- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਸ਼ਰ ਨਗਰ ਸ਼ਿਵ ਮੰਦਰ ’ਚ ਮਿੱਟੀ ਦੇ ਗਣਪਤੀ ਦੀ ਸਥਾਪਨਾ

ਜਗਜੀਤ ਜੰਡੂ, ਪੰਜਾਬੀ ਜਾਗਰਣ, ਲੁਧਿਆਣਾ
ਈਸ਼ਰ ਨਗਰ ਸਥਿੱਤ ਸ਼ਿਵ ਮੰਦਰ ’ਚ ਗਣੇਸ਼ ਚਤੁਰਥੀ ਦੇ ਪਵਿੱਤਰ ਮੌਕੇ 'ਤੇ ਵਾਤਾਵਰਣ-ਅਨੁਕੂਲ ਗਣਪਤੀ ਬੱਪਾ ਦੀ ਸਥਾਪਨਾ ਕੀਤੀ। ਮੰਦਰ ਕਮੇਟੀ ਤੇ ਸਥਾਨਕ ਸ਼ਰਧਾਲੂਆਂ ਨੇ ਇਸ ਵਾਰ ਪਲਾਸਟਿਕ ਤੇ ਪਲਾਸਟਰ ਆਫ਼ ਪੈਰਿਸ ਦੀਆਂ ਮੂਰਤੀਆਂ ਨੂੰ ਤਿਆਗ ਕੇ ਸ਼ੁੱਧ ਮਿੱਟੀ ਤੋਂ ਤਿਆਰ ਸ਼੍ਰੀ ਗਣੇਸ਼ ਦੀ ਮੂਰਤੀ ਸਥਾਪਿਤ ਕਰਨ ਦਾ ਸ਼ਲਾਘਾਯੋਗ ਫੈਸਲਾ ਲਿਆ ਹੈ। ਵਾਤਾਵਰਣ ਸੰਭਾਲ ਦਾ ਵੱਡਾ ਸੰਦੇਸ਼ ਮੰਦਰ ਦੇ ਮੁੱਖ ਪੁਜਾਰੀ ਅਤੇ ਪ੍ਰਬੰਧਕਾਂ ਨੇ ਦੱਸਿਆ ਕਿ ਜਲ ਪ੍ਰਦੂਸ਼ਣ ਤੇ ਕੁਦਰਤ ਨੂੰ ਨੁਕਸਾਨ ਤੋਂ ਬਚਾਉਣ ਲਈ ਇਹ ਪਹਿਲ ਕੀਤੀ ਹੈ। ਮਿੱਟੀ ਦੀ ਮੂਰਤੀ ਪੂਰੀ ਤਰ੍ਹਾਂ ਕੁਦਰਤੀ ਰੰਗਾਂ ਨਾਲ ਤਿਆਰ ਕੀਤੀ ਗਈ ਹੈ, ਜਿਸ ਨਾਲ ਵਿਸਰਜਨ ਦੌਰਾਨ ਨਦੀਆਂ ਤੇ ਜਲ ਸਰੋਤਾਂ ਦੇ ਜੀਵਾਂ ਤੇ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਵੈਦਿਕ ਵਿਧੀ-ਵਿਧਾਨ ਅਤੇ ਢੋਲ-ਧਮੱਕੇ ਨਾਲ ਗਣਪਤੀ ਬੱਪਾ ਦੀ ਮੂਰਤੀ ਸਥਾਪਿਤ ਕੀਤੀ। ਮੰਦਰ ਨੂੰ ਵੀ ਥਰਮਾਕੋਲ ਜਾਂ ਪਲਾਸਟਿਕ ਦੀ ਜਗ੍ਹਾ ਕੁਦਰਤੀ ਫੁੱਲਾਂ ਤੇ ਪੱਤਿਆਂ ਨਾਲ ਸਜਾਇਆ ਗਿਆ ਹੈ। ਬੱਪਾ ਦਾ ਵਿਸਰਜਨ ਮੰਦਰ ਪਰਿਸਰ ਵਿੱਚ ਹੀ ਇੱਕ ਬਣਾਉਟੀ ਕੁੰਡ ਵਿੱਚ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਸ ਮਿੱਟੀ ਦੀ ਵਰਤੋਂ ਪੌਦੇ ਲਗਾਉਣ ਲਈ ਕੀਤੀ ਜਾਵੇਗੀ। ਸ਼ਰਧਾਲੂਆਂ ਵਿੱਚ ਉਤਸ਼ਾਹ ਇਸ ਈਕੋ-ਫ੍ਰੈਂਡਲੀ ਪਹਿਲ ਦੀ ਪੂਰੇ ਇਲਾਕੇ ਵਿੱਚ ਬਹੁਤ ਪ੍ਰਸ਼ੰਸਾ ਹੋ ਰਹੀ ਹੈ। ਮੰਦਰ ਕਮੇਟੀ ਨੇ ਸਥਾਨਕ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ-ਆਪਣੇ ਘਰਾਂ ਵਿੱਚ ਸਿਰਫ਼ ਮਿੱਟੀ ਦੇ ਗਣਪਤੀ ਦੀ ਹੀ ਸਥਾਪਨਾ ਕਰਨ ਤਾਂ ਜੋ ਭਗਤੀ ਦੇ ਨਾਲ-ਨਾਲ ਕੁਦਰਤ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇ।