- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦਾ ਬੌਟਮ:ਬੁੱਢੇ ਦਰਿਆ ਵਿੱਚ ਧੜੱਲੇ ਨਾਲ ਪੈ ਰਿਹਾ ਡਾਇੰਗ ਇੰਡਸਟਰੀਆਂ ਦਾ ਰੰਗਦਾਰ ਪਾਣੀ

-ਨਗਰ ਨਿਗਮ ਦੀ ਮਸ਼ੀਨ ਨੇ ਤੋੜੀ ਸਾਡੀ ਹੋਦੀ : ਕਮਲ ਚੌਹਾਨ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਮਹਾਂਨਗਰ ਲੁਧਿਆਣਾ ਦੀ ਸਿਆਸਤ ਦਾ ਕੇਂਦਰ ਬਣ ਚੁੱਕ ਕੇ ਬੁੱਢੇ ਦਰਿਆ ਦੀ ਸਫਾਈ ਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਵੱਖ-ਵੱਖ ਸਕੀਮਾਂ ਰਾਹੀਂ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਇਸ ਬੁੱਢੇ ਦਰਿਆ ’ਚ ਪੈ ਰਹੇ ਇੰਡਸਟਰੀ ਦੇ ਕੈਮੀਕਲ ਵਾਲੇ ਪਾਣੀ ਨੇ ਇਸ ਬੁੱਢੇ ਦਰਿਆ ਨੂੰ ਗੰਦਾ ਨਾਲ਼ਾ ਮੜਾ ਦਿੱਤਾ ਹੈ ਪਰ ਸਰਕਾਰਾਂ ਦੇ ਕਰੋੜਾਂ ਰੁਪਏ ਫੰਡ ਖਰਚਾ ਤੇ ਬਹੁਤ ਸਾਰੇ ਮਹਾਂਪੁਰਸ਼ਾਂ ਅਤੇ ਸਮਾਜਸੇਵੀਆਂ ਦੀ ਮਿਹਨਤ ਦੇ ਬਾਵਜੂਦ ਅੱਜ ਵੀ ਬੁੱਢਾ ਦਰਿਆ ਵਿਚ ਡਾਇੰਗ ਇੰਡਸਟਰੀ ਦਾ ਰੰਗਦਾਰ ਕੈਮੀਕਲ ਵਾਲਾ ਪਾਣੀ ਪੱਤਰਕਾਰਾਂ ਦੇ ਕੈਮਰੇ ਵਿੱਚ ਕੈਦ ਹੋ ਗਿਆ।
ਜਾਣਕਾਰੀ ਅਨੁਸਾਰ ਅੱਜ ਤਾਜਪੁਰ ਰੋਡ ’ਤੇ ਕੰਡੇ ਵਾਲੀ ਪੁਲੀ ਕੋਲ ਨਗਰ ਨਿਗਮ ਵੱਲੋਂ ਇੱਕ ਨਵੀਂ ਪੂਲੀ ਦੀ ਉਹ ਸਾਰੀ ਕਰਵਾਈ ਜਾ ਰਹੀ ਹੈ। ਉਸ ਦੇ ਨਾਲ ਹੀ ਡਾਇੰਗ ਇੰਡਸਟਰੀ ਤੋਂ ਆ ਰਿਹਾ ਵੱਡੀ ਮਾਤਰਾ ’ਚ ਆ ਰਿਹਾ ਪਾਣੀ ਬੁੱਢੇ ਦਰਿਆ ਵਿੱਚ ਪੈ ਰਿਹਾ ਸੀ ਜਦੋਂ ਇਸ ਸਬੰਧੀ ਪੱਤਰਕਾਰਾਂ ਨੇ ਪੰਜਾਬ ਡਾਇੰਗ ਐਸੋਸੀਏਸ਼ਨ ਦੇ ਡਾਇਰੈਕਟਰ ਕਮਲ ਚੌਹਾਨ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਨਿਗਮ ਵੱਲੋਂ ਪੁਲੀ ਤਿਆਰ ਕੀਤੀ ਜਾ ਰਹੀ ਹੈ ਉਹਨਾਂ ਦੀ ਜੇਸੀਬੀ ਮਸ਼ੀਨ ਨੇ ਸਾਡੀ ਹੋਦੀ ਤੋੜ ਦਿੱਤੀ ਹੈ, ਜਿਸ ਕਰਕੇ ਇਹ ਪਾਣੀ ਬੁੱਢੇ ਦਰਿਆ ਵਿੱਚ ਪੈ ਰਿਹਾ ਹੈ ਉਹਨਾਂ ਵੱਲੋਂ ਨਿਗਮ ਨੂੰ ਇਹ ਹੋਦੀ ਰਿਪੇਅਰ ਕਰਨ ਲਈ ਕਿਹਾ ਗਿਆ ਹੈ ਪਰ ਉਹਨਾਂ ਵੱਲੋਂ ਰਿਪੇਅਰ ਨਹੀਂ ਕੀਤੀ ਹੁਣ ਉਹ ਕੱਲ ਇਸ ਦੀ ਰਿਪੇਅਰ ਕਰਵਾਉਣਗੇ।
ਇਸ ਸਬੰਧੀ ਜਦੋਂ ਸੰਤ ਬਲਵੀਰ ਸਿੰਘ ਸੀਚੇਵਾਲ ਦੀ ਟੀਮ ਦੇ ਮੈਂਬਰ ਹਰਦੇਵ ਸਿੰਘ ਨਾਲ ਗੱਲ ਕੀਤੀ, ਤਾਂ ਉਨ੍ਹਾਂ ਕਿਹਾ ਕਿ ਉਹਨਾਂ ਨੂੰ ਵੀ ਸੂਚਨਾ ਮਿਲੀ ਸੀ ਕਿ ਡਾਇੰਗ ਇੰਡਸਟਰੀ ਦਾ ਪਾਣੀ ਬੁੱਢੇ ਦਰਿਆ ਵਿੱਚ ਪੈ ਰਿਹਾ ਹੈ ਉਹਨਾਂ ਵੱਲੋਂ ਪ੍ਰਦੂਸ਼ਣ ਬੋਰਡ ਨੂੰ ਸ਼ਿਕਾਇਤ ਕੀਤੀ ਹੈ। ਹੁਣ ਕੱਲ ਮੁੜ ਮੀਟਿੰਗ ਹੈ ਉਸ ਵਿੱਚ ਵੀ ਉਹ ਇਹ ਮੁੱਦਾ ਚੁੱਕਣਗੇ।