ਠੇਕੇਦਾਰੀ ਸਿਸਟਮ ਖਿਲਾਫ਼ ਗੇਟ ਰੈਲੀ ਅੱਜ
ਠੇਕੇਦਾਰੀ ਸਿਸਟਮ ਖਿਲਾਫ਼ ਗੇਟ ਰੈਲੀ ਅੱਜ
Publish Date: Tue, 15 Sep 2026 07:12 PM (IST)
Updated Date: Wed, 16 Sep 2026 04:08 AM (IST)
ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ ਮਿਊਂਸੀਪਲ ਕਰਮਚਾਰੀ ਦਲ ਦੇ ਪ੍ਰਧਾਨ ਚੌਧਰੀ ਯਸ਼ਪਾਲ ਦੀ ਅਗਵਾਈ ’ਚ ਮੀਟਿੰਗ ਹੋਈ। ਇਸ ਮੌਕੇ ਚੌਧਰੀ ਯਸ਼ਪਾਲ ਨੇ ਦੱਸਿਆ ਬੀਤੇ ਦਿਨੀਂ ਨਿਗਮ ਲੁਧਿਆਣਾ ਦੀ ਐਫ਼ਸੀਸੀਸੀ ਮੀਟਿੰਗ ਵਿੱਚ ਵਿਸ਼ਾ ਰਿਹਾ ਕਿ ਠੇਕੇਦਾਰੀ ਸਿਸਟਮ ਨੂੰ ਲਾਗੂ ਕਰਨ ਲਈ ਕੋਰੜਾ ਰੁਪਏ ਦੇ ਟੈਂਡਰ ਲਗਾਏ ਜਾ ਰਹੇ ਹਨ ਜਿਸਦਾ ਕਿ ਅਸੀਂ ਸਖਤ ਸ਼ਬਦਾ ਵਿੱਚ ਵਿਰੋਧ ਕਰਦੇ ਹਾਂ। ਪਿਛਲੇ ਦਿਨੀ ਮੰਤਰੀ ਸਥਾਨਕ ਸਰਕਾਰਾਂ ਵਿਭਾਗ ਵੱਲੋ ਮੁਲਾਜ਼ਮਾਂ ਦੀਆਂ ਮੰਨੀਆਂ ਗਈਆਂ ਮੰਗਾਂ ਨੂੰ ਵਾਅਦੇ ਅਨੁਸਾਰ ਲਾਗੂ ਕੀਤਾ ਜਾਵੇ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਓਵਰਏਜ ਕਰਚਾਰੀਆਂ, ਆਊਟ ਸੋਰਸ ਅਤੇ ਡੀਸੀ.ਰੇਟ ਕਰਮਚਾਰੀਆ ਨੂੰ ਰੈਗੂਲਰ ਕਰਨ ਬਾਰੇ ਅਤੇ 20500 ਰੁਪਏ ਵਧੀ ਹੋਈ ਤਨਖਾਹ ਲਾਗੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਪਰੋਕਤ ਮੰਗਾਂ ਸੰਬਧੀ ਤਿੰਨ ਯੂਨੀਅਨਾਂ ਵੱਲੋਂ ਅੱਜ ਜੋਨ-ਏ ਵਿਖੇ ਇੱਕ “ਵਿਸ਼ਾਲ ਗੇਟ-ਰੈਲੀ” ਕਰਕੇ ਮੇਅਰ ਤੇ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਤੇ ਜੇਕਰ ਫ਼ਿਰ ਵੀ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਹੜਤਾਲ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਇਸ ਮੌਕੇ ਦੇਵ ਰਾਜ ਅਸੁਰ, ਸ਼ਮੀ ਭੱਟੀ, ਮੋਤੀ ਕਲਿਆਣ ਹਾਜ਼ਰ ਸਨ।