27 ਨੂੰ ਹੋਵੇਗਾ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦਾ ਇਜਲਾਸ 27 ਨੂੰ ਹੋਵੇਗਾ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦਾ ਇਜਲਾਸ
Publish Date: Mon, 14 Sep 2026 06:59 PM (IST)
Updated Date: Tue, 15 Sep 2026 04:06 AM (IST)
2,3 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੀ ਅਹਿਮ ਮੀਟਿੰਗ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤੀ ਗਈ ਜਿਸ ਵਿੱਚ ਲੇਖਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਪਵਨ ਹਰਚੰਦਪੁਰੀ ਦੀ ਧਰਮ ਪਤਨੀ ਪੁਸ਼ਪਾ ਸ਼ਰਮਾ, ਹਰਭਜਨ ਸਿੰਘ ਬਾਜਵਾ, ਡਾ.ਵਿਦਵਾਨ ਸਿੰਘ ਸੋਨੀ, ਮਹਿੰਦਰ ਸਿੰਘ ਦੁਸਾਂਝ, ਅਵਤਾਰ ਸਿੰਘ ਉਟਾਲਾ, ਨਵਰਾਹੀ ਘੁਗਿਆਣਵੀ ਅਤੇ ਸਾਕੀ ਫ਼ਰੀਦਕੋਟ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਪਵਨ ਹਰਚੰਦਪੁਰੀ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਡਾ.ਜੋਗਿੰਦਰ ਸਿੰਘ ਨਿਰਾਲਾ, ਡਾ. ਗੁਰਚਰਨ ਕੌਰ ਕੋਚਰ ਸ਼ਾਮਲ ਸਨ। ਇਸ ਮੌਕੇ ਪਵਨ ਹਰਚੰਦਪੁਰੀ ਨੇ ਦੱਸਿਆ ਕਿ ਸਭਾ ਨਾਲ ਸੰਬੰਧਿਤ ਸਭਾਵਾਂ 27 ਸਤੰਬਰ ਦੇ ਚੋਣ ਇਜਲਾਸ ਦੀ ਤਿਆਰੀ ’ਚ ਰੁੱਝੀਆਂ ਹੋਈਆਂ ਹਨ। ਉਨ੍ਹਾਂ ਸਭਾ ਦੀ ਮੈਂਬਰ ਸੂਚੀ ਤੇ ਜਨਰਲ ਸਕੱਤਰ ਦੀ ਰਿਪੋਰਟ ਤੋਂ ਇਲਾਵਾ ਪੰਜਾਬੀ ਭਾਸ਼ਾ ਸੰਬੰਧੀ ਕੇਂਦਰ ਅਤੇ ਰਾਜ ਸਰਕਾਰ ਦੇ ਭਾਸ਼ਾ ਵਿਰੋਧੀ ਨੀਤੀਆਂ ਬਾਰੇ ਗੱਲ ਵੀ ਕੀਤੀ। ਵਿਚਾਰ ਚਰਚਾ ਵਿੱਚ ਕਰਮ ਸਿੰਘ ਜ਼ਖ਼ਮੀ, ਕ੍ਰਿਸ਼ਨ ਲਾਲ ਫ਼ਰੀਦਕੋਟ, ਸੁਖਚੈਨ ਸਿੰਘ ਥਾਂਦੇਵਾਲ, ਸੁਖਦੇਵ ਔਲਖ, ਅਮਰਜੀਤ ਸਿੰਘ ਸ਼ੇਰਪੁਰੀ, ਦਰਸ਼ਨ ਸਿੰਘ ਪ੍ਰੀਤੀਮਾਨ, ਕੇ. ਸਾਧੂ ਸਿੰਘ, ਇਕਬਾਲ ਘਾਰੂ, ਸਤਵਿੰਦਰ ਸਿੰਘ ਥਰੀਕੇ, ਸੁਰਿੰਦਰ ਨਾਗਰਾ, ਡਾ. ਗੁਰਚਰਨ ਕੌਰ ਕੋਚਰ ਨੇ ਵਿਚਾਰ ਪੇਸ਼ ਕੀਤੇ। ਪਵਨ ਹਰਚੰਦਪੁਰੀ ਨੇ ਕੀਤੇ ਗਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭ ਦੇ ਇਜਲਾਸ ਬਾਬਤ ਸੱਦਾ ਪੱਤਰ ਜਾਰੀ ਕੀਤਾ ਜਾਵੇਗਾ। ਸਨਮਾਨ ਸਮਾਗਮ ਉਪਰੰਤ ਚੋਣ ਇਜਲਾਸ ਕੀਤਾ ਜਾਵੇਗਾ। ਸਭਾ ਨਾਲ ਸੰਬੰਧਿਤ ਨਾਟ-ਮੰਡਲੀਆਂ, ਲੋਕ ਗਾਇਨ ਮੰਡਲੀਆਂ, ਢਾਡੀ ਕਲਾ ਮੰਡਲੀਆਂ, ਕਵੀਸ਼ਰੀ ਕਲਾ ਮੰਡਲੀਆਂ ਤੇ ਲੋਕ-ਪੱਖੀ ਗਾਇਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਮੈਂਬਰਸ਼ਿਪ ਫ਼ੀਸ ਤੇ ਬਣਦਾ ਫ਼ੰਡ ਦੇ ਕੇ ਸਭਾਵਾਂ ਚੋਣ ’ਚ ਹਿੱਸਾ ਲੈਣਗੀਆਂ। ਜਗਦੀਸ਼ ਰਾਣਾ ਵੱਲੋਂ ਵਿਚਾਰ ਪੇਸ਼ ਕਰਦਿਆਂ ਸਭ ਦਾ ਧੰਨਵਾਦ ਕੀਤਾ। ਮੀਟਿੰਗ ਵਿੱਚ ਤਰਲੋਚਨ ਮੀਰ, ਜਸਵਿੰਦਰ ਸਿੰਘ ਜੱਸੀ, ਰਘਬੀਰ ਸਿੰਘ ਸੰਧੂ, ਅਮਨਜੀਤ ਸਿੰਘ ਅਮਨ, ਡਾ.ਰਣਜੀਤ ਸਿੰਘ, ਰਮਨ ਸਖੀ, ਅਮਨਦੀਪ ਕੌਰ ਮਲਿਕਾ, ਬਲਵੰਤ ਸਿੰਘ ਸੰਧੂ, ਦਰਸ਼ਨ ਸਿੰਘ ਰੋਮਾਣਾ, ਵਤਨਵੀਰ ਜ਼ਖ਼ਮੀ, ਨਕਾਸ ਚਿੱਤੇਵਾਣੀ, ਸਰਬਜੀਤ ਸਿੰਘ ਢੁੱਡੀਕੇ, ਹਰੀ ਸਿੰਘ ਢੁੱਡੀਕੇ, ਪਰਮਜੀਤ ਕੌਰ ਮਹਿਕ, ਹਰਵਿੰਦਰ ਸਿੰਘ ਥਰੀਕੇ ਸ਼ਾਮਲ ਹੋਏ। -ਪ੍ਰਿੰਸੀਪਲ ਬਾਵਾ ਵੱਲੋਂ ਸੰਪਾਦਤ ਪੁਸਤਕ ‘ਹਰੀ ਸਿੰਘ ਢੁੱਡੀਕੇ ਦਾ ਰਚਨਾ ਸੰਸਾਰ’ ਲੋਕ ਅਰਪਣ ਇਸ ਮੌਕੇ ਹਰੀ ਸਿੰਘ ਢੁੱਡੀਕੇ ਬਾਰੇ ਪ੍ਰਿੰਸੀਪਲ ਬਲਦੇਵ ਬਾਵਾ ਦੁਆਰਾ ਸੰਪਾਦਤ ਪੁਸਤਕ ‘ਹਰੀ ਸਿੰਘ ਢੁੱਡੀਕੇ ਦਾ ਰਚਨਾ ਸੰਸਾਰ’ ਲੋਕ ਅਰਪਣ ਕੀਤੀ ਗਈ। ਪੁਸਤਕ ’ਚ ਪ੍ਰਿੰਸੀਪਲ ਬਲਦੇਵ ਬਾਵਾ ਵੱਲੋਂ ਲਿਖਿਆ ਗਿਆ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਮਾਸਟਰ ਹਰੀ ਸਿੰਘ ਦਾ ਪਿੰਡ ਢੁੱਡੀਕੇ ਹੈ ਜੋ ਕਿ ਮੋਗਾ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਹੈ। ਇਹ ਵੀ ਮਾਣ ਵਾਲੀ ਗੱਲ ਹੈ ਕਿ ਹਰੀ ਸਿੰਘ ਨੇ ਆਪਣਾ ਸਾਹਿਤਕ ਨਾਂ ਹਰੀ ਸਿੰਘ ਢੁੱਡੀਕੇ ਰੱਖਿਆ ਹੈ। ਹਰੀ ਸਿੰਘ ਢੁੱਡੀਕੇ ਉਨ੍ਹਾਂ ਦੇ ਪਿਤਾ ਸਵ. ਸਾਲਗ ਰਾਮ ਪੰਚ ਦਾ ਹਮਜਮਾਤੀ ਰਿਹਾ ਹੈ। ਇਹ ਬਹੁਤ ਗੂੜ੍ਹੇ ਦੋਸਤ ਸਨ ਤੇ ਸਾਡਾ ਪ੍ਰੇਮ ਉਸੇ ਤਰ੍ਹਾਂ ਤੁਰਿਆ ਆ ਰਿਹਾ ਹੈ। ਹਰੀ ਸਿੰਘ ਢੁੱਡੀਕੇ ਨੇ ਪਹਿਲਾਂ ਗੀਤ ਤੇ ਕਵਿਤਾਵਾਂ ਲਿਖੀਆਂ। ਇਸ ਪਿੱਛੋਂ ਉਸ ਨੇ ਕਹਾਣੀ ਵੱਲ ਮੋੜਾ ਪਾ ਲਿਆ। ਵੀਹ ਕੁ ਕਹਾਣੀਆਂ ਲਿਖ ਕੇ ਉਸ ਦਾ ਰੁਖ ਨਾਵਲ ਵੱਲ ਹੋ ਗਿਆ ਤੇ ਫੇਰ ਤਾਂ ਚੱਲ ਸੋ ਚੱਲ। ਉਸ ਨੇ ਨਾਵਲਾਂ ਤੋਂ ਬਿਨਾਂ ਪੰਜ ਪੁਸਤਕਾਂ ਵਾਰਤਕ ਦੀਆਂ ਵੀ ਲਿਖੀਆਂ। ਉਨ੍ਹਾਂ ਦੇ ਨਾਵਲ ਅਸੀਂ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ। ਸਮਾਜਿਕ ਨਾਵਲ, ਸਿੱਖ ਪੰਥ ਵਿਚੋਂ ਨਾਵਲ ਅਤੇ ਗ਼ਦਰੀ ਬਾਬਿਆਂ ਬਾਰੇ ਨਾਵਲ। ਹਰੀ ਸਿੰਘ ਦੇ ਸਾਰੇ ਨਾਵਲ ਬਹੁਤ ਪੜ੍ਹੇ ਜਾ ਰਹੇ ਹਨ।