- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੰਡੀਆਂ ਨੇ ਮੈਡੀਕਲ ਕੈਂਪ ’ਚ ਇਲਾਕੇ ਦੀਆਂ ਪੰਚਾਇਤਾਂ ਨੂੰ ਵੰਡੇ ਵਿਕਾਸ ਚੈੱਕ

ਰਵੀ ਭਾਟੀਆ/ਗੁਰਦੀਪ ਭਾਮੀਆਂ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਵਿਧਾਨ ਸਭਾ ਹਲਕਾ ਸਾਹਨੇਵਾਲ ਅੰਦਰ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਦੇ ਵਿੱਚ ਅੱਜ ਵੀਰ ਪੈਲੇਸ ਅਤੇ ਰਾਹੋਂ ਰੋਡ ’ਤੇ ਪੈਂਦੇ ਸ਼ਹਿਨਾਈ ਪੈਲੇਸ ’ਚ ਅੱਖਾਂ ਦਾ ਜਾਂਚ ਕੈਂਪ ਤੇ ਖੂਨਦਾਨ ਕੈਂਪ ਲਾਇਆ। ਸੂਰੀ ਹਸਪਤਾਲ ਗੜ੍ਹ ਸ਼ੰਕਰ ਦੀ ਮਦਦ ਨਾਲ ਲੱਗੇ ਇਸ ਕੈਂਪ ਵਿੱਚ ਹਲਕੇ ਦੇ ਸੈਂਕੜੇ ਮਰੀਜ਼ਾਂ ਨੇ ਆਪਣਾ ਮੈਡੀਕਲ ਤੇ ਅੱਖਾਂ ਦਾ ਚੈੱਕਅਪ ਕਰਵਾਇਆ ਤੇ ਖੂਨਦਾਨ ਕੀਤਾ। ਇਸ ਮੌਕੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਇਲਾਕੇ ਦੀਆਂ ਕਈ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਤਕਸੀਮ ਕੀਤੇ। ਪੰਚਾਇਤਾਂ ਨੂੰ ਚੈੱਕ ਦੇਣ ਸਮੇਂ ਮੰਤਰੀ ਮੁੰਡੀਆਂ ਨੇ ਕਿਹਾ ਕਿ ਜਿੰਨਾ ਕੰਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸਾਢੇ ਚਾਰ ਸਾਲ ਅੰਦਰ ‘ਆਪ’ ਦੀ ਸਰਕਾਰ ਨੇ ਕੀਤਾ ਹੈ ਕਿ ਉਹ ਕੰਮ ਪਿਛਲੀਆਂ ਸਰਕਾਰਾਂ 70 ਸਾਲ ਵਿੱਚ ਵੀ ਨਹੀਂ ਕਰ ਸਕੀਆਂ।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਅੱਜ ਸਰਕਾਰ ਦੀ ਲੋਕਪ੍ਰਿਤਾ ਨੂੰ ਦੇਖਦੇ ਹੋਏ ਵਿਰੋਧੀ ਝੂਠੀਆਂ ਚਾਲਾਂ ਕਰਕੇ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦੇ ਪਰ ਪੰਜਾਬ ਦੇ ਲੋਕ ਸਰਕਾਰ ਦੇ ਨਾਲ ਹਨ ਕਿਉਂਕਿ ਸਰਕਾਰ ਨੇ 90 ਫ਼ੀਸਦੀ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਹੈ ਭੈਣਾਂ ਦੇ ਖਾਤੇ ਵਿੱਚ ਪੈਸੇ ਪਾਏ ਹਨ ਤੇ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਵਾਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸਡੀਐੱਮ ਜਸਲੀਨ ਕੌਰ ਭੁੱਲਰ, ਏਸੀਪੀ ਚੌਧਰੀ ਰਾਜ ਕੁਮਾਰ, ਚੇਅਰਮੈਨ ਜੋਰਾਵਰ ਸਿੰਘ, ਚੇਅਰਮੈਨ ਗੁਰਜੀਤ ਸਿੰਘ, ਬਲਾਕ ਸੰਮਤੀ ਮੈਂਬਰ ਹਰਪ੍ਰੀਤ ਕੌਰ ਗਰੇਵਾਲ, ਜਸਪ੍ਰੀਤ ਸਿੰਘ ਪੰਧੇਰ, ਕੌਂਸਲਰ ਜਸਪਾਲ ਸਿੰਘ ਗਰੇਵਾਲ, ਭੋਲਾ ਮਾਂਗਟ, ਲਾਲੀ ਹਰਾ, ਅਮਰਦੀਪ ਸਿੰਘ ਧਨਾਨਸੂ, ਸਾਬਕਾ ਸਰਪੰਚ ਸੋਨੀ ਹਵਾਸ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।