- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਦਰ ਕੁਹਾੜਾ ਵਿਖੇ ਹਫਤਾਵਾਰੀ ਕੀਰਤਨ ਹੋਇਆ

ਫੋਟੋ ਨੰਬਰ-19
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ
ਬਨਵਾਰੀ ਤੇਰੀ ਚਾਹਤ ਨੇ ਦੀਵਾਨਾ ਬਨਾ ਦੀਆ, ਤੇਰੀ ਆਂਖ ਕਾ ਹਰ ਆਂਸੂ, ਬਾਬਾ ਮੇਰੀ ਲਾਜ ਬਚਾਨੇ ਆਏਗਾ ਆਦਿ ਭਜਨਾਂ 'ਤੇ ਖੁਸ਼ੀ ਵਿੱਚ ਸ਼ਰਧਾਲੂ ਨੱਚ ਰਹੇ ਸਨ ਅਤੇ ਸਾਰਾ ਮਾਹੌਲ ਖਾਟੂ ਵਰਗਾ ਜਾਪਦਾ ਸੀ। ਮੌਕਾ ਸੀ ਚੰਡੀਗੜ੍ਹ ਰੋਡ 'ਤੇ ਕੋਹਾੜਾ ਚੌਕ ਨੇੜੇ ਨਵੇਂ ਬਣੇ ਸ਼੍ਰੀ ਖਾਟੂ ਸ਼ਿਆਮ ਸਾਲਾਸਰ ਮੰਦਰ ਵਿੱਚ ਟਰੱਸਟੀ ਪ੍ਰਦੀਪ ਮਿੱਤਲ, ਸੰਦੀਪ ਅਗਰਵਾਲ, ਐੱਲਆਰ ਮਿੱਤਲ ਅਤੇ ਅਨਿਲ ਮਿੱਤਲ ਦੀ ਪ੍ਰਧਾਨਗੀ ਹੇਠ ਕਰਵਾਇਆ ਮਹੀਨਾਵਾਰ ਕੀਰਤਨ ਸਮਾਗਮ ਜਿਸ ਵਿੱਚ ਅਨਾਮਿਕਾ ਸ਼ਰਮਾ ਦੁਆਰਾ ਬਾਬਾ ਸ਼ਿਆਮ ਦਾ ਕੀਰਤਨ ਕੀਤਾ ਜਾ ਰਿਹਾ ਸੀ। ਸਭ ਤੋਂ ਪਹਿਲਾਂ, ਆਚਾਰੀਆ ਦੀਪਕ ਪਾਂਡੇ, ਪੰਡਿਤ ਤਾਰਾਨਾਥ, ਅਤੇ ਪੰਡਿਤ ਕਰਨ ਸ਼ਾਸ਼ਤਰੀ ਨੇ ਮੰਤਰਾਂ ਦੇ ਜਾਪ ਨਾਲ ਸ਼ਿਆਮ ਬਾਬਾ ਨੂੰ ਫੁੱਲਾਂ ਦੇ ਹਾਰ ਭੇਟ ਕੀਤੇ ਗਏ। ਸੰਕੀਰਤਨ ਦਾ ਉਦਘਾਟਨ ਟਰੱਸਟ ਮੈਂਬਰਾਂ ਵੱਲੋਂ ਜੋਤ ਜਗਾ ਕੇ ਕੀਤਾ। ਸੰਕੀਰਤਨ ਦੌਰਾਨ ਬੀਕੇ.ਸ਼ਰਮਾ ਅਤੇ ਵਿਪਿਨ ਸ਼ਰਮਾ ਪਰਿਵਾਰ ਦੁਆਰਾ ਬਾਬਾ ਦਾ ਅਲੌਕਿਕ ਸ਼ਿੰਗਾਰ ਕੀਤਾ, ਜੋ ਦੇਖਣ ਯੋਗ ਸੀ। ਸੰਕੀਰਤਨ ਵਿੱਚ ਬਾਬਾ ਸ਼ਿਆਮ ਦੀ ਆਰਤੀ ਤੋਂ ਬਾਅਦ ਪ੍ਰਸ਼ਾਦ ਵੰਡਿਆ। ਇਸ ਮੌਕੇ ਟਰਸਟੀ ਬੀਕੇ ਸ਼ਰਮਾ ਨੇ ਕਿਹਾ ਕਿ ਹਾਰੇ ਕੇ ਸਹਾਰੇ ਬਾਬਾ ਸ਼ਾਮ ਕੀ ਮਹਿਮਾ ਅਪਰੰਪਾਰ ਹੈ ਜੋ ਸੱਚੇ ਮਨ ਨਾਲ ਇਹਨਾਂ ਦੀ ਸ਼ਰਨ ਵਿੱਚ ਆਉਂਦਾ ਹੈ ਉਸਦਾ ਬੇੜਾ ਪਾਰ ਹੋ ਜਾਂਦਾ ਹੈ। ਇਸ ਮੌਕੇ 'ਤੇ ਵਿਜੇ ਗੋਇਲ ਅਭਿਸ਼ੇਕ ਗੁਪਤਾ ਸੰਜੇ ਅਗਰਵਾਲ, ਮਨੀਸ਼ ਬਾਜਾਰੀ, ਹਰੀਸ਼ ਗਰਗ, ਸੰਦੀਪ ਗੋਇਲ, ਧੀਰਜ ਸਿੰਗਲਾ, ਨਰੇਸ਼ ਅਗਰਵਾਲ, ਅਤੁਲ ਵਾਲੀਆ, ਚੰਦੇਸ਼ ਭਾਰਦਵਾਜ, ਸੁਨੀਲ ਗੋਇਲ, ਜੈ ਭਗਵਾਨ ਗੋਇਲ, ਰਜਤ ਗੋਇਲ, ਦੀਪਕ ਸਿੰਗਲਾ, ਨਿਧੀ ਗੁਪਤਾ ਆਦਿ ਮੌਜੂਦ ਸਨ।