- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜ਼ਨੈਸ ਪਲੱਬ-ਰਾਜਸ੍ਰੀ 50 ਵੀਕਲੀ ਲਾਟਰੀ ਦਾ 21 ਲੱਖ ਦਾ ਪਹਿਲਾ ਇਨਾਮ ਪੁਰਸ਼ੋਤਮ ਸੇਠੀ ਵੱਲੋਂ ਵੇਚੀ ਟਿਕਟ ਦਾ ਨਿਕਲਿਆ

-ਬਿਜ਼ਨੈਸ ਪਲੱਸ ਦਾ ਲੋਗੋ ਲਾਓ ਜੀ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਰਾਜਸ੍ਰੀ 50 ਗੁਰੂ ਵੀਕਲੀ ਲਾਟਰੀ ਦੇ ਡਰਾਅ ’ਚ 21 ਲੱਖ ਰੁਪਏ ਦਾ ਪਹਿਲਾ ਇਨਾਮ ਸਰਦੂਲਗੜ੍ਹ ਦੇ ਲਾਟਰੀ ਰਿਟੇਲਰ ਪੁਰਸ਼ੋਤਮ ਸੇਠੀ ਵੱਲੋਂ ਵੇਚੀ ਟਿਕਟ ’ਤੇ ਨਿਕਲਿਆ। ਇਨਾਮ ਨਿਕਲਣ ’ਤੇ ਲਾਟਰੀ ਕੰਪਨੀ ਦੇ ਅਧਿਕਾਰੀ ਰਾਜਕੁਮਾਰ ਵਰਮਾ ਤੇ ਨੀਲੇਸ਼ ਵੋਰਾ ਵੱਲੋਂ ਆਰਐੱਸ ਲਾਟਰੀ ਦੇ ਮੋਹਿਤ ਕੁਮਾਰ ਤੇ ਪੁਰਸ਼ੋਤਮ ਸੇਠੀ ਨੂੰ ਫੁੱਲਾਂ ਦੇ ਹਾਰ, ਗੁਲਦਸਤਾ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ। ਰਿਟੇਲਰ ਇਨਸੈਂਟਿਵ ਦਾ ਚੈੱਕ ਵੀ ਦਿੱਤਾ ਤੇ ਜੇਤੂ ਟਿਕਟ ਵੇਚਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਲਾਟਰੀ ਕੰਪਨੀ ਦੇ ਨੁਮਾਇੰਦਿਆਂ ਅਨੁਸਾਰ ਇਸ ਤੋਂ ਪਹਿਲਾਂ ਵੀ ਕਰੀਬ ਇੱਕ ਸਾਲ ਪਹਿਲਾਂ ਰਾਜਸ੍ਰੀ 50 ਵੀਕਲੀ ਲਾਟਰੀ ਦਾ 21 ਲੱਖ ਰੁਪਏ ਦਾ ਪਹਿਲਾ ਇਨਾਮ ਸਰਦੂਲਗੜ੍ਹ ਵਿੱਚ ਹੀ ਆਰਐੱਸ ਲਾਟਰੀ ਰਾਹੀਂ ਵੇਚੀ ਗਈ ਟਿਕਟ ’ਤੇ ਨਿਕਲਿਆ ਸੀ। ਇਸ ਵਾਰ ਮੁੜ ਪਹਿਲਾ ਇਨਾਮ ਨਿਕਲਣ ਸਬੰਧੀ ਲਾਟਰੀ ਵਿਕ੍ਰੇਤਾਵਾਂ ’ਚ ਉਤਸ਼ਾਹ ਹੈ। ਵਰਮਾ ਅਨੁਸਾਰ ਰਾਜਸ਼ੀ 50 ਵੀਕਲੀ ਲਾਟਰੀ ਵਿੱਚ ਹੁਣ ਤੱਕ 21-21 ਲੱਖ ਰੁਪਏ ਦੇ 59 ਪਹਿਲੇ ਇਨਾਮ ਨਿਕਲ ਚੁੱਕੇ ਹਨ। ਉਨ੍ਹਾਂ ਅਨੁਸਾਰ ਇਨ੍ਹਾਂ ਵਿੱਚੋਂ 35 ਪਹਿਲੇ ਇਨਾਮ ਪੰਜਾਬ ’ਚ, ਜਦਕਿ 24 ਇਨਾਮ ਮਹਾਰਾਸ਼ਟਰ ਤੇ ਗੋਆ ’ਚ ਲੱਗੇ ਹਨ। ਜਾਣਕਾਰੀ ਮੁਤਾਬਕ ਹੁਣ ਤੱਕ 17 ਲੱਖ ਤੋਂ ਵੱਧ ਜੇਤੂਆਂ ਨੇ ਵੱਖ-ਵੱਖ ਇਨਾਮਾਂ ਰਾਹੀਂ 40 ਕਰੋੜ ਤੋਂ ਵੱਧ ਦੀ ਰਕਮ ਜਿੱਤੀ ਹੈ। ਕੰਪਨੀ ਨੇ ਦੱਸਿਆ ਕਿ ਰਾਜਸ੍ਰੀ 50 ਵੀਕਲੀ ਲਾਟਰੀ ਦਾ ਡਰਾਅ ਰੋਜ਼ਾਨਾ ਸ਼ਾਮ 7.30 ਵਜੇ ਗੋਆ ’ਚ ਕੱਢਿਆ ਜਾਂਦਾ ਹੈ। ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਡਰਾਅ ਨੂੰ ਯੂਟਿਊਬ ਚੈਨਲ ਰਾਹੀਂ ਲਾਈਵ ਵੀ ਦੇਖਿਆ ਜਾ ਸਕਦਾ ਹੈ।