਮ 'ਚ ਪਰਮੇਸ਼ਰ ਤੋਂ ਵਿਛੜੀ ਜੀਵ ਆਤਮਾ ਦਾ ਪਰਮੇਸ਼ਰ ਨਾਲ ਮਿਲਾਪ ਦੀ ਤੜਪ ਪੈਦਾ ਹੋਣ ਨਾਲ ਬੇਨਤੀ ਹੋਣ ਲੱਗਦੀ ਹੈ ਕਿ ਪ੍ਰਮਾਤਮਾਂ ਤੋਂ ਬਗੈਰ ਮਨ ਡੋਲ ਰਿਹਾ ਹੈ। ਮਹਾਂਪੁਰਸ਼ਾਂ ਨੇ ਸਮਝਾਇਆ ਕਿ ਪ੍ਰਭੂ ਕਿਰਪਾ ਤੋਂ ਬਿਨਾਂ ਦੂਸਰੇ ਸਾਧਨ ਨਿਸਫਲ ਤੇ ਦੁੱਖ ਦੇ ਕਾਰਨ ਹੀ ਬਣਦੇ ਹਨ। ਬਾਬਾ ਜੀ ਨੇ ਸੁਚੇਤ ਕੀਤਾ ਕਿ ਸੰਸਾਰਕ ਪਦਾਰਥਾਂ ਦੇ ਮੋਹ ਵਿੱਚ ਫਸ ਕੇ ਹੀ ਜੀਵ ਪਰਮੇਸ਼ਰ ਤੋਂ ਦੂਰ ਹੁੰਦੀ ਹੈ। ਭਾਗ ਭਾਵ ਸਰੀਰ ਅੰਤਿਮ ਪੜਾ ਵੱਲ ਵੱਧ ਰਿਹਾ ਹੈ। ਪਹਿਲਾਂ ਸਰੀਰ ਵਿੱਚ ਗਰਮੀ ਭਾਵ ਜਵਾਨੀ ਦਾ ਸਰੀਰਕ ਬਲ ਮੌਜੂਦ ਸੀ, ਪਰ ਹੁਣ ਸਰੀਰ ਠੰਡਾ ਨਿਰਬਲ ਹੁੰਦਾ ਜਾ ਰਿਹਾ ਹੈ। ਮਹਾਂਪੁਰਸ਼ਾਂ ਨੇ ਸਮਝਾਇਆ ਕਿ ਜੇਕਰ ਇੱਕ ਪਾਸੇ ਕਾਹੀਂ ਤੇ ਆਇਆ ਚਿੱਟਾ ਬੂਰ ਸਰੀਰ ਦੀ ਨਾਸ਼ਵਾਨਤਾ ਵੱਲ ਸੰਕੇਤ ਕਰਦਾ ਹੈ ਤਾਂ ਦੂਸਰੇ ਪਾਸੇ ਚੁਫੇਰੇ ਹਰਿਆਵਲ ਨੂੰ ਤੱਕ ਕੇ ਮਨ ਨੂੰ ਧੀਰਜਤਾ ਵੀ ਬੱਝਦੀ ਹੈ ਕਿ ਸਹਿਜ ਮਾਰਗ ਨੂੰ ਅਪਣਾ ਕੇ ਜੀਵਨ ਲਕਸ਼ ਰੂਪੀ ਮਿੱਠਾ ਫਲ ਪ੍ਰਾਪਤ ਕੀਤਾ ਜਾ ਸਕਦਾ ਹੈ।
ਅੱਸੂ ਮਹੀਨੇ ਦੇ ਦ੍ਰਿਸ਼ਟਾਂਤ ਰਾਹੀਂ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ ਕਿ ਇਹ ਜੀਵਨ ਹੀ ਸੁਹਾਵਣਾ ਸਮਾਂ ਹੈ। ਪ੍ਰਭੂ ਦੇ ਭਾ ਬਣਨ ਦਾ, ਇਸ ਜੀਵਨ ਵਿੱਚ ਹੀ ਪ੍ਰਭੂ ਮਿਲਾਪ ਸੰਭਵ ਹੈ। ਜੇ ਗੁਰੂ ਕਿਰਪਾ ਕਰਕੇ ਨਿਰਮਲ ਪੰਥ ਦਾ ਪਾਂਧੀ ਬਣਾ ਲਵੇ। ਗੁਰੂ ਕਿਰਪਾ ਦੇ ਪਾਤਰ ਬਣਨ ਲਈ ਆਪੇ ਦਾ ਤਿਆਗ ਜਰੂਰੀ।ਜਵੱਦੀ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਕੀਤਾ, ਗੁਰੂ ਕਾ ਲੰਗਰ ਅਤੁੱਟ ਵਰਤਿਆ।