- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਨਐਸਐਸ. ਯੂਨਿਟ ਵੱਲੋਂ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ ਗਿਆ

ਸਿੱਖਿਆ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : ਅੰਦਰੂਨੀ ਗੁਣਵੱਤਾ ਭਰੋਸਾ ਸੈੱਲ ਤਹਿਤ, ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਮਾਡਲ ਟਾਊਨ, ਲੁਧਿਆਣਾ ਵਿਖੇ ਐੱਨਐੱਸਐੱਸ ਯੂਨਿਟ ਵੱਲੋਂ ਰਾਜਨੀਤੀ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ ਗਿਆ। ਇਸ ਮੌਕੇ ਐੱਨਐੱਸਐੱਸ ਵਲੰਟੀਅਰ ਨੇਹਾ ਰੁੰਪਾਲ (ਬੀਏ. ਤੀਜਾ), ਅਰਸ਼ਪ੍ਰੀਤ ਕੌਰ (ਬੀਏ ਤੀਜਾ) ਤੇ ਸ਼੍ਰੇਆ (ਬੀਕਾਮ. ਤੀਜਾ) ਨੇ ਸਮਾਜ ਵਿੱਚ ਸ਼ਾਂਤੀ, ਸਦਭਾਵਨਾ ਤੇ ਸਹਿਣਸ਼ੀਲਤਾ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਐੱਨਐੱਸਐੱਸ ਪ੍ਰੋਗਰਾਮ ਅਫ਼ਸਰਾਂ ਡਾ. ਗਗਨੀਤ ਪਾਲ ਕੌਰ ਤੇ ਡਾ. ਕੀਰਤੀ ਧਵਨ ਨੇ ਵਲੰਟੀਅਰਾਂ ਦਾ ਮਾਰਗਦਰਸ਼ਨ ਕੀਤਾ ਤੇ ਉਨ੍ਹਾਂ ਨੂੰ ਸ਼ਾਂਤੀ ਤੇ ਏਕਤਾ ਦੇ ਮੁੱਲਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਆ। ਪ੍ਰਿੰਸੀਪਲ ਡਾ. ਮਨਿਤਾ ਕਾਹਲੋਂ ਨੇ ਐੱਨਐੱਸਐੱਸ ਯੂਨਿਟ ਅਤੇ ਰਾਜਨੀਤੀ ਵਿਗਿਆਨ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, “ਸ਼ਾਂਤੀ ਸਿਰਫ਼ ਟਕਰਾਅ ਦੀ ਗੈਰ-ਮੌਜੂਦਗੀ ਨਹੀਂ, ਸਗੋਂ ਸਮਝਦਾਰੀ, ਦਇਆ ਅਤੇ ਸਦਭਾਵਨਾ ਦੀ ਮੌਜੂਦਗੀ ਹੈ। ਸਿੱਖਿਆ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ਹੈ ਕਿ ਉਹ ਅਜਿਹੇ ਜ਼ਿੰਮੇਵਾਰ ਨਾਗਰਿਕ ਤਿਆਰ ਕਰਨ, ਜੋ ਸ਼ਾਂਤੀ ਅਤੇ ਮਨੁੱਖਤਾ ਦਾ ਸਤਿਕਾਰ ਕਰਨ। ਸਾਡੇ ਨੌਜਵਾਨ ਸ਼ਾਂਤੀ ਦੇ ਸੱਚੇ ਦੂਤ ਬਣਨ ਤੇ ਇਕ ਵਧੇਰੇ ਸਮਾਵੇਸ਼ੀ ਤੇ ਸਦਭਾਵਨਾ ਭਰਪੂਰ ਸਮਾਜ ਦੀ ਉਸਾਰੀ ਲਈ ਕੰਮ ਕਰਨ।” ਪ੍ਰੋਗਰਾਮ ਦਾ ਸਮਾਪਨ ਏਕਤਾ ਤੇ ਸ਼ਾਂਤੀਪੂਰਨ ਸਹਿ-ਹੋਂਦ ਦੇ ਸੰਦੇਸ਼ ਨਾਲ ਹੋਇਆ।