- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਲਈ-ਬਹਾਦਰਕੇ ਰੋਡ ਸਬਜ਼ੀ ਮੰਡੀ ਦੀ ਬਾਹਰੀ ਦੀਵਾਰ ਬਣੀ ਮੌਤ ਦੀ ਦੀਵਾਰ!

ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਸਥਾਨਕ ਬਹਾਦਰਕੇ ਰੋਡ ਸਥਿਤ ਸਬਜ਼ੀ ਮੰਡੀ ਦੀ ਬਾਹਰੀ ਚਾਰਦੀਵਾਰੀ ਦੀ ਹਾਲਤ ਇੰਨੀ ਖਤਰਨਾਕ ਹੋ ਚੁੱਕੀ ਹੈ ਕਿ ਉਹ ਕਿਸੇ ਵੇਲੇ ਵੀ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੀ ਹੈ। ਲੋਹੇ ਦੀਆਂ ਗਰਿੱਲਾਂ ਸਮੇਤ ਪੂਰੀ ਕੰਧ ਜ਼ਮੀਨ ਵੱਲ ਝੁਕ ਗਈ ਹੈ ਤੇ ਕਦੇ ਵੀ ਡਿੱਗ ਸਕਦੀ ਹੈ। ਇਹ ਕੋਈ ਛੋਟੀ ਜਿਹੀ ਤਰੇੜ ਨਹੀਂ ਹੈ। ਕੰਧ ਦੀ ਨੀਂਹ ਪੂਰੀ ਤਰ੍ਹਾਂ ਖੋਖਲੀ ਹੋ ਚੁੱਕੀ ਹੈ, ਇੱਟਾਂ ਬਾਹਰ ਨਿਕਲੀਆਂ ਹੋਈਆਂ ਨੇ, ਪਲਸਤਰ ਥਾਂ-ਥਾਂ ਤੋਂ ਡਿੱਗ ਚੁੱਕਿਆ ਹੈ। ਕੰਧ ਸਿਰਫ ਨਾਲ ਲੱਗੇ ਦਰੱਖਤਾਂ ਦੇ ਸਹਾਰੇ ਖੜ੍ਹੀ ਹੈ। ਇਸੇ ਕੰਧ ਦੇ ਨਾਲ ਬਣੇ ਫੁੱਟਪਾਥ ਤੋਂ ਰੋਜ਼ਾਨਾ ਆਮ ਲੋਕ, ਰੇਹੜੀ ਵਾਲੇ, ਔਰਤਾਂ ਅਤੇ ਸਕੂਲੀ ਬੱਚੇ ਲੰਘਦੇ ਨੇ। ਸਬਜ਼ੀ ਮੰਡੀ ਹੋਣ ਕਰਕੇ ਸਵੇਰੇ-ਸ਼ਾਮ ਇੱਥੇ ਭਾਰੀ ਭੀੜ ਕਾਰਨ ਲੋਕਾਂ ਵੱਲੋਂ ਫੁੱਟਪਾਥ ਦਾ ਰੁਖ਼ ਕੀਤਾ ਜਾਂਦਾ ਹੈ। ਕਈ ਬਾਰ ਰੇਹੜੀ ਵਾਲਿਆਂ ਵੱਲੋਂ ਉਕਤ ਥਾਂ 'ਤੇ ਹਰਿਆਲੀ ਹੋਣ ਕਾਰਨ ਸੜਕ ਕੰਢੇ ਖੜੇ ਹੁੰਦੇ ਵੀ ਦੇਖਿਆ ਜਾਂਦਾ ਹੈ। ਜੇਕਰ ਇਹ ਭਾਰੀ ਕੰਧ ਅਤੇ ਲੋਹੇ ਦੀ ਗਰਿੱਲ ਕਿਸੇ 'ਤੇ ਡਿੱਗ ਗਈ ਤਾਂ ਜਾਣੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ।
ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਖਤਰਨਾਕ ਸਥਿਤੀ ਦੇ ਬਾਵਜੂਦ ਮਾਰਕੀਟ ਕਮੇਟੀ ਵੱਲੋਂ ਇਸ ਨੂੰ ਲਗਾਤਾਰ ਅਣਦੇਖਿਆ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਲੋਕਾਂ ਨੇ ਕਈ ਵਾਰ ਮਾਰਕੀਟ ਕਮੇਟੀ ਨੂੰ ਇਸ ਬਾਰੇ ਜਾਣੂ ਕਰਵਾਇਆ, ਪਰ ਕਮੇਟੀ ਵੱਲੋਂ ਦੀਵਾਰ ਨੂੰ ਸਹੀ ਕਰਵਾਉਣਾ ਮੁਨਾਸਿਬ ਹੀ ਨਹੀਂ ਸਮਝਿਆ ਜਾ ਰਿਹਾ।
ਕੀ ਮਾਰਕੀਟ ਕਮੇਟੀ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੀ ਹੈ? ਕੀ ਕਮੇਟੀ ਕੋਲ ਬਜਟ ਨਹੀਂ ਹੈ ਜਾਂ ਇੱਛਾ ਸ਼ਕਤੀ ਨਹੀਂ ਹੈ? ਜੋ ਸਮੇਂ ਰਹਿੰਦੇ ਇਸ ਦੀਵਾਰ ਨੂੰ ਠੀਕ ਨਹੀਂ ਕਰਵਾਇਆ ਜਾ ਰਿਹਾ? ਲੋਕਾਂ ਦੀ ਮੰਗ ਹੈ ਕਿ ਇਸ ਖਤਰਨਾਕ ਦੀਵਾਰ ਨੂੰ ਤੁਰੰਤ ਢਾਹ ਕੇ ਨਵੀਂ ਉਸਾਰੀ ਕੀਤੀ ਜਾਵੇ ਅਤੇ ਜਦੋਂ ਤੱਕ ਇਹ ਠੀਕ ਨਹੀਂ ਹੁੰਦੀ, ਇਸ ਜਗ੍ਹਾ ਨੂੰ ਬੈਰੀਕੇਡ ਲਗਾ ਕੇ ਆਮ ਲੋਕਾਂ ਲਈ ਬੰਦ ਕੀਤਾ ਜਾਵੇ।
-ਬਾਕਸ-
-ਮਤਾ ਪਾ ਕੇ ਕੰਮ ਕਰਵਾਵਾਂਗੇ : ਖੰਗੂੜਾ
48) ਸਕੱਤਰ ਗੁਰਦੀਪ ਸਿੰਘ ਖੰਗੂੜਾ।
ਇਸ ਸਬੰਧੀ ਮਾਰਕੀਟ ਕਮੇਟੀ ਲੁਧਿਆਣਾ ਸਕੱਤਰ ਗੁਰਦੀਪ ਸਿੰਘ ਖੰਗੂੜਾ ਨੇ ਗੱਲਬਾਤ ਕਰਨ ’ਤੇ ਕਿਹਾ ਕਿ ਦੀਵਾਰ ਦੀ ਹਾਲਤ ਮਾੜੀ ਹੋਣ ਬਾਰੇ ਮਾਮਲਾ ਮੇਰੇ ਧਿਆਨ 'ਚ ਆਇਆ ਹੈ। ਇਸ ਸਬੰਧੀ ਮਤਾ ਪਾ ਕੇ ਇਸ ਨੂੰ ਨਵੇਂ ਸਿਰੇ ਤੋਂ ਬਣਵਾਇਆ ਜਾਵੇਗਾ।