- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਛੀਨਾ ਨੇ ਬਲਾਕ ਨਗਰ ਨਿਗਮ ਦੀਆਂ ਖੇਡਾਂ ’ਚ ਕੀਤੀ ਸ਼ਿਰਕਤ

-ਕਿਹਾ, ਖਿਡਾਰੀਆਂ ਨੂੰ ਵੱਧ ਚੜ੍ਹਕੇ ਖੇਡਾਂ ’ਚ ਲੈਣਾ ਚਾਹੀਦੈ ਹਿੱਸਾ
ਅਸ਼ਵਨੀ ਜੇਤਲੀ, ਰਵੀ ਭਾਟੀਆ, ਲੁਧਿਆਣਾ/ਸਾਹਨੇਵਾਲ
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਡਾਇਰੈਕਟਰ ਸਪੋਰਟਸ ਪੰਜਾਬ ਦੇ ਆਦੇਸ਼ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਯੋਗ ਰਹਿਨੁਮਾਈ ਹੇਠ ਜਿਲ੍ਹਾ ਲੁਧਿਆਣਾ ਦੇ ਵੱਖ-ਵੱਖ 13 ਬਲਾਕਾਂ ਵਿੱਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਦੇ ਤੀਜੇ ਪੜਾਅ ਦੇ 4 ਬਲਾਕ ਮਿਊਂਸੀਪਲ ਕਾਰਪੋਰੇਸ਼ਨ, ਖੰਨਾ, ਲੁਧਿਆਣਾ -2 ਅਤੇ ਰਾਏਕੋਟ ਵਿੱਚ ਖੇਡ ਮੁਕਾਬਲੇ ਸ਼ੁਰੂ ਕਰਵਾਏ। ਬਲਾਕ ਮਿਊਂਸੀਪਲ ਕਾਰਪੋਰੇਸ਼ਨ ਗੁਰੂ ਨਾਨਕ ਸਟੇਡੀਅਮ ਵਿੱਚ ਵਿਧਾਇਕ ਹਲਕਾ ਲੁਧਿਆਣਾ ਦੱਖਣੀ ਰਜਿੰਦਰਪਾਲ ਕੌਰ ਛੀਨਾ ਨੇ ਸ਼ਿਰਕਤ ਕੀਤੀ ਤੇ ਇਹਨਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਬਲਾਕ ਦੇ ਦੂਜੇ ਦਿਨ ਦੇ ਐਥਲੈਟਿਕਸ ਲੜਕਿਆਂ ਦੇ ਖੇਡ ਮੁਕਾਬਲਿਆਂ ਦੇ ਅੰਡਰ 17 ਲੰਮੀ ਛਾਲ ਵਿੱਚ ਯਸ਼ਮਿਤ ਸ਼ਰਮਾ ਨੇ ਪਹਿਲਾ, ਈਸ਼ਾਂਤ ਨੇ ਦੂਜਾ ਅਤੇ ਅਨਜੋਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਗਰੁੱਪ ਦੇ 100 ਮੀਟਰ ਈਵੈਂਟ ਵਿੱਚ ਨਵੀਨ ਕੁਮਾਰ ਨੇ ਪਹਿਲਾ, ਸੁਖਜੋਤ ਸਿੰਘ ਨੇ ਦੂਜਾ ਅਤੇ ਸਰਵਨ ਨੇ ਤੀਜਾ ਸਥਾਨ;200 ਮੀਟਰ ਵਿੱਚ ਸਿਮਰਤਵੀਰ ਸਿੰਘ ਨੇ ਪਹਿਲਾ, ਭਵਨਪ੍ਰੀਤ ਸਿੰਘ ਨੇ ਦੂਜਾ ਅਤੇ ਰੀਸ਼ਭ ਨੇ ਤੀਜਾ ਸਥਾਨ ; 800 ਮੀਟਰ ਵਿੱਚ –ਸਕਸ਼ਮ ਸਿੰਘ ਨੇ ਪਹਿਲਾ, ਉਤਕਰਸ਼ ਨੇ ਦੂਜਾ ਸਥਾਨ ਅਤੇ ਮੋਨੂੰ ਨੇ ਤੀਜਾ ਸਥਾਨ; 1500 ਮੀਟਰ ਵਿੱਚ – ਇਸ਼ਾਨ ਲੀਲ ਨੇ ਪਹਿਲਾ, ਮੋਹਨ ਨੇ ਦੂਜਾ ਅਤੇ ਸਤਿਅਮ ਨੇ ਤੀਜਾ ਸਥਾਨ; 5000 ਮੀਟਰ ’ਚ ਈਸ਼ਾਨ ਨੇ ਪਹਿਲਾ, ਸਤਯਮ ਕੁਮਾਰ ਨੇ ਦੂਜਾ ਅਤੇ ਮੋਹਨ ਨੇ ਤੀਜਾ ਸਥਾਨ; ਲੰਮੀ ਛਾਲ – ਗੁਰਦਿੱਤ ਸਿੰਘ ਨੇ ਪਹਿਲਾ, ਕੇਤਨ ਨੇ ਦੂਜਾ ਅਤੇ ਗੁਰਕਰਨ ਸਿੰਘ ਨੇ ਤੀਜਾ ਸਥਾਨ; ਸ਼ਾਰਟਪੁੱਟ – ਕੁਨਾਲ ਚੌਧਰੀ ਨੇ ਪਹਿਲਾ, ਗੁਰਇਕਬਾਲ ਸਿੰਘ ਨੇ ਦੂਜਾ ਅਤੇ ਕ੍ਰਿਸਨ ਅਰੋੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 21-30 ਗਰੁੱਪ ਦੇ 400 ਮੀਟਰ ਵਿੱਚ – ਨਿਪੂਨ ਨਾਇਰ ਨੈ ਪਹਿਲਾ ਸਥਾਨ, ਭਗਵਾਨ ਸਿੰਘ ਨੇ ਦੂਜਾ ਅਤੇ ਜਤਿਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਲੜਕੀਆਂ ਦੇ ਅੰ17 ਗਰੁੱਪ ਦੇ ਲੰਮੀ ਛਾਲ ਈਵੈਂਟ ਵਿੱਚ ਸੁਖਲੀਨ ਕੌਰ ਬੇਦੀ ਨੇ ਪਹਿਲਾ, ਅਨਨਿਆ ਵਰਮਾ ਨੇ ਦੂਜਾ ਅਤੇ ਛਵੀ ਨੇ ਤੀਜਾ ਸਥਾਨ; ਅੰ21 ਦੇ 200 ਮੀਟਰ ਵਿੱਚ – ਪਹਿਲ ਨੇ ਪਹਿਲਾ ਸਥਾਨ, ਮਨਦੀਪ ਕੌਰ ਨੇ ਦੂਜਾ ਸਥਾਨ ਅਤੇ ਰੌਣਕਪ੍ਰੀਤ ਕੌਰ ਨੇ ਤੀਜਾ ਸਥਾਨ; 400 ਮੀਟਰ ਈਵੈਂਟ ਵਿੱਚ – ਅਮਾਨਤ ਸਿੱਧੂ ਨੇ ਪਹਿਲਾ ਸਥਾਨ, ਪਹਿਲ ਨੇ ਦੂਜਾ ਸਥਾਨ ਤੇ ਧਰਿਤੀ ਜੈਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ 14 ਲੜਕਿਆਂ ਦੇ ਮੁਕਾਬਲਿਆਂ ਦੇ ਵਿੱਚ – ਮੋਤੀ ਨਗਰ ਸਪੋਰਟਸ ਕਲੱਬ ਨੇ ਪਹਿਲਾ ਸਥਾਨ, ਜੀਐਮਟੀ ਕਾਕੋਵਾਲ ਨੇ ਦੂਜਾ ਸਥਾਨ ਤੇ ਬੀਵੀਐੱਮ ਸਕੂਲ ਕਿਚਲੂ ਨਗਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸਮੈਸਿੰਗ ਅੰਡਰ-21 ਲੜਕੀਆਂ ਦੇ ਮੁਕਾਬਲਿਆਂ ’ਚ ਗੁਰੂ ਨਾਨਕ ਸਅੇਡੀਅਮ ਦੀ ਟੀਮ ਨੇ ਪਹਿਲਾ ਅਤੇ ਮਲਟੀਪਰਪਜ ਹਾਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸਮੈਸਿੰਗ ਅੰ 17 ਲੜਕਿਆਂ ਦੇ ਮੁਕਾਬਲਿਆਂ ’ਚ ਐੱਸਸੀ ਸਰਕਾਰੀ ਕਾਲਜ ਲੜਕੇ ਦੀ ਟੀਮ ਨੇ ਪਹਿਲਾ ਸਥਾਨ, ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਦੂਜਾ ਸਥਾਨ ਤੇ ਬੀਵੀਐੱਮ ਸਕੂਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।