- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲਵੇ ਸਟੇਸ਼ਨ ਤੇ 'ਰੇਲ ਵਨ ਐਪ' ਦੇ ਪ੍ਰਚਾਰ- ਪ੍ਰਸਾਰ ਲਈ ਚਲਾਈ ਵਿਸ਼ੇਸ਼ ਜਾਗਰੂਕਤਾ ਮੁਹਿੰਮ

ਫੋਟੋ ਨੰਬਰ-51
ਦੇਵ ਸਹਿਗਲ,ਪੰਜਾਬੀ ਜਾਗਰਣ, ਲੁਧਿਆਣਾ
ਟ੍ਰੇਨਾਂ ਵਿੱਚ ਸਫ਼ਰ ਕਰਨ ਵਾਲੇ ਰੇਲ ਯਾਤਰੀਆਂ ਦੀ ਸਹੂਲਤ ਅਤੇ ਡਿਜੀਟਲ ਟਿਕਟਿੰਗ ਦੇ ਪ੍ਰਚਾਰ- ਪ੍ਰਸਾਰ ਦੇ ਉਦੇਸ਼ ਨਾਲ ਮੰਗਲਵਾਰ ਨੂੰ ਲੁਧਿਆਣਾ ਰੇਲਵੇ ਸਟੇਸ਼ਨ 'ਤੇ 'ਰੇਲ ਵਨ ਐਪ' ਰਾਹੀਂ ਟਿਕਟਾਂ ਖਰੀਦਣ ਬਾਰੇ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਯਾਤਰੀਆਂ ਨੂੰ ‘ਰੇਲ ਵਨ ਐਪ’ ਦੇ ਸਟਿੱਕਰਾਂ ਰਾਹੀਂ ਵੱਖ-ਵੱਖ ਰੇਲਵੇ ਸੇਵਾਵਾਂ ਜਿਨ੍ਹਾਂ ਵਿੱਚ ਰਾਖਵੀਆਂ ਅਤੇ ਗੈਰ-ਰਾਖਵੀਆਂ ਟਿਕਟਾਂ ਦੀ ਬੁਕਿੰਗ ਸ਼ਾਮਲ ਹੈ। ਉਸਦਾ ਲਾਭ ਲੈਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ, ਚਿਪਸ ਅਤੇ ਬਿਸਕੁਟਾਂ ਦੇ 100 ਪੈਕੇਟਾਂ 'ਤੇ 'ਰੇਲ ਵਨ' ਦੇ ਸਟਿੱਕਰ ਲਗਾਏ ਗਏ ਅਤੇ 50 ਯਾਤਰਾ ਟਿਕਟਾਂ 'ਤੇ 'ਰੇਲ ਵਨ' ਦੇ ਸਟਿੱਕਰ ਲਾਏ। ਇਸ ਮੁਹਿੰਮ ਦੌਰਾਨ ਕਰੀਬ 150 ਤੋਂ ਵੱਧ ਯਾਤਰੀਆਂ ਨੂੰ ‘ਰੇਲ ਵਨ ਐਪ’ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦੇ ਕੇ ਡਿਜੀਟਲ ਟਿਕਟਿੰਗ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਮੋਬਾਈਲ ਫੋਨਾਂ ਤੇ ਮੌਕੇ 'ਤੇ ਹੀ ਇਹ ਐਪ ਇੰਸਟਾਲ ਵੀ ਕੀਤੀ। ਇਸ ਮੌਕੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਡਿਵੀਜ਼ਨ ਦਾ ਉਦੇਸ਼ ਡਿਜੀਟਲ ਪਲੇਟਫਾਰਮਾਂ ਰਾਹੀਂ ਯਾਤਰੀਆਂ ਨੂੰ ਸਰਲ ਅਤੇ ਸੁਵਿਧਾਜਨਕ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸ ਦਿਸ਼ਾ ਵਿੱਚ ਰੇਲ ਯਾਤਰੀਆਂ ਲਈ 'ਰੇਲਵਨ ਐਪ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਸਹੂਲਤ ਤੋਂ ਯਾਤਰੀਆਂ ਨੂੰ ਕਈ ਲਾਭ ਮਿਲਦੇ ਹਨ। ਜਿਨ੍ਹਾਂ ਵਿੱਚ ਬਿਨਾਂ-ਰਾਖਵੇਂ ਟਿਕਟਾਂ ਤੇ 3 ਫੀਸਦ ਦੀ ਛੋਟ, ਖੁੱਲ੍ਹੇ ਪੈਸੇ (ਛਿੱਲੜ) ਨਾਲ ਰੱਖਣ ਦੀ ਪਰੇਸ਼ਾਨੀ ਤੋਂ ਛੁਟਕਾਰਾ, ਵਾਤਾਵਰਣ ਦੀ ਸੰਭਾਲ ਅਤੇ ਲਾਈਨਾਂ ਵਿੱਚ ਖੜ੍ਹਨ ਤੋਂ ਰਾਹਤ ਸ਼ਾਮਲ ਹਨ।