- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 76ਵਾਂ ਜਨਮ ਦਿਨ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ
ਪ੍ਰਧਾਨ ਮੰਤਰੀ ਮੋਦੀ ਦੇ 76ਵੇਂ ਜਨਮਦਿਨ ਮੌਕੇ ਭਾਜਪਾ ਆਗੂ ਅਤੇ ਪੰਜਾਬ ਭਾਜਪਾ ਮੀਡੀਆ ਪੈਨਲਿਸਟ ਗੁਰਦੀਪ ਸਿੰਘ ਗੋਸ਼ਾ ਨੇ ਵੱਖ-ਵੱਖ ਥਾਵਾਂ ’ਤੇ 76 ਸਫਾਈ ਸੇਵਿਕਾਵਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਤੋਹਫ਼ੇ ਭੇਟ ਕੀਤੇ। ਇਸ ਮੌਕੇ ਗੋਸ਼ਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਜੀਵਨ ਦੇਸ਼ ਸੇਵਾ, ਗਰੀਬਾਂ ਦੀ ਭਲਾਈ ਅਤੇ ਰਾਸ਼ਟਰ ਨਿਰਮਾਣ ਲਈ ਸਮਰਪਿਤ ਹੈ। ਸਫਾਈ ਸੇਵਿਕਾਵਾਂ ਸ਼ਹਿਰ ਦੀ ਸਫਾਈ ਤੇ ਇਸ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਲਈ ਉਨ੍ਹਾਂ ਨਾਲ ਮਿਲ ਕੇ ਜਨਮਦਿਨ ਮਨਾਉਣਾ ਸਨਮਾਨ ਦੀ ਗੱਲ ਹੈ। ਇਸ ਦੌਰਾਨ ਸਫਾਈ ਸੇਵਿਕਾਵਾਂ ਨੇ ਪ੍ਰਧਾਨ ਮੰਤਰੀ ਨੂੰ ਨਿਰੰਤਰ ਸੇਵਾ ਕਰਨ ਦੀ ਸ਼ਕਤੀ ਮਿਲਣ ਲਈ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ। ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਜਨਮ ਦਿਨ ਸਮਾਜ ਦੇ ਮਿਹਨਤੀ ਵਰਗ ਦੇ ਸਨਮਾਨ ਅਤੇ ਸੇਵਾ ਭਾਵਨਾ ਨਾਲ ਮਨਾਉਣਾ ਇਸ ਮੌਕੇ ਦੀ ਮਹੱਤਵਪੂਰਨ ਭਾਵਨਾ ਹੈ। ਉਨ੍ਹਾਂ ਨੇ ਸਫਾਈ ਸੇਵਿਕਾਵਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਫ਼-ਸੁਥਰੇ ਤੇ ਸਿਹਤਮੰਦ ਸਮਾਜ ਦੇ ਨਿਰਮਾਣ ਵਿੱਚ ਉਨ੍ਹਾਂ ਦੀ ਭੂਮਿਕਾ ਅਹਿਮ ਹੈ।