- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ

-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸਜਾਈ ਜਾਵੇਗੀ ਸ਼ੋਭਾ ਯਾਤਰਾ
ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਦੀ ਜਨਰਲ ਹਾਊਸ ਦੀ ਇਕ ਮੀਟਿੰਗ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਦੀ ਅਗਵਾਈ ਹੇਠ ਸਥਾਨਕ ਸਰਕਟ ਹਾਊਸ ਵਿਖੇ ਹੋਈ। ਮੀਟਿੰਗ ’ਚ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਕਰਮਯੋਗੀ ਚੌਧਰੀ ਯਸ਼ਪਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਭਾਵਾਧਸ ਦੇ ਸਮੂਹ ਅਹੁਦੇਦਾਰਾਂ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ 25 ਅਕਤੂਬਰ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਿਜੈ ਦਾਨਵ ਨੇ ਕਿਹਾ ਕਿ ਭਾਵਾਧਸ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ 37ਵੀਂ ਸ਼ੋਭਾ ਯਾਤਰਾ 25 ਅਕਤੂਬਰ ਨੂੰ ਸਥਾਨਕ ਦਰੇਸੀ ਦੇ ਖੁੱਲ੍ਹੇ ਮੈਦਾਨ ਵਿੱਚੋਂ ਸਜਾਈ ਜਾਵੇਗੀ ਜੋ ਕਿ ਘਾਟੀ ਮੁਹੱਲਾ ਵਿਖੇ ਸਮਾਪਤ ਹੋਵੇਗੀ। ਇਸ ਸ਼ੋਭਾ ਯਾਤਰਾ ਦਾ ਵੱਖ ਵੱਖ ਥਾਵਾਂ ਤੇ ਸ਼ਹਿਰ ਦੇ ਸਮੂਹ ਨਗਰ ਨਿਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਾਦਾਰ ਸਵਾਗਤ ਕੀਤਾ ਗਿਆ ਜਾਵੇਗਾ। ਉਨ੍ਹਾਂ ਇਸ ਮੌਕੇ ਭਾਵਾਧਸ ਦੇ ਸਮੂਹ ਮੈਂਬਰਾਂ ਦੀਆਂ ਡਿਉਟੀਆਂ ਵੀ ਲਾਈਆਂ ਤੇ ਸਮੂਹ ਮੈਂਬਰਾਂ ਨੂੰ ਸ਼ੋਭਾ ਯਾਤਰਾ ਲਈ ਦਿਨ-ਰਾਤ ਇਕ ਕਰਨ ਲਈ ਪ੍ਰੇਰਿਤ ਕੀਤਾ। ਵਿਜੈ ਦਾਨਵ ਨੇ ਕਿਹਾ ਕਿ ਸ਼ੋਭਾ ਯਾਤਰਾ ਦੀ ਤਿਆਰੀਆਂ ਸੰਬੰਧੀ ਵੱਖ ਵੱਖ ਕਮੇਟੀ ਅਤੇ ਪੂਰੇ ਪ੍ਰੋਗਰਾਮ ਦਾ ਐਲਾਨ ਆਉਣ ਵਾਲੇ ਦਿਨਾਂ ਵਿਚ ਕੀਤਾ ਜਾਵੇਗਾ।ਭਾਵਾਧਸ ਦੇ ਸਮੂਹ ਆਗੂਆਂ ਨੇ ਪਰਿਵਾਰਾਂ ਸਮੇਤ ਇਸ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਤੇ ਸ਼ੋਭਾ ਯਾਤਰਾ ਦੌਰਾਨ ਅਨੁਸ਼ਾਸਨ ਨੂੰ ਬਣਾ ਕੇ ਰੱਖਣ। ਇਸ ਮੌਕੇ ਚੌਧਰੀ ਯਸ਼ਪਾਲ ਨੇ ਕਿਹਾ ਕਿ ਸਮੁੱਚੀ ਕੌਮ ਨੂੰ ਚਾਹੀਦਾ ਹੈ ਕਿ ਉਹ ਪ੍ਰਗਟ ਦਿਵਸ ਤੋਂ ਪਹਿਲਾਂ ਆਪਣੇ ਘਰਾਂ ਵਿਚ 14 ਜਾਂ 4 ਦਿਨ ਲਈ ਅਖੰਡ ਜੋਤ ਸਥਾਪਿਤ ਕਰਨ ਅਤੇ ਸ਼ੋਭਾ ਯਾਤਰਾ ਤੇ ਪ੍ਰਗਟ ਦਿਵਸ ਵਾਲੇ ਦਿਨ ਆਪਣੇ ਘਰਾਂ ਨੂੰ ਲਾਈਟਾਂ ਨਾਲ ਜ਼ਰੂਰ ਰੁਸ਼ਨਾਉਣ। ਉਨ੍ਹਾਂ ਸਮੁੱਚੀ ਕੌਮ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਆਪਣੇ ਪਰਿਵਾਰਾਂ ਸਮੇਤ ਸ਼ੋਭਾ ਯਾਤਰਾ ’ਚ ਸ਼ਿਰਕਤ ਕਰਨ। ਇਸ ਮੌਕੇ ਚੌਧਰੀ ਯਸ਼ਪਾਲ, ਸੰਤ ਵਿਸ਼ਰਵਾ ਰਿਸ਼ੀ, ਲਵ ਦ੍ਰਾਵਿੜ, ਅਸ਼ਵਨੀ ਭੀਲ, ਰੋਹਿਤ ਸਹੋਤਾ, ਮਹਿਕ ਸਿੰਘ, ਰਾਜਿੰਦਰ ਹੰਸ, ਵਿਮਲ ਭੱਟੀ, ਅਕਸ਼ੈ ਰਾਜ, ਦੇਵ ਰਾਜ ਅਸ਼ੁਰ, ਅਸ਼ੋਕ ਬੰਟੂ, ਸ਼ਾਮ ਬਹੋਤ, ਸੰਜੇ ਦਿਸਾਵਰ, ਦੀਪੂ ਘਈ, ਸੁਧੀਰ ਧਾਰੀਵਾਲ, ਸਿਕੰਦਰ ਚੌਹਾਨ, ਜਤਿੰਦਰ ਘਾਵਰੀ, ਸੰਜੇ ਲਹੋਟ, ਕਨੌਜ ਦਾਨਵ, ਧਰਮਵੀਰ ਮਚਲ, ਸੁਰੇਸ਼ ਸ਼ੇਲੀ, ਰਾਜੂ ਘਾਵਰੀਆ, ਰਾਜੂ ਸਭਰਵਾਲ, ਸ਼ਿਵ ਕੁਮਾਰ, ਡਾ. ਮੁਕੇਸ਼, ਸਨੀ ਬਾਲੂ , ਸੁਨੀਲ ਹੰਸ, ਅਦਿਤਯ ਬੱਗਣ, ਟੋਨੀ ਗਹਿਲੋਤ, ਪ੍ਰਣ ਭੀਲ, ਰਾਜ ਰਾਣੀ ਗੋਮਤੀ, ਸ਼ਿਵ ਬਿਡਲਾਨ, ਨੇਹਾ ਚੰਡਾਲਿਆ, ਬਨਵਾਰੀ ਲਾਲ, ਰਣਵੀਰ, ਮਨੋਜ ਲੰਬੜਦਾਰ, ਅਰੁਣ ਚੰਡਾਲਿਆ, ਮਿੰਕਲ ਬਿਰਲਾ, ਰੋਬਿਨ ਅਟਵਾਲ, ਦਲੀਪ ਲੰਬੜਦਾਰ ਹਾਜ਼ਰ ਸਨ।