- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੁਚੀ ਬਾਵਾ ਨੇ ਸਿਵਲ ਹਸਪਤਾਲ ’ਚ ਸੇਵਾ ਕਰਕੇ ਮਨਾਇਆ ਜਨਮਦਿਨ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਗੁੰਜਿਤ ਰੁਚੀ ਬਾਵਾ ਦੇ ਜਨਮ ਦਿਨ ਮੌਕੇ ਆਸ ਅਹਿਸਾਸ ਐੱਨਜੀਓ ਵੱਲੋਂ ਸਿਵਲ ਹਸਪਤਾਲ ਵਿਖੇ ਸੇਵਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪਹਿਲਕਦਮੀ ਤਹਿਤ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੇ ਨਾਲ-ਨਾਲ ਨਰਸਿੰਗ ਸਟਾਫ਼, ਡਾਕਟਰਾਂ, ਹਸਪਤਾਲ ਦੇ ਮੁਲਾਜ਼ਮਾਂ ਤੇ ਸੁਰੱਖਿਆ ਮੁਲਾਜ਼ਮਾਂ ਨੂੰ ਫਲ ਵੰਡੇ। ਇਸ ਉਪਰਾਲੇ ਦਾ ਉਦੇਸ਼ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ਤੇ ਸੇਵਾ ਨਿਭਾਅ ਰਹੇ ਸਟਾਫ਼ ਨਾਲ ਇਸ ਖ਼ਾਸ ਮੌਕੇ ਦੀ ਖੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਨੂੰ ਜਨਮ ਦਿਨ ਦੀਆਂ ਸ਼ੁੱਭ ਕਾਮਨਾਵਾਂ ਦੇਣਾ ਸੀ। ਇਸ ਸੇਵਾ ਪ੍ਰੋਗਰਾਮ ਰਾਹੀਂ ਇਹ ਸੁਨੇਹਾ ਦਿੱਤਾ ਗਿਆ ਕਿ ਜਨਮਦਿਨ ਨੂੰ ਸਿਰਫ਼ ਨਿੱਜੀ ਜਸ਼ਨ ਤੱਕ ਸੀਮਤ ਰੱਖਣ ਦੀ ਬਜਾਏ ਇਸਨੂੰ ਸੇਵਾ, ਮਨੁੱਖਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨਾਲ ਵੀ ਮਨਾਇਆ ਜਾ ਸਕਦਾ ਹੈ। ਐਨਜੀਓ ਵੱਲੋਂ ਇਸ ਸੇਵਾ ਪ੍ਰੋਗਰਾਮ ਨੂੰ ਸਫਲਤਾਪੂਰਵਕ ਕਰਵਾਉਣ ਵਿੱਚ ਸਹਿਯੋਗ ਅਤੇ ਸਮਰਥਨ ਲਈ ਜ਼ਿਲ੍ਹਾ ਪ੍ਰਸ਼ਾਸਨ, ਖ਼ਾਸ ਤੌਰ ’ਤੇ ਡੀਸੀ ਹਿਮਾਂਸ਼ੂ ਜੈਨ ਅਤੇ ਸਿਵਲ ਹਸਪਤਾਲ ਲੁਧਿਆਣਾ ਖ਼ਾਸ ਤੌਰ ’ਤੇ ਸਿਵਲ ਸਰਜਨ ਡਾ. ਰਮਨਦੀਪ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦੌਰਾਨ ਮਰੀਜ਼ਾਂ ਅਤੇ ਹਸਪਤਾਲ ਦੇ ਸਟਾਫ਼ ਨੇ ਗੁੰਜਿਤ ਰੁਚੀ ਬਾਵਾ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਸਿਹਤਮੰਦ, ਖੁਸ਼ਹਾਲ ਅਤੇ ਸਫਲ ਜੀਵਨ ਦੀ ਕਾਮਨਾ ਕੀਤੀ।