- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲਦੀ ਤੋਂ ਜਲਦੀ ਸੜਕ ਦੀ ਮੁਰੰਮਤ ਕੀਤੀ ਜਾਵੇ-ਸਲੂਜਾ

23
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਸ਼ਾਪਕੀਪਰ ਐਸੋਸੀਏਸ਼ਨ 200 ਫੁੱਟ ਮਿਸਿੰਗ ਲਿੰਕ 2 ਦੇ ਪ੍ਰਧਾਨ ਤੇ ਸਮਾਜ ਸੇਵੀ ਜਤਿੰਦਰਪਾਲ ਸਿੰਘ ਸਲੂਜਾ ਨੇ ਇਕ ਬਿਆਨ ਰਾਹੀਂ ਕਿਹਾ ਕਿ ਜੈਨ ਮੰਦਿਰ ਤੋਂ ਮਾਣਕਵਾਲ ਤੱਕ ਧਾਂਦਰਾ ਰੋਡ ਤੱਕ ਸੜਕ ਦੀ ਹਾਲਤ ਬਰਸਾਤਾਂ ਤੋਂ ਬਾਅਦ ਬਦ ਤੋਂ ਬਦਤਰ ਹੋ ਚੁੱਕੀ ਹੈ। ਤਕਰੀਬਨ ਦੋ ਸਾਲ ਪਹਿਲਾਂ ਬਣੀ ਸੜਕ ’ਤੇ ਫੁੱਟ-ਫੁੱਟ ਦੇ ਟੋਏ ਪੈ ਚੁੱਕੇ ਹਨ ਤੇ ਇੱਕ ਦੋ ਵਾਰ ਮੀਂਹ ਪੈਣ ਉਪਰੰਤ ਇਹ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਸਲੂਜਾ ਅਨੁਸਾਰ ਇਸ ਸੜਕ ’ਤੇ ਆਲੇ-ਦੁਆਲੇ ਸੈਂਕੜੇ ਕਾਲੋਨੀਆਂ ਤੇ ਕੁੱਝ ਸਕੂਲ ਹੋਣ ਕਰਕੇ ਅਬਾਦੀ ਸੰਘਣੀ ਹੈ ਸੜਕ ’ਤੇ ਆਵਾਜਾਈ ਬਹੁਤ ਹੋਣ ਕਰਕੇ ਸਵੇਰ ਤੇ ਸ਼ਾਮ ਦੇ ਸਮੇਂ ਅਕਸਰ ਲੰਬਾ ਜਾਮ ਲੱਗਾ ਰਹਿੰਦਾ ਹੈ ਤੇ ਟੋਇਆ ਕਰਕੇ ਹਾਲਤ ਹੋਰ ਵੀ ਖ਼ਰਾਬ ਹੋ ਚੁੱਕੀ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਲੋਕ ਨਿਰਮਾਣ ਵਿਭਾਗ ਨੂੰ ਪਿੱਛਲੇ ਹਫ਼ਤੇ ਵੀ ਬੇਨਤੀ ਕੀਤੀ ਹੈ ਪਰ ਅੱਜੇ ਤੱਕ ਕੋਈ ਕਰਵਾਈ ਨਹੀਂ ਹੋਈ। ਸੜਕ ਦੀ ਹਾਲਤ ਇਹ ਹੈ ਕਿ ਸੜਕ ਘੱਟ ਅਤੇ ਟੋਏ ਜ਼ਿਆਦਾ ਦਿਖਾਈ ਦੇ ਰਹੇ ਹਨ,ਲ ਜਿਸ ਨਾਲ ਅਕਸਰ ਹਾਦਸੇ ਵਾਪਰਦੇ ਹਨ ਤੇ ਕਈ ਦਫ਼ਾ ਲੜਾਈ ਝਗੜੇ ਵੀ ਹੋ ਜਾਂਦੇ ਹਨ ਤੇ ਟ੍ਰੈਫਿਕ ਵੀ ਕੀੜੀ ਦੀ ਚਾਲ ਚੱਲਦਾ ਹੈ। ਸਲੂਜਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਸੜਕ ਦੀ ਮੁਰੰਮਤ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ।