- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਕਰਵਾਇਆ ‘ਮਿਸ ਫਰੈਸ਼ਰ ਮੁਕਾਬਲਾ’

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਲੁਧਿਆਣਾ
ਗੁਰੂ ਨਾਨਕ ਗਰਲਜ਼ ਕਾਲਜ, ਮਾਡਲ ਟਾਊਨ ਦੇ ਕੈਂਪਸ ਵਿਖੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ “ਜੀ ਆਇਆਂ” ਤੇ “ਮਿਸ ਫਰੈਸ਼ਰ” ਮੁਕਾਬਲਾ ਕਰਵਾਇਆ। ਇਸ ਵਿਚ ਕਾਮਰਸ, ਮੈਨੇਜਮੈਂਟ ਅਤੇ ਕੰਪਿਊਟਰ (ਯੂਜੀ. ਅਤੇ ਪੀਜੀ) ਵਿਭਾਗਾਂ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦਾ ਉਦਘਾਟਨ ਕਾਲਜ ਦੇ ਡਾਇਰੈਕਟਰ ਡਾ.(ਮਿਸਿਜ਼) ਚਰਨਜੀਤ ਮਾਹਲ ਨੇ ਕੀਤਾ। ਵਿਦਿਆਰਥਣਾਂ ਨੂੰ ਜੀ ਆਇਆਂ ਕਿਹਾ ਤੇ ਉਹਨਾਂ ਨੂੰ ਪੜ੍ਹਾਈ ’ਚ ਮਿਹਨਤ ਤੇ ਲਗਨ ਦੇ ਨਾਲ ਨਾਲ ਹੋਰ ਸਭਿਆਚਾਰਕ ਸਰਗਰਮੀਆਂ ’ਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਗੁਰੂ ਨਾਨਕ ਐਜੂਕੇਸ਼ਨ ਟਰੱਸਟ ਦੇ ਪਰਧਾਨ ਗੁਰਬੀਰ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਸਨ। ਉਹ ਵਿਦਿਆਰਥਣਾਂ ਲਈ ਇਕ ਵਧੀਆ ਤੇ ਚਾਨਣਨੁਮਾ ਭਵਿੱਖ ਦੀ ਕਾਮਨਾ ਕਰਦੇ ਹਨ। ਇਸ ਸਮਾਗਮ ਵਿਚ ਗੁਰੂ ਨਾਨਕ ਐਜੂਕੇਸ਼ਨ ਟ੍ਰਸਟ ਦੇ ਮੈਂਬਰ ਪ੍ਰੋਫੈਸਰ (ਡਾ.) ਐੱਸਐੱਸ ਮਾਹਲ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਭਿਆਚਾਰਕ ਸਮਾਗਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਬੜਾ ਮਨਮੋਹਕ ਸਭਿਆਚਾਰਕ ਪ੍ਰੋਗਰਾਮ ਦੌਰਾਨ ਗੀਤ ਤੇ ਡਾਂਸ ਪੇਸ਼ ਕੀਤੇ। ਮਿਸ ਫਰੈਸ਼ਰ ਮੁਕਾਬਲੇ ’ਚ ਨਵੇ ਵਿਦਿਆਰਥੀਆਂ ਨੇ ਹਿੱਸਾ ਲਿਆ। ਡਾ. (ਮਿਸਿਜ਼) ਜਸਕੀਰਤ ਕੌਰ, ਡਾ. (ਮਿਸਿਜ਼) ਡੇਜ਼ੀ ਅੋਜਲਾ ਤੇ ਮਿਸਿਜ਼ ਰੁਪਿੰਦਰ ਕੌਰ ਭੁਲਰ ਇਸ ਪ੍ਰਤੀਯੋਗਤਾ ਦੇ ਜੱਜ ਸਨ। ਇਸ ਮੁਕਾਬਲੇ ਵਿੱਚ 60 ਪ੍ਰਤੀਯੋਗੀਆਂ ਨੇ ਭਾਗ ਲਿਆ। ਚੁਣੇ ਗਏ ਪ੍ਰਤੀਯੋਗੀਆਂ ਵਾਸਤੇ ਪ੍ਰਸ਼ਨ-ਉੱਤਰ ਰਾਊਂਡ ਕਰਵਾਇਆ ਗਿਆ, ਜਿਸ ਵਿੱਚ ਸੁੰਦਰਤਾ ਦੇ ਨਾਲ ਮੁਕਾਬਲੇਬਾਜ਼ਾਂ ਦਾ ਬੌਧਿਕ ਪੱਧਰ ਵੀ ਜਾਂਚਿਆ। ਇਸ ਮੁਕਾਬਲੇ ਵਿਚ ਰਿਧਿਮਾ ਨੂੰ ਮਿਸ ਫਰੈਸ਼ਰ ਚੁਣਿਆ ਗਿਆ। ਜੀਨਾ ਤੇ ਮਨਪ੍ਰੀਤ ਕੌਰ ਨੂੰ ਪਹਿਲੀ ਤੇ ਦੂਜੀ ਰਨਰਅਪ ਦਾ ਖਿਤਾਬ ਦਿਤਾ ਗਿਆ। ਡਾਇਰੈਕਟਰ ਮੈਡਮ ਅਤੇ ਪ੍ਰਿੰਸੀਪਲ ਡਾ. (ਮਿਸਿਜ਼) ਰਾਖੀ ਮਲਹੋਤਰਾ ਨੇ ਸਮਾਗਮ ਦੇ ਅੰਤ ਤੇ ਜੇਤੂ ਵਿਦਿਆਰਥਣਾਂ ਨੂੰ ਤਾਜ ਪਹਿਨਾ ਕੇ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ।