- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੂਰਪੁਰ ਬੇਟ ਸਹਿਕਾਰੀ ਸਭਾ ਨੂੰ ਮਿਲਿਆ ਇਨਾਮ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਨੂਰਪੁਰ ਬੇਟ ਵਿੱਚ ਕਿਸਾਨਾਂ ਦੀ ਬਿਹਤਰੀ ਲਈ ਲਾਮਿਸਾਲ ਸੇਵਾਵਾਂ ਨਿਭਾਅ ਰਹੀ ਨੂਰਪੁਰ ਬੇਟ ਖੇਤੀਬਾੜੀ ਬਹੁ-ਮੰਤਵੀ ਸਹਿਕਾਰੀ ਸਭਾ ਲਿਮਿਟਡ ਨੂਰਪੁਰ ਬੇਟ ਲੁਧਿਆਣਾ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਇਨਾਮ ਦਿੱਤਾ ਹੈ। ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਵੱਲੋਂ ਲੁਧਿਆਣਾ ਵਿਚ ਇਕ ਸਲਾਨਾ ਆਮ ਇਜਲਾਸ ਕਰਵਾਇਆ, ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਹਿਕਾਰੀ ਸਭਾਵਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਚੰਗੀ ਕਾਰਗੁਜ਼ਾਰੀ ਕਰਨ ਵਾਲੀਆਂ ਸਹਿਕਾਰੀ ਸਭਾਵਾਂ ਦੇ ਪ੍ਰਬੰਧਕਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਦੀ ਨੂਰਪੁਰ ਬੇਟ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾ ਲਿਮਿਟਿਡ,
ਨੂਰਪੁਰ ਬੇਟ ਜੋ ਉੱਤਰੀ ਭਾਰਤ ਦੀਆਂ ਸਭ ਤੋਂ ਵੱਡੀਆਂ ਤੇ ਉੱਤਮ ਦਰਜੇ ਦੀਆਂ ਸਭਾਵਾਂ ਵਿੱਚੋਂ ਇਕ ਹੈ, ਨੂੰ ਸਮੇਂ-ਸਮੇਂ ’ਤੇ ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਸਹਿਕਾਰਤਾ ਵਿਭਾਗ ਦੇ ਜ਼ਿਲ੍ਹਾ ਮੈਨੇਜਿੰਗ ਡਾਇਰੈਕਟਰ ਮਨੋਜ ਕੁਮਾਰ ਵੱਲੋਂ ਸਮਾਗਮ ਦੌਰਾਨ ਸੁਸਾਇਟੀ ਦੇ ਪ੍ਰਧਾਨ ਰਘਬੀਰ ਸਿੰਘ ਗਿੱਲ ਨੂੰ ਸਭਾ ਵੱਲੋਂ ਨਿਭਾਈਆਂ ਸੇਵਾਵਾਂ ਬਦਲੇ ਉਚੇਚੇ ਤੌਰ ’ਤੇ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਭਾ ਦੇ ਪ੍ਰਧਾਨ ਰਘਬੀਰ ਸਿੰਘ ਗਿੱਲ ਨੇ ਇਨਾਮ ਹਾਸਲ ਕਰਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਇਨਾਮ ਸਭਾ ਦੇ ਨਾਲ-ਨਾਲ ਸਮੂਹ ਪ੍ਰਬੰਧਕਾਂ ਅਤੇ ਉਨ੍ਹਾਂ ਸਾਰੇ ਕਿਸਾਨਾਂ ਦਾ ਹੈ, ਜਿਹੜੇ ਇਸ ਸਭਾ ਨਾਲ ਜੁੜੇ ਹੋਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਨੂਰਪੁਰ ਬੇਟ ਦੀ ਖੇਤੀਬਾੜੀ ਸਭਾ ਹਮੇਸ਼ਾ ਕਿਸਾਨਾਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਵਚਨਬੱਧ ਹੈ ਤੇ ਭਵਿੱਖ ਵਿੱਚ ਵੀ ਰਹੇਗੀ।
ਇਸ ਮੌਕੇ ਹਰਪ੍ਰੀਤ ਸਿੰਘ ਚੇਅਰਮੈਨ ਸਰਕਲ ਜਗਰਾਉਂ, ਪਰਮਜੀਤ ਸਿੰਘ ਉਪ-ਚੇਅਰਮੈਨ ਸਰਕਲ ਡੇਹਲੋਂ, ਤਜੇਸ਼ਵਰ ਸਿੰਘ ਡੀਆਰਸੀਐਸ. ਸਰਕਲ ਲੁਧਿਆਣਾ, ਜਸਪਾਲ ਸਿੰਘ ਏਓ ਸਹਿਕਾਰੀ ਸਭਾਵਾਂ ਲੁਧਿਆਣਾ, ਹਰਿੰਦਰ ਸਿੰਘ ਗਿੱਲ ਏਆਰਸੀਐਸ ਸਰਕਲ ਲੁਧਿਆਣਾ, ਸੰਜੀਵ ਕੁਮਾਰ ਡੀਡੀਐੱਮ ਨਬਾਰਡ, ਬਲਵੀਰ ਸਿੰਘ ਸਕੱਤਰ, ਗੁਰਮੇਲ ਸਿੰਘ ਅਤੇ ਬਲਵੀਰ ਸਿੰਘ ਕਟਾਣੀ ਸਮੇਤ ਲੁਧਿਆਣਾ ਦੀਆਂ ਵੱਖ-ਵੱਖ ਸਹਿਕਾਰੀ ਸਭਾਵਾਂ ਦੇ ਨੁਮਾਇੰਦੇ ਹਾਜ਼ਰ ਸਨ।