- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕਾਂ ਵੱਲੋਂ ਕੀਤਾ ਜਾਵੇਗਾ ਗੈਰ-ਵਿਦਿਅਕ ਕੰਮਾਂ ਦਾ ਬਾਈਕਾਟ-ਆਗੂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਦੀਆਂ ਸੰਘਰਸ਼ੀਲ ਅਧਿਆਪਕ ਜੱਥੇਬੰਦੀਆਂ ਵੱਲੋਂ ਸੂਬਾ ਪੱਧਰੀ ਸੱਦੇ ਅਨੁਸਾਰ ਅੱਜ ਲੁਧਿਆਣਾ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਜਸਵਿੰਦਰ ਸਿੰਘ ਐਤੀਆਣਾ, ਟਹਿਲ ਸਿੰਘ ਸਰਾਭਾ, ਹਰਜੀਤ ਸਿੰਘ ਸੁਧਾਰ, ਬਿਕਰਮਜੀਤ ਸਿੰਘ ਕੱਦੋਂ, ਜਗਜੀਤ ਸਿੰਘ ਮਾਨ, ਜਗਜੀਤ ਸਿੰਘ ਸਾਹਨੇਵਾਲ, ਸਤਵੀਰ ਸਿੰਘ ਰੌਣੀ, ਕੁਲਜਿੰਦਰ ਸਿੰਘ ਬੱਦੋਵਾਲ, ਧੰਨਾ ਸਿੰਘ ਸਵੱਦੀ, ਧਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਮੁੱਖ ਮੰਤਰੀ ਪੰਜਾਬ ਤੇ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਤੱਕ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀਨੀਅਰ ਸੈਕੰਡਰੀ) ਰਾਹੀਂ ਵਿੱਦਿਅਕ ਡਿਊਟੀਆਂ (ਰਾਸ਼ਨ ਕਾਰਡ ਵੈਰੀਫਿਕੇਸ਼ਨ,ਹੈਲਥ ਕਾਰਡ, ਪਰਾਲੀ ਪ੍ਰਬੰਧਨ ਆਦਿ), ਪ੍ਰਾਇਮਰੀ ਪੱਧਰ ਅਤੇ ਸੈਕੰਡਰੀ ਪੱਧਰ ਦੀਆਂ ਸਕੂਲੀ ਖੇਡਾਂ ਲਈ ਲੋੜੀਂਦੇ ਫੰਡ ਮਿਲਣ ਤੱਕ ਖੇਡਾਂ ਨਾ ਕਰਵਾਉਣ, ਵਤਨ ਪੰਜਾਬ ਦੀਆਂ ਖੇਡਾਂ ਵਿੱਚ ਦਬਾਅ ਹੇਠ ਰਜਿਸਟ੍ਰੇਸ਼ਨ ਨਾ ਕਰਵਾਉਣ, ਸਕੂਲਾਂ ਵਿੱਚ ਸਫਾਈ ਸੇਵਕਾਂ ਦਾ ਪ੍ਰਬੰਧ ਕਰਨ, ਐੱਸਐੱਮਸੀ ਦੀਆਂ ਟ੍ਰੇਨਿੰਗਾਂ ਵਿੱਚ ਪੰਜਾਬ ਸਰਕਾਰ ਦੀਆਂ ਗੈਰ-ਵਿਦਿਅਕ ਸਕੀਮਾਂ ਦਾ ਪ੍ਰਚਾਰ ਨਾ ਕਰਨ, ਬੇਲੋੜੀਆਂ ਡਾਕਾਂ ਅਤੇ ਗੂਗਲ ਫਾਰਮ ਬੰਦ ਕਰਨ, ਐਸਐਨਏ ਸਪਰਸ਼ ਦੀਆਂ ਸਮੱਸਿਆਵਾਂ ਦੇ ਯੋਗ ਹੱਲ, ਅਧਿਆਪਕਾਂ ਦੇ ਤਨਖਾਹ ਕਮਿਸ਼ਨ ਦੇ ਸਮੁੱਚੇ ਲਾਭ ਜਾਰੀ ਕਰਨ, ਡੀਏ, ਪੁਰਾਣੀ ਪੈਨਸ਼ਨ, ਪੁਰਾਣੇ ਸਕੇਲ ਤੇ ਭੱਤੇ ਬਹਾਲ ਕਰਨ ਆਦਿ ਨੂੰ ਲੈ ਕੇ ਸੱਤ ਦਿਨਾਂ ਦਾ ਨੋਟਿਸ ਭੇਜਿਆ। ਭੇਜੇ ਗਏ ਨੋਟਿਸ ਰਾਹੀਂ ਅਧਿਆਪਕ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਹਫ਼ਤੇ ’ਚ ਸਰਕਾਰ ਤੇ ਸਿੱਖਿਆ ਵਿਭਾਗ ਇਨ੍ਹਾਂ ਮੰਗਾਂ ’ਤੇ ਕੋਈ ਹਾਂ ਪੱਖੀ ਰਵੱਈਆ ਨਹੀਂ ਅਪਣਾਉਂਦੀ ਤਾਂ ਇਨ੍ਹਾਂ ਗੈਰ-ਵਿਦਿਅਕ ਕੰਮਾਂ ਪੂਰਨ ਬਾਈਕਾਟ ਕੀਤਾ ਜਾਵੇਗਾ। ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਮੇਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਪੜ੍ਹਨ ਪੜ੍ਹਾਉਣ ਦੇ ਕੰਮ ਲਈ ਸਕੂਲਾਂ ਵਿੱਚ ਰਹਿਣ ਦਿੱਤਾ ਜਾਵੇ, ਕਿਉਂਕਿ ਇਸ ਸਮੇਂ ਸਕੂਲਾਂ ਵਿੱਚ ਸਤੰਬਰ ਪ੍ਰੀਖਿਆਵਾਂ ਚੱਲ ਰਹੀਆਂ ਹਨ, ਖੇਡਾਂ ਚੱਲ ਰਹੀਆਂ, ਅਧਿਆਪਕ ਵਰਗ ਦਾ ਵੱਡਾ ਹਿੱਸਾ ਐੱਸਆਈਆਰ ਵਿੱਚ ਡਿਊਟੀ ’ਤੇ ਤਾਇਨਾਤ ਹੈ। ਇਸ ਮੌਕੇ ਜਗਦੀਪ ਸਿੰਘ ਜੌਨੀ, ਕੁਲਦੀਪ ਸਿੰਘ ਸਹੌਲੀ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਸਵਰਨ ਸਿੰਘ, ਅਰਵਿੰਦਰ ਸਿੰਘ ਭੰਗੂ,ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਚੀਮਾ ਆਦਿ ਆਗੂ ਹਾਜ਼ਰ ਸਨ।