- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ:ਸਰਕਾਰ ਤੇ ਨਿਗਮ ਪ੍ਰਸ਼ਾਸ਼ਨ ਨੂੰ ਜਗਾਉਣ ਲਈ ਕੀਤਾ ਵਿਧਾਇਕ ਪੱਪੀ ਦੇ ਘਰ ਦਾ ਘਿਰਾਓ

-ਨਰੇਸ਼ ਧੀਂਗਾਨ ਅਨੁਸਾਰ ਸੰਘਰਸ਼ ਕਮੇਟੀ ਭਲਕੇ ਵਿਧਾਇਕ ਬੱਗਾ ਦੇ ਘਰ ਦਾ ਕਰੇਗੀ ਘਿਰਾਓ
ਫੋਟੋ ਨੰਬਰ-29
ਵਿਸ਼ਾਲ, ਪੰਜਾਬੀ ਜਾਗਰਣ ਲੁਧਿਆਣਾ
ਸੰਘਰਸ਼ ਕਮੇਟੀ ਨਗਰ ਨਿਗਮ ਲੁਧਿਆਣਾ ਅਤੇ ਡੋਰ ਟੂ ਡੋਰ ਕੂੜਾ ਪ੍ਰਬੰਧਨ ਯੂਨੀਅਨ ਦੇ ਆਗੂਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਸੰਬੰਧੀ ਸਥਾਨਕ ਸਿਵਲ ਹਸਪਤਾਲ ਨੇੜੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੰਘਰਸ਼ ਕਮੇਟੀ ਵੱਲੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੇ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨਰੇਸ਼ ਧੀਂਗਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਨਿਗਮ ਪ੍ਰਸ਼ਾਸਨ ਸ਼ੁਰੂ ਤੋਂ ਮੁਲਾਜ਼ਮਾਂ ਨਾਲ ਵਾਅਦਾ ਖਿਲਾਫ਼ੀ ਕਰਦੀ ਆ ਰਿਹਾ ਹੈ ਕਿਉਂਕਿ ਨਿਗਮ ਲੁਧਿਆਣਾ ਵਲੋਂ ਮਤਾ ਨੰਬਰ 23 ਨੂੰ ਲਗਭਗ ਪਾਸ ਕੀਤੇ 2 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਜਿਸ ਰਹੀ ਓਵਰਏਜ਼ ਸਫ਼ਾਈ ਮੁਲਾਜ਼ਮ, ਸੀਵਰਮੈਨ ਅਤੇ ਮਾਲੀ, ਬੇਲਦਾਰ ਅਤੇ ਡਰਾਈਵਰਾਂ ਨੂੰ ਪੱਕਾ ਕੀਤਾ ਜਾਣਾ ਸੀ ਪਰ ਹਾਲੇ ਤੱਕ ਇਹ ਮਤਾ ਚੰਡੀਗੜ੍ਹ ਹੀ ਹੈ ਤੇ ਜਿਸ ਕਾਰਨ ਓਰਵਏਜ ਦੇ ਨਾਲ ਬਾਕੀ ਮੁਲਾਜ਼ਮ ਪੱਕੇ ਹੋਣ ਤੋਂ ਵਾਝੇ ਰਹਿ ਗਏ ਹਨ ਅਤੇ ਇਸ ਤੋਂ ਇਲਾਵਾ ਜਦੋਂ ਸੰਘਰਸ਼ ਕਮੇਟੀ ਵਲੋਂ ਨਗਰ ਨਿਗਮ ਵਿਚ ਕੰਮ ਕਰ ਰਹੇ ਮਾਲੀ, ਬੇਲਦਾਰ, ਡਰਾਈਵਰ, ਸੀਵਰਮੈਨਾਂ, ਸਫ਼ਾਈ ਕਰਮਚਾਰੀਆਂ ਸਮੇਤ ਬਾਕੀ ਮੁਲਾਜ਼ਮਾਂ ਨੂੰ ਪੱਕਾ ਕਰਾਉਣ ਲਈ ਹੜਤਾਲ ਕੀਤੀ ਗਈ ਤਾਂ ਉਸ ਸਮੇਂ ਪੰਜਾਬ ਸਰਕਾਰ ਦੇ ਵਿਧਾਇਕ, ਕੈਬਨਿਟ ਮੰਤਰੀ, ਮੇਅਰ, ਨਿਗਮ ਕਮਿਸ਼ਨਰ ਵੱਲੋਂ ਸਾਨੂੰ ਭਰੋਸਾ ਦਿੱਤਾ ਗਿਆ ਸੀ ਕਿ ਜਲਦ ਹੀ ਮੁਲਾਜ਼ਮਾਂ ਪੱਕਾ ਕੀਤਾ ਜਾਵੇਗਾ ਪਰ ਇਸ ਸਬੰਧੀ ਨਿਗਮ ਵਲੋਂ ਕੋਈ ਵੀ ਕਾਰਵਾਈ ਨਹੀਂ ਆਰੰਭੀ ਗਈ ਹੈ ਜਦਕਿ ਪੰਜਾਬ ਵਿਚ ਬਾਕੀ ਥਾਵਾਂ ’ਤੇ ਮੁਲਾਜ਼ਮਾਂ ਪੱਕਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਮੁਲਾਜ਼ਮਾਂ ਵਿਚ ਰੋਸ ਤੇ ਬੇਭਰੋਸਗੀ ਦਾ ਮਾਹੌਲ ਹੈ ਤੇ ਦੂਜਾ ਉਸ ਸਮੇ ਪੰਜਾਬ ਸਰਕਾਰ ਤੇ ਨਿਗਮ ਪ੍ਰਸ਼ਾਸਨ ਵੱਲੋਂ ਸਾਨੂੰ ਇਹ ਵੀ ਭਰੋਸਾ ਦਿਵਾਇਆ ਗਿਆ ਸੀ। ਘਰ-ਘਰ ਕੂੜੇ ਦੇ ਕੰਮ ਦਾ ਠੇਕੇ ਤੇ ਮੁਲਾਜ਼ਮਾਂ ਨੂੰ ਭਰਤੀ ਕਰਨ ਸੰਬੰਧੀ ਠੇਕੇਦਾਰੀ ਪ੍ਰਥਾ ਨੂੰ ਬੰਦ ਕੀਤਾ ਜਾਵੇਗਾ ਪਰ ਸੰਘਰਸ਼ ਕਮੇਟੀ ਨੂੰ ਪੂਰਨ ਭਰੋਸਾ ਦਿਵਾਉਣ ਦੇ ਬਾਵਜੂਦ ਵੀ ਨਿਗਮ ਦੀ ਐਫ਼ਐਂਡਸੀਸੀ ਮੀਟਿੰਗ ਵਿਚ ਸੋਲਿਡ ਵੇਸ਼ਟ ਮੈਨੇਜਮੈਂਟ ਸਕੀਮ ਵਿੱਚ ਡੋਰ ਟੂ ਡੋਰ, ਲਿਫਟਿੰਗ ਅਤੇ ਪ੍ਰੋਸੈਸਿੰਗ ਦਾ ਕਰੋੜਾ ਰੁਪਏ ਦਾ ਕੰਮ ਨਿੱਜੀ ਕੰਪਨੀ ਨੂੰ ਅਤੇ ਮੁੱਖ ਸੜਕਾਂ, ਗਲੀਆਂ ਮੁਹੱਲਿਆ ਦੀ ਸਫਾਈ ਤਿੰਨ ਸਾਲਾਂ ਲਈ 150 ਕਰੋੜ ਰੁਪਏ ਵਿੱਚ ਦੂਜੀ ਨਿੱਜੀ ਕੰਪਨੀ ਨੂੰ ਦੇਣ ਤੇ ਫੋਗਿੰਗ ਦੇ ਕੰਮ ਨੂੰ ਵੀ ਪ੍ਰਈਵੇਟ ਕੰਪਨੀ ਨੂੰ ਦੇਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਜੋ ਕਿ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਤੇ ਨਿਗਮ ਪ੍ਰਸ਼ਾਸ਼ਨ ਮੁਲਾਜ਼ਮ ਮਾਰੂ ਨੀਤੀਆਂ ’ਤੇ ਉਤਰ ਆਇਆ ਅਤੇ ਇਸ ਗੂੰਗੀ ਬੋਲੀ ਸਰਕਾਰ ਦੇ ਨਿਗਮ ਪ੍ਰਸ਼ਾਸ਼ਨ ਨੂੰ ਜਗਾਉਣ ਲਈ ਅੱਜ ਵਿਧਾਇਕ ਅਸ਼ੋਰ ਪਰਾਸ਼ਰ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਹੈ। ਇਸ ਦੌਰਾਨ ਵਿਧਾਇਕ ਪੱਪੀ ਵਲੋਂ ਲੱਡੂਆਂ ਦੇ ਨਾਲ ਸੁਆਗਤ ਕੀਤਾ ਗਿਆ ਤੇ ਉਨ੍ਹਾਂ ਦਾ ਸੁਆਗਤ ਵੀ ਕੀਤਾ ਗਿਆ ਜਿਸ ਤੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਵਿਧਾਇਕ ਪੱਪੀ ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਜੇਕਰ ਮੁਲਾਜ਼ਮਾਂ ਨੂੰ ਪੱਕਾ ਕਰਕੇ ਠੇਕੇਦਾਰੀ ਪ੍ਰਥਾਂ ਖ਼ਤਮ ਕੀਤੀ ਹੁੰਦੀ ਤਾਂ ਅੱਜ ਵਿਧਾਇਕ ਸਮੇਤ ਸੁਮੱਚੀ ਪੰਜਾਬ ਤੇ ਨਿਗਮ ਪ੍ਰਸ਼ਾਸ਼ਨ ਨੂੰ ਲੱਡੀ ਸੰਘਰਸ਼ ਕਮੇਟੀ ਖੁਆਂਦੀ। ਇਸ ਦੌਰਾਨ ਵਿਧਾਇਕ ਪੱਪੀ ਨੇ ਸੰਘਰਸ਼ ਕਮੇਟੀ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਵੀ ਮੁਲਾਜ਼ਮ ਕੀਤੇ ਗਏ ਸਨ ਤੇ ਜਲਦੀ ਹੀ ਉਨ੍ਹਾਂ ਦੀਆਂ ਬਾਕੀ ਮੰਗਾਂ ਦਾ ਵੀ ਹੱਲ ਕੀਤਾ ਜਾਵੇਗਾ।
ਇਸ ਦੌਰਾਨ ਨਰੇਸ਼ ਧੀਂਗਾਨ ਨੇ ਐਲਾਨ ਕੀਤਾ ਕਿ ਸ਼ੁੱਕਰਵਾਰ 18 ਸਤੰਬਰ ਨੂੰ ਵਿਧਾਇਕ ਮਦਨ ਲਾਲ ਬੱਗਾ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਨਰੇਸ਼ ਧੀਂਗਾਨ, ਨੇਤਾ ਜੀ ਸੌਂਧੀ, ਸੰਜੀਵ ਗਿੱਲ, ਵਿਪਨ ਕਲਿਆਣ, ਆਨੰਦ ਰਾਖ਼ਸ਼ਸ਼, ਰਵੀ ਬਾਲੀ, ਅਜੇਪਾਲ ਦਿਸ਼ਾਵਰ, ਵਿੱਕੀ ਸਹੋਤਾ, ਦੀਪਕ ਹੰਸ, ਸੋਨੂੰ ਅਟਵਾਲ, ਸੁਮਿਤ ਮਚਲ, ਸੁੰਦਰ ਟਾਂਕ, ਪਿੰਕਾ ਚੰਡਾਲਿਆ, ਮਨਜੀਤ ਪੁਹਾਲ, ਕਮਲਜੀਤ ਭੱਟੀ, ਸੁਭਾਸ਼ ਸੌਦੇ, ਰਾਜੇਸ਼ ਟਾਂਕ, ਪੱਪੂ ਬੇਦੀ, ਵਰੁਣ ਰਾਜ, ਸੁਸ਼ੀਲ ਰੱਤੀ, ਰਜਿੰਦਰ ਆਦਿਵੰਸ਼ੀ, ਅਰੁਨ ਗੋਗਲਾ, ਅਨੁਰਾਗ ਚਨਾਲਿਆ, ਭਰਤ ਕਟਾਰਿਆ, ਸੰਗੀਤ ਕੱਲੂ, ਦੀਪਕ ਅਰੋੜਾ, ਅਰਜੁਨ ਭੂੰਬਕ, ਪੱਪੂ ਰਾਏ, ਪ੍ਰਿੰਸ ਅਟਵਾਲ, ਸੰਦੀਪ ਸਿੰਘ, ਦੀਪਕ ਸਿੰਘ, ਪਰਵਿੰਦਰ ਪੁਹਾਲ, ਜਗਤਾਰ ਸਿੰਘ, ਕ੍ਰਿਸ਼ਨਾ ਗੋਗੀ, ਵਿਕਾਸ ਸੌਦੇ ਹਾਜ਼ਰ ਸਨ।
--