- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ ਰੇਲਵੇ ਸਟੇਸ਼ਨ 'ਤੇ ਟਿਕਟਾਂ ਦੀ ਜਾਂਚ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ

ਦੇਵ ਸਹਿਗਲ, ਪੰਜਾਬੀ ਜਾਗਰਣ, ਲੁਧਿਆਣਾ
ਸਥਾਨਕ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਲਈ ਸੁਵਿਧਾਜਨਕ ਤੇ ਸੁਚਾਰੂ ਯਾਤਰਾ ਯਕੀਨੀ ਬਣਾਉਣ ਅਤੇ ਬਿਨਾਂ ਟਿਕਟ ਜਾਂ ਬੇਨਿਯਮ ਯਾਤਰਾ ਨੂੰ ਰੋਕਣ ਲਈ, ਫਿਰੋਜ਼ਪੁਰ ਡਿਵੀਜ਼ਨ ਵੱਲੋਂ ਵੱਡੇ ਪੱਧਰ 'ਤੇ ਵਿਸ਼ੇਸ਼ ਟਿਕਟ-ਚੈਕਿੰਗ ਮੁਹਿੰਮ ਚਲਾਈ। ਇਸ ਮੁਹਿੰਮ ਦੌਰਾਨ, ਬਿਨਾਂ ਟਿਕਟ ਅਤੇ ਬੇਨਿਯਮ ਯਾਤਰਾ ਦੇ ਕੁੱਲ 517 ਮਾਮਲੇ ਸਾਹਮਣੇ ਆਏ ਤੇ ਰੇਲਵੇ ਨਿਯਮਾਂ ਅਨੁਸਾਰ 3,86,610 ਰੁਪਏ ਦੀ ਰੇਲਵੇ ਆਮਦਨ ਵਸੂਲੀ। ਇਸ ਮੁਹਿੰਮ ਵਿੱਚ ਟਿਕਟ-ਚੈਕਿੰਗ ਸਟਾਫ ਤੇ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਜਵਾਨਾਂ ਦੀ ਇੱਕ ਸਾਂਝੀ ਟੀਮ ਨੇ ਸਰਗਰਮੀ ਨਾਲ ਹਿੱਸਾ ਲਿਆ। ਮੁਹਿੰਮ ਦੌਰਾਨ ਯਾਤਰੀਆਂ ਨੂੰ ਜਾਇਜ਼ ਟਿਕਟਾਂ ਨਾਲ ਸਫ਼ਰ ਕਰਨ ਬਾਰੇ ਜਾਣੂ ਕਰਵਾਇਆ ਤੇ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਮੇਸ਼ਾ ਕੋਚ ਦੀ ਉਚਿਤ ਸ਼੍ਰੇਣੀ ’ਚ ਜਾਇਜ਼ ਟਿਕਟ ਨਾਲ ਹੀ ਸਫ਼ਰ ਕਰਨ ਅਤੇ ਬਿਨਾਂ ਟਿਕਟ ਜਾਂ ਬੇਨਿਯਮ ਤਰੀਕੇ ਨਾਲ ਸਫ਼ਰ ਕਰਨ ਤੋਂ ਗੁਰੇਜ਼ ਕਰਨ ਤੇ ਸਟੇਸ਼ਨ ਅੰਦਰ ਦਾਖਲ ਹੋਣ ਤੋਂ ਪਹਿਲਾਂ ਸਾਰੀਆਂ ਨੂੰ ਪਲੇਟਫਾਰਮ ਟਿਕਟ ਖਰੀਦਣੀ ਚਾਹੀਦੀ ਹੈ।