- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਬੋਟਿਕ ਤਕਨੀਕ ਨਾਲ ਗੋਡਾ ਬਦਲੀ ਆਧੁਨਿਕ ਆਰਥੋਪੈਡਿਕ ਇਲਾਜ ਵੱਲ ਵੱਡਾ ਕਦਮ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਲੁਧਿਆਣਾ-ਮਾਲੇਰਕੋਟਲਾ ਰੋਡ ’ਤੇ ਪਿੰਡ ਗਿੱਲ ਬਾਈਪਾਸ ਚੌਕ ਨੇੜੇ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਸਰਜਨ ਡਾ. ਏਐਸ. ਪਾਸੀ ਨੇ ਦੱਸਿਆ ਕਿ ਰੋਬੋਟਿਕ ਤਕਨੀਕ ਨਾਲ ਗੋਡਾ ਬਦਲੀ ਆਧੁਨਿਕ ਆਰਥੋਪੈਡਿਕ ਸਰਜਰੀ ਦੀ ਉੱਨਤ ਤਕਨੀਕ ਹੈ। ਇਸ ਨਾਲ ਸਰਜਨ ਨੂੰ ਗੋਡੇ ਦੀ ਸਰਜਰੀ ਦੀ ਵਧੇਰੇ ਸਟੀਕ ਯੋਜਨਾ ਬਣਾਉਣ ਤੇ ਕੰਪਿਊਟਰ-ਅਧਾਰਿਤ ਮਾਰਗਦਰਸ਼ਨ ਰਾਹੀਂ ਸਰਜਰੀ ਨੂੰ ਸਹੀ ਢੰਗ ਨਾਲ ਕਰਨ ’ਚ ਮਦਦ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਦੀ ਮਦਦ ਨਾਲ ਮਰੀਜ਼ ਦੇ ਗੋਡੇ ਦੀ ਬਣਤਰ ਅਤੇ ਲੋੜ ਅਨੁਸਾਰ ਇੰਪਲਾਂਟ ਦੀ ਸਥਿਤੀ ਤੇ ਅਲਾਈਨਮੈਂਟ ਦੀ ਯੋਜਨਾ ਬਣਾਈ ਜਾ ਸਕਦੀ ਹੈ। ਜਿਨ੍ਹਾਂ ਮਰੀਜ਼ਾਂ ਨੂੰ ਗੋਡਿਆਂ ਦੀ ਗੰਭੀਰ ਸਮੱਸਿਆ ਕਾਰਨ ਲਗਾਤਾਰ ਦਰਦ, ਤੁਰਨ-ਫਿਰਨ, ਪੌੜੀਆਂ ਚੜ੍ਹਨ ਅਤੇ ਰੋਜ਼ਾਨਾ ਦੇ ਕੰਮ ਕਰਨ ’ਚ ਮੁਸ਼ਕਲ ਆ ਰਹੀ ਹੋਵੇ, ਉਨ੍ਹਾਂ ਲਈ ਡਾਕਟਰੀ ਮੁਲਾਂਕਣ ਤੋਂ ਬਾਅਦ ਗੋਡੇ ਦੀ ਰਿਪਲੇਸਮੈਂਟ ਇੱਕ ਇਲਾਜ ਵਿਕਲਪ ਹੋ ਸਕਦੀ ਹੈ। ਡਾ. ਪਾਸੀ ਨੇ ਸਪੱਸ਼ਟ ਕੀਤਾ ਕਿ ਰੋਬੋਟਿਕ ਸਿਸਟਮ ਸਰਜਨ ਦੀ ਥਾਂ ਨਹੀਂ ਲੈਂਦਾ, ਸਗੋਂ ਸਰਜਨ ਨੂੰ ਸਰਜਰੀ ਦੀ ਯੋਜਨਾ ਅਤੇ ਸਹੀ ਐਗਜ਼ਿਕਿਊਸ਼ਨ ਵਿੱਚ ਸਹਾਇਤਾ ਕਰਦਾ ਹੈ। ਹਰ ਮਰੀਜ਼ ਦੀ ਸਥਿਤੀ ਵੱਖਰੀ ਹੋਣ ਕਾਰਨ ਸਰਜਰੀ ਤੋਂ ਪਹਿਲਾਂ ਪੂਰੀ ਜਾਂਚ ਅਤੇ ਉਚਿਤ ਮੁਲਾਂਕਣ ਬਹੁਤ ਜ਼ਰੂਰੀ ਹੈ। ਉਨ੍ਹਾਂ ਅਨੁਸਾਰ, ਸਰਜਰੀ ਤੋਂ ਬਾਅਦ ਮਰੀਜ਼ ਨੂੰ ਡਾਕਟਰੀ ਨਿਗਰਾਨੀ ਹੇਠ ਕੁਝ ਘੰਟਿਆਂ ਅੰਦਰ ਤੁਰਨ-ਫਿਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਰਿਕਵਰੀ ਦੌਰਾਨ ਮੈਡੀਕਲ ਟੀਮ ਵੱਲੋਂ ਲੋੜੀਂਦੀ ਦੇਖਭਾਲ ਕੀਤੀ ਜਾਂਦੀ ਹੈ। ਗੋਡੇ ਦੀ ਰਿਪਲੇਸਮੈਂਟ ਤੋਂ ਬਾਅਦ ਡਾਕਟਰ ਦੀ ਸਲਾਹ ਅਨੁਸਾਰ ਫਿਜ਼ਿਓਥੈਰੇਪੀ, ਕਸਰਤ ਅਤੇ ਸਾਵਧਾਨੀਆਂ ਰਿਕਵਰੀ ਦਾ ਮਹੱਤਵਪੂਰਨ ਹਿੱਸਾ ਹਨ। ਡਾ. ਏਐਸ. ਪਾਸੀ ਨੇ ਕਿਹਾ ਕਿ ਆਧੁਨਿਕ ਮੈਡੀਕਲ ਤਕਨੀਕਾਂ ਰਾਹੀਂ ਮਰੀਜ਼ਾਂ ਨੂੰ ਉੱਨਤ ਆਰਥੋਪੈਡਿਕ ਇਲਾਜ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਰੋਬੋਟਿਕ ਜੌਇੰਟ ਰਿਪਲੇਸਮੈਂਟ ਦੀ ਸਫਲ ਸਰਜਰੀ ਆਧੁਨਿਕ ਸਿਹਤ ਸੇਵਾਵਾਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।