- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਆਪਣੇ ਕਿਸਾਨਾਂ ਦਾ ਸਨਮਾਨ’ ਵਿਸ਼ੇ ਹੇਠ ਕਰਵਾਏ ਗਏ ਸਮਾਗਮ ’ਚ ਕਿਸਾਨ ਸਨਮਾਨਿਤ

ਫੋਟੋ ਨੰਬਰ-15
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੀਏਯੂ ਸਥਿਤ ਅਟਾਰੀ ਜੋ ਕਿ ਆਈਸੀਆਰ ਦੇ ਅਧੀਨ ਹੈ ਜਿਸ ਨਾਲ ਪੰਜਾਬ ਦੇ ਸਾਰੇ ਕੇਵੀਕੇ ਕੇਂਦਰ ਜੁੜੇ ਹੋਏ ਹਨ, ਵਿਖੇ ਪੰਜਾਬ-ਹਰਿਆਣਾ ਦੇ ਕਿਸਾਨਾਂ ਨੂੰ ‘ਮਿੱਟੀ ਦੀ ਉਪਜਾਊ ਸ਼ਕਤੀ ਬਹਾਲ ਕਰਨ ਵਾਲੀ ਖੇਤੀ' ਬਾਰੇ ਸਨਮਾਨਿਤ ਕੀਤਾ ਗਿਆ, ਜੋ ਕੁਦਰਤੀ ਸਾਧਨਾਂ ਦੀ ਸੰਭਾਲ ਵਾਲੇ ਤਰੀਕੇ ਅਪਣਾਅ ਰਹੇ ਹਨ। ਆਪਣੇ ਕਿਸਾਨਾਂ ਦਾ ਸਨਮਾਨ ਵਿਸ਼ੇ ਹੇਠ ਕਰਵਾਏ ਗਏ ਸਮਾਗਮ ਵਿੱਚ ਡਾ. ਐਮਐਲ. ਜਾਟ, ਮਹਾਨਿਰਦੇਸ਼ਕ ਭਾਰਤੀ ਖੇਤੀ ਖੋਜ ਪਰਿਸ਼ਦ, ਡਾ. ਰਾਜਬੀਰ ਸਿੰਘ ਉਪ ਮਹਾ ਨਿਰਦੇਸ਼ਕ ਅਤੇ ਡਾ. ਊਸ਼ਾ ਬਰਵਾਲੇ ਜ਼ੇਹਰ ਕਾਰਜਕਾਰੀ ਨਿਰਦੇਸ਼ਕ, ਗਰੋਇੰਡੀਗੋ ਵੀ ਹਾਜ਼ਰ ਸਨ। ਡਾ. ਐੱਮਐੱਲ ਜਾਟ ਨੇ ਆਉਣ ਵਾਲੇ ਮਹੀਨਿਆਂ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਬਣਾਈ ਜਾਣ ਵਾਲੀ ਕਾਰਜ-ਯੋਜਨਾ ਬਾਰੇ ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਅਧਿਕਾਰੀਆਂ ਨਾਲ ਵੀ ਚਰਚਾ ਕੀਤੀ। ਵੈਟਰਨਰੀ ਯੂਨੀਵਰਸਿਟੀ ਦੇ ਵੀਸੀ ਡਾ ਜਤਿੰਦਰ ਪਾਲ ਸਿੰਘ ਗਿੱਲ ਨੇ ਵਾਤਾਵਰਣ-ਪੱਖੀ ਖੇਤੀ ਤਰੀਕਿਆਂ ਦੀ ਵਕਾਲਤ ਕੀਤੀ। ਭਾਰਤੀ ਖੇਤੀ ਖੋਜ ਪਰਿਸ਼ਦ ਦੀ ਤਕਨੀਕੀ ਅਗਵਾਈ ਹੇਠ 2019 ਵਿੱਚ ਗਰੋਇੰਡੀਗੋ ਦੁਆਰਾ ਸ਼ੁਰੂ ਕੀਤੇ ਗਏ ਇਸ ਕਾਰਬਨ-ਕ੍ਰੈਡਿਟ ਪ੍ਰੋਗਰਾਮ ਨੇ ਅਜਿਹੇ ਉਪਾਵਾਂ ਨੂੰ ਵਿੱਤੀ ਲਾਭਾਂ ਨਾਲ ਜੋੜਨ ਦਾ ਇੱਕ ਵਿਹਾਰਕ ਰਾਹ ਪ੍ਰਦਾਨ ਕੀਤਾ ਹੈ ਇਹ ਵਿਕਾਸ ਪੰਜਾਬ ਲਈ ਖਾਸ ਤੌਰ 'ਤੇ ਮਹੱਤਵਪੂਰਨ ਹੈ, ਜਿੱਥੇ ਭਾਰਤੀ ਖੇਤੀ ਖੋਜ ਪਰਿਸ਼ਦ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤੀਬਾੜੀ ਯੂਨੀਵਰਸਿਟੀਆਂ, ਰਾਜ ਵਿਭਾਗ ਅਤੇ ਕਿਸਾਨ ਭਾਈਚਾਰਿਆਂ ਦੇ ਤਾਲਮੇਲ ਵਾਲੇ ਯਤਨਾਂ ਨੇ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਤੇਜ਼ੀ ਨਾਲ ਘਟਾਉਣ ਵਿੱਚ ਯੋਗਦਾਨ ਪਾਇਆ ਹੈ, ਜੋ ਕਿ 2020 ਵਿੱਚ 83,000 ਤੋਂ ਵੱਧ ਸਨ ਜਦ ਕਿ 2025 ਵਿੱਚ 5,000 ਤੋਂ ਘੱਟ ਹੋ ਗਏ ਹਨ। ਇਹ ਤਜਰਬਾ ਤਕਨਾਲੋਜੀ ਅਪਣਾਉਣ, ਬਿਹਤਰ ਰਹਿੰਦ-ਖੂੰਹਦ ਪ੍ਰਬੰਧਨ, ਮਿੱਟੀ-ਸਿਹਤ ਸੁਧਾਰ, ਪਾਣੀ ਦੀ ਸੰਭਾਲ ਅਤੇ ਜਲਵਾਯੂ ਲਚਕੀਲੇਪਣ ਨੂੰ ਜੋੜਨ ਵਾਲੀ ਇੱਕ ਏਕੀਕ੍ਰਿਤ ਪਹੁੰਚ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ। ਅਟਾਰੀ, ਲੁਧਿਆਣਾ ਅਤੇ ਗਰੋਇੰਡੀਗੋ ਵਿਚਕਾਰ ਹਸਤਾਖ਼ਰ ਕੀਤਾ ਗਿਆ ਸਮਝੌਤਾ ਪੱਤਰ ਇਸ ਖੇਤਰ ਵਿੱਚ ਸੰਸਥਾਗਤ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ। ਲੁਧਿਆਣਾ ਦਾ ਪ੍ਰੋਗਰਾਮ ਇਹ ਦਰਸਾਉਣ ਵਿੱਚ ਅਹਿਮ ਸਾਬਤ ਹੋਇਆ ਹੈ ਕਿ ਖੇਤੀਬਾੜੀ ਵਿੱਚ ਜਲਵਾਯੂ ਕਾਰਵਾਈ ਨੂੰ ਖੇਤੀ ਪੱਧਰ 'ਤੇ ਠੋਸ ਆਰਥਿਕ ਮੌਕਿਆਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ।