- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਬੀ ਕਿਰਨਦੀਪ ਕੌਰ ਗਰੇਵਾਲ ਆਬਜ਼ਰਵਰ ਨਿਯੁਕਤ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਹਰਿਆਣਾ ਕਾਂਗਰਸ ਵੱਲੋਂ ਚਲਾਏ ਜਾ ਰਹੇ ਸੰਗਠਨ ਸਿਰਜਣ ਪ੍ਰੋਗਰਾਮ ਲਈ ਮਹਿਲਾ ਕਾਂਗਰਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪ੍ਰਧਾਨ ਬੀਬੀ ਕਿਰਨਦੀਪ ਕੌਰ ਗਰੇਵਾਲ ਨੂੰ ਆਬਜ਼ਰਵਰ ਨਿਯੁਕਤ ਕੀਤਾ ਹੈ। ਇਹ ਜ਼ਿੰਮੇਵਾਰੀ ਮਿਲਣ 'ਤੇ ਬੀਬੀ ਗਰੇਵਾਲ ਨੇ ਮਹਿਲਾ ਕਾਂਗਰਸ ਦੀ ਕੌਮੀ ਪ੍ਰਧਾਨ ਅਲਕਾ ਲਾਂਬਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਗੁਰਸਰਨ ਕੌਰ ਰੰਧਾਵਾ, ਕਾਰਜਕਾਰੀ ਪ੍ਰਧਾਨ ਬਲਜੀਤ ਕੌਰ ਮੋਹਾਲੀ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਤੇ ਹਾਈਕਮਾਂਡ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਪ੍ਰਗਟਾਇਆ। ਹਾਈਕਮਾਂਡ ਵੱਲੋਂ ਉਨ੍ਹਾਂ 'ਤੇ ਜੋ ਭਰੋਸਾ ਜਤਾਇਆ ਹੈ, ਉਹ ਉਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਬੀਬੀ ਕਿਰਨਦੀਪ ਕੌਰ ਗਰੇਵਾਲ ਦੀ ਨਿਯੁਕਤੀ 'ਤੇ ਖ਼ੁਸ਼ੀ ਪ੍ਰਗਟਾਉਂਦਿਆਂ ਹਲਕਾ ਗਿੱਲ ਦੀ ਕੋਆਰਡੀਨੇਟਰ ਬੀਬੀ ਸੁਖਦੀਪ ਕੌਰ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਤੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ। ਬਲਾਕ ਪ੍ਰਧਾਨ ਮਨਜਿੰਦਰ ਸਿੰਘ ਨੋਨੀ ਸੀਲੋਂ, ਚਰਨਜੀਤ ਸਿੰਘ ਚੰਨਾ ਬਲਾਕ ਸੰਮਤੀ ਮੈਂਬਰ,ਗੁਰਜੀਤ ਸਿੰਘ ਰੰਗੀਆਂ, ਜੀਵਨ ਭੁੱਟਾ, ਪਰਮਜੀਤ ਸਿੰਘ ਪੰਮਾ ਜੱਸੋਵਾਲ, ਪਰਮਿੰਦਰ ਸਿੰਘ ਗਾਬੀ, ਰਵਦੀਪ ਸਿੰਘ ਬਿੱਟੂ, ਨਿਰਮਲ ਸਿੰਘ ਨਿਮਾ ,ਪ੍ਰਦੀਪ ਸਿੰਘ ਲੰਬੜਦਾਰ ਮੈਂਬਰ ਪੰਚਾਇਤ, ਪਰਮਜੀਤ ਕੌਰ, ਹਰਵਿੰਦਰ ਕੌਰ, ਚੰਚਲ ਰਾਣਾ, ਯੂਥ ਪ੍ਰਧਾਨ ਹਰਜੋਤ ਗਰੇਵਾਲ, ਹਰਜੀਤ ਕੌਰ ਗਰਚਾ, ਹਰਪ੍ਰੀਤ ਕੌਰ ਬਲਾਕ ਪ੍ਰਧਾਨ, ਅਮਰਜੀਤ ਕੌਰ, ਬਲਾਕ ਸੰਮਤੀ ਮੈਂਬਰ, ਇੰਦਰਜੀਤ ਸਿੰਘ ਗਿੱਲ, ਹਿਰਦੇਪਾਲ ਢੀਂਡਸਾ, ਦਵਿੰਦਰ ਗਿੱਲ, ਮਨਸੁਖਵੀਰ, ਗਗਨਦੀਪ ਗੁਰਮ, ਜਸ ਮਾਂਗਟ, ਬਲਜੋਤ ਢੋਡੇ, ਜਸਵੀਰ ਸਿੰਘ ਗੁਰਮ, ਚਰਨ ਸਿੰਘ, ਬਲਵਿੰਦਰ ਸਿੰਘ ਝੱਜ, ਰਮਨ ਪੰਨੂ, ਹਰਵਿੰਦਰ ਸਿੰਘ ਧਰੋੜ, ਗੁਰਪ੍ਰੀਤ ਸਿੰਘ ਚਹਿਲ ਅਤੇ ਸਰੂਪ ਸਿੰਘ ਨੰਗਲ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।