ਪਿੰਡ ਸ਼ੰਕਰ ’ਚ ਮੁਫ਼ਤ ਆਯੂਸ਼ ਕੈਂਪ ਲਾਇਆ ਪਿੰਡ ਸ਼ੰਕਰ ਵਿਖੇ ਮੁਫ਼ਤ ਆਯੂਸ਼ ਕੈਂਪ ਲਗਾਇਆ
Publish Date: Thu, 10 Sep 2026 08:49 PM (IST)
Updated Date: Fri, 11 Sep 2026 04:11 AM (IST)
43 ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ ਆਯੂਸ਼ ਪੰਜਾਬ ਅਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ ਤੇ ਮਾਰਗਦਰਸ਼ਨ ਅਨੁਸਾਰ 11ਵੇਂ ਆਯੂਰਵੈਦਿਕ ਦਿਵਸ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿਸ਼ਰਾਓਂ ਪੱਤੀ, ਪਿੰਡ ਸ਼ੰਕਰ ਵਿਖੇ ਮੁਫ਼ਤ ਆਯੂਸ਼ ਕੈਂਪ ਲਾਇਆ। ਕੈਂਪ ਦੌਰਾਨ ਆਯੁਰਵੈਦਿਕ ਪ੍ਰਣਾਲੀ ਰਾਹੀਂ ਕੁੱਲ 418 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ। ਇਸ ਮੌਕੇ ਡਾ. ਸ਼ਿਵਾਲੀ ਅਰੋੜਾ, ਡਾ. ਨੀਰਜ ਅਰੋੜਾ ਤੇ ਡਾ. ਰਾਜਿੰਦਰ ਬੈਂਸ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਮਰੀਜ਼ਾਂ ਦੀ ਮੁਫ਼ਤ ਸ਼ੂਗਰ ਜਾਂਚ ਵੀ ਕੀਤੀ ਗਈ। ਹਰਕਿਰਨ ਸਿੰਘ ਉਪਵੈਦ, ਰਾਜਵਿੰਦਰ ਕੌਰ ਉਪਵੈਦ ਅਤੇ ਪਰਮਿੰਦਰ ਸਿੰਘ ਵੱਲੋਂ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਡਾ. ਗੀਤਿਕਾ ਢੰਡ ਐੱਚਐੱਮਓ., ਡਾ. ਹਰਮਨਦੀਪ ਕੌਰ ਐੱਚਐੱਮਓ, ਗੁਰਪ੍ਰੀਤ ਕੌਰ ਡਿਸਪੈਂਸਰ ਅਤੇ ਜਸਵਿੰਦਰ ਸਿੰਘ ਡਿਸਪੈਂਸਰ ਵੱਲੋਂ ਹੋਮੀਓਪੈਥਿਕ ਪ੍ਰਣਾਲੀ ਰਾਹੀਂ 343 ਮਰੀਜ਼ਾਂ ਦਾ ਚੈੱਕਅੱਪ ਕੀਤਾ ਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਕੈਂਪ ਵਿੱਚ ਪਿੰਡ ਦੇ ਸਰਪੰਚ ਅਮਨਦੀਪ ਸਿੰਘ ਅਤੇ ਪੰਚਾਇਤ ਮੈਂਬਰਾਂ ਤੋਂ ਇਲਾਵਾ ਹੈਲਥ ਇੰਸਪੈਕਟਰ ਜਸਵੀਰ ਸਿੰਘ ਸੇਖਾ, ਸੀਐੱਚਓ ਸੁਖਵੰਤ ਕੌਰ, ਮਨਦੀਪ ਸਿੰਘ ਹੈਲਥ, ਸਮਾਜ ਸੇਵੀ ਅੰਮ੍ਰਿਤਪਾਲ ਸਿੰਘ ਸ਼ੰਕਰ ਤੇ ਜਸਪਾਲ ਸਿੰਘ ਵੀ ਹਾਜ਼ਰ ਰਹੇ। ਕੈਂਪ ਦੌਰਾਨ ਕੁੱਲ 761 ਮਰੀਜ਼ਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਮੌਕੇ ਮਰੀਜ਼ਾਂ ਨੂੰ ਆਯੁਰਵੈਦਿਕ ਅਤੇ ਹੋਮੀਓਪੈਥਿਕ ਇਲਾਜ ਪ੍ਰਣਾਲੀਆਂ ਸਬੰਧੀ ਵੀ ਜਾਣਕਾਰੀ ਦਿੱਤੀ।