- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਪਟੀ ਮੇਅਰ ਜੌਹਰ ਵੱਲੋਂ ਵਾਰਡ ਨੰਬਰ 40 ਵਿੱਚ ਟਿਊਬਵੈੱਲ ਲਗਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ

ਸਰਬਜੀਤ ਲੁਧਿਆਣਵੀ,ਪੰਜਾਬੀ ਜਾਗਰਣ ਲੁਧਿਆਣਾ
ਸ਼ਿਮਲਾਪੁਰੀ ਦੇ ਵਸਨੀਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ, ਡਿਪਟੀ ਮੇਅਰ ਪ੍ਰਿੰਸ ਜੌਹਰ ਨੇ ਵਾਰਡ ਨੰਬਰ 40 ਦੀ 'ਪੀਰ ਬਾਬਾ ਜੀ ਵਾਲੀ ਗਲੀ'ਵਿੱਚ ਟਿਊਬਵੈੱਲ ਲਗਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਇਲਾਕਾ ਨਿਵਾਸੀਆਂ ਦੇ ਨਾਲ ਮੌਜੂਦ ਜੌਹਰ ਨੇ ਕਿਹਾ ਕਿ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਇਸ ਇਲਾਕੇ ਵਿੱਚ ਟਿਊਬਵੈੱਲ ਲਗਾਇਆ ਜਾ ਰਿਹਾ ਹੈ, ਜਿਸ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਸੁਚਾਰੂ ਹੋਵੇਗੀ। ਡਿਪਟੀ ਮੇਅਰ ਜੌਹਰ ਨੇ ਕਿਹਾ ਕਿ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੰਮ ਕਰਦਿਆਂ ਉਹ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹਨ। ਡਿਪਟੀ ਮੇਅਰ ਜੌਹਰ ਨੇ ਅੱਗੇ ਕਿਹਾ ਕਿ ਵਧੀਆ ਬੁਨਿਆਦੀ ਢਾਂਚਾ ਵਿਕਸਤ ਕਰਨ ਅਤੇ ਵਸਨੀਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਵੱਡੀ ਗਿਣਤੀ ਵਿੱਚ ਵਿਕਾਸ ਪ੍ਰੋਜੈਕਟ ਕੀਤੇ ਜਾ ਰਹੇ ਹਨ।ਸਮਾਰੋਹ ਦੌਰਾਨ ਸਲਵੰਤ ਸਿੰਘ, ਗੁਰਮਿੰਦਰ ਸਿੰਘ ਟੋਨੀ, ਗੁਰਤੇਜ ਸਿੰਘ, ਨਰਿੰਦਰ ਸਿੰਘ, ਗੁਰਸੇਵਕ ਸਿੰਘ, ਜੱਸੀ, ਗੋਬਿੰਦ ਗੋਪਾਲ, ਜਸਬੀਰ ਸਿੰਘ, ਜਗਤਾਰ ਸਿੰਘ, ਜਸਵਿੰਦਰ ਕੌਰ, ਕੁਸੁਮਾ, ਅਵਤਾਰ ਸਿੰਘ, ਰਿੰਕੂ, ਗੌਰਵ, ਗੋਬਿੰਦ, ਪਾਲ ਪਰਾਸ਼ਰ, ਧਰਮਪਾਲ ਬਿੱਟੂ ਅਤੇ ਕੁਲਬੀਰ ਸਿੰਘ ਕੇਵੀ ਹਲਕਾ ਆਤਮ ਨਗਰ ਸਮੇਤ ਹੋਰ ਇਲਾਕਾ ਨਿਵਾਸੀ ਮੌਜੂਦ ਸਨ।