- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
800 ਤੋਂ ਵੱਧ ਪਰਿਵਾਰਾਂ ਨੇ ਦੇਖੀ ‘ਹਨੂਮਾਨ ਅੰਸ਼’, ਰੁਚੀ ਬਾਵਾ ਨੇ ਲੋਕਾਂ ਵਿਚ ਬੈਠ ਕੇ ਦੇਖੀ ਫ਼ਿਲਮ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਇੱਥੇ ਹਲਕਾ ਦੱਖਣੀ ਵਿਧਾਨ ਸਭਾ ਹਲਕੇ ਦੇ 800 ਤੋਂ ਵੱਧ ਵਸਨੀਕ ਐਤਵਾਰ ਨੂੰ ਆਪਣੇ ਪਰਿਵਾਰਾਂ ਸਮੇਤ ਨਿਰਮਲ ਪੈਲੇਸ ਵਿਖੇ ‘ਹਨੂਮਾਨ ਅੰਸ਼’ ਫ਼ਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਦੇਖਣ ਲਈ ਪੁੱਜੇ। ਪੰਜਾਬ ਸਟੇਟ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਦੀ ਵਾਈਸ ਚੇਅਰਪਰਸਨ ਗੁਨਜੀਤ ਰੁਚੀ ਬਾਵਾ ਦੀ ਪਹਿਲਕਦਮੀ ’ਤੇ ਫ਼ਿਲਮ ਦੀਆਂ ਤਿੰਨ ਵਿਸ਼ੇਸ਼ ਸਕ੍ਰੀਨਿੰਗ ਕਰਵਾਈ। ਖ਼ਾਸ ਗੱਲ ਇਹ ਰਹੀ ਕਿ ਰੁਚੀ ਕੌਰ ਬਾਵਾ ਨੇ ਵੀ ਲੋਕਾਂ ਵਿਚ ਬੈਠ ਕੇ ਫ਼ਿਲਮ ਦੇਖੀ। ਇਲਾਕਾ ਵਾਸੀਆਂ ਵੱਲੋਂ ਲੰਬੇ ਸਮੇਂ ਤੋਂ ਫ਼ਿਲਮ ਨੂੰ ਸਾਂਝੇ ਤੌਰ ’ਤੇ ਦੇਖਣ ਦੀ ਇੱਛਾ ਪ੍ਰਗਟਾਈ ਜਾ ਰਹੀ ਸੀ। ਇਸ ਮੰਗ ਨੂੰ ਧਿਆਨ ’ਚ ਰੱਖਦਿਆਂ ਸਕ੍ਰੀਨਿੰਗ ਦਾ ਪ੍ਰਬੰਧ ਕੀਤਾ। 21 ਪੰਡਿਤਾਂ ਵੱਲੋਂ ਮੰਤਰ ਉਚਾਰਨ ਨਾਲ ਹੋਈ। ਹਨੂਮਾਨ ਚਾਲੀਸਾ ਦਾ ਪਾਠ ਤੇ ਭਗਤੀਮਈ ਭਜਨਾਂ ਨਾਲ ਕਰਵਾਇਆ। ਇਹ ਆਯੋਜਨ ਸਿਰਫ਼ ਫ਼ਿਲਮ ਦੇਖਣ ਤੱਕ ਸੀਮਤ ਨਹੀਂ, ਸਗੋਂ ਇਲਾਕਾ ਵਾਸੀਆਂ ਨੂੰ ਪਰਿਵਾਰ ਵਾਂਗ ਇਕੱਠੇ ਬੈਠਣ ਅਤੇ ਸਕਾਰਾਤਮਕ ਸੰਦੇਸ਼ ਨਾਲ ਜੁੜਨ ਦਾ ਮੌਕਾ ਵੀ ਦਿੰਦਾ ਹੈ। ‘ਹਨੂਮਾਨ ਅੰਸ਼’ ਰਾਹੀਂ ਇਹ ਸੁਨੇਹਾ ਮਿਲਦਾ ਹੈ ਕਿ ਸੱਚੀ ਭਗਤੀ ਸਿਰਫ਼ ਪੂਜਾ-ਪਾਠ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਸੇਵਾ ਦੇ ਰੂਪ ’ਚ ਕੰਮਾਂ ’ਚ ਵੀ ਦਿਖਾਈ ਦੇਣੀ ਚਾਹੀਦੀ ਹੈ। ਨੀਮ ਕਰੋਲੀ ਬਾਬਾ ਦਾ ਜੀਵਨ ਹੰਕਾਰ ਤਿਆਗਣ, ਪਿਆਰ ਅਪਣਾਉਣ ਤੇ ਲੋੜਵੰਦਾਂ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੰਦਾ ਹੈ। ਲੋਕਾਂ ਨੂੰ ਅਪੀਲ ਕੀਤੀ ਕਿ ਭਗਤੀ ਨੂੰ ਦਿਲ ’ਚ ਸੇਵਾ ਨੂੰ ਕੰਮਾਂ ਵਿਚ ਤੇ ਪਿਆਰ ਨੂੰ ਵਿਹਾਰ ਵਿਚ ਥਾਂ ਦਿੱਤੀ ਜਾਵੇ। ਸਕ੍ਰੀਨਿੰਗ ’ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲੋਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਏਐਸ ਏਹਸਾਸ ਐੱਨਜੀਓ ਵੱਲੋਂ ਸਕ੍ਰੀਨਿੰਗ ਵਿਚ ਸ਼ਾਮਲ ਪਰਿਵਾਰਾਂ ਲਈ ਟਿਕਟਾਂ, ਖਾਣੇ ਤੇ ਜਲਪਾਨ ਦਾ ਪ੍ਰਬੰਧ ਕੀਤਾ। ਸਮਾਗਮ ਦੌਰਾਨ ਪਰਿਵਾਰਾਂ ਨੇ ਇਕੱਠੇ ਫ਼ਿਲਮ ਦੇਖਣ ਦੇ ਨਾਲ ਭਗਤੀਮਈ ਗਤੀਵਿਧੀਆਂ ਵਿਚ ਵੀ ਹਿੱਸਾ ਲਿਆ। ਪ੍ਰਬੰਧਕਾਂ ਮੁਤਾਬਕ ਇਸ ਉਪਰਾਲੇ ਦਾ ਉਦੇਸ਼ ਲੋਕਾਂ ਨੂੰ ਇਕੱਠੇ ਕਰਨ ਦੇ ਨਾਲ ਭਾਈਚਾਰਕ ਏਕਤਾ, ਸੇਵਾ ਤੇ ਸਕਾਰਾਤਮਕ ਸੋਚ ਦਾ ਸੁਨੇਹਾ ਦੇਣਾ ਸੀ।