- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਲਆਈਸੀ ਨੇ ਸ੍ਰੀ ਦੁਰਗਾ ਮਾਤਾ ਚੈਰੀਟੇਬਲ ਡਿਸਪੈਂਸਰੀ ਨੂੰ ਭੇਟ ਕੀਤੀਆਂ ਕੁਰਸੀਆਂ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਜੀਵਨ ਬੀਮਾ ਨਿਗਮ ਵੱਲੋਂ ਦੁੱਗਰੀ ਵਿਖੇ ਸ੍ਰੀ ਦੁਰਗਾ ਮਾਤਾ ਚੈਰੀਟੇਬਲ ਡਿਸਪੈਂਸਰੀ ਨੂੰ ਤਿੰਨ-ਤਿੰਨ ਕੁਰਸੀਆਂ ਦੇ ਦੋ ਸੈੱਟ ਭੇਟ ਕੀਤੇ। ਇਸ ਮੌਕੇ ਲੁਧਿਆਣਾ ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਭੰਵਰ ਲਾਲ ਸੁਥਾਰ ਨੇ ਕਿਹਾ ਕਿ ਐੱਲਆਈਸੀ ਜੀਵਨ ਬੀਮਾ ਕਾਰੋਬਾਰ ਦੇ ਨਾਲ-ਨਾਲ ਸਮਾਜਿਕ ਕਾਰਜਾਂ ਵਿੱਚ ਆਪਣਾ ਪੂਰਾ ਯੋਗਦਾਨ ਦੇ ਰਿਹਾ ਹੈ। ਸ੍ਰੀ ਦੁਰਗਾ ਮਾਤਾ ਚੈਰੀਟੇਬਲ ਡਿਸਪੈਂਸਰੀ ਦੇ ਪ੍ਰਧਾਨ ਰਮੇਸ਼ ਗਰਗ ਅਤੇ ਜਨਰਲ ਸਕੱਤਰ ਲਲਿਤ ਸੂਦ ਤੋਂ ਇਲਾਵਾ ਰਾਜ ਕੁਮਾਰ ਸ਼ਰਮਾ, ਰਾਕੇਸ਼ ਦੀਪਕ ਅਤੇ ਰਵਿੰਦਰ ਕਪੂਰ ਨੇ ਐੱਲਆਈਸੀ ਵੱਲੋਂ ਕੀਤੇ ਇਸ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਦੁਰਗਾ ਮਾਤਾ ਚੈਰੀਟੇਬਲ ਡਿਸਪੈਂਸਰੀ ਨੂੰ ਇਨ੍ਹਾਂ ਕੁਰਸੀਆਂ ਦੀ ਲੋੜ ਸੀ। ਐੱਲਆਈਸੀ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਸ੍ਰੀ ਦੁਰਗਾ ਮਾਤਾ ਚੈਰੀਟੇਬਲ ਡਿਸਪੈਂਸਰੀ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਸਹੂਲਤ ਲਈ ਭੇਟ ਕੀਤੀਆਂ ਗਈਆਂ ਇਹ ਕੁਰਸੀਆਂ ਐੱਲਆਈਸੀ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਲੁਧਿਆਣਾ ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਭੰਵਰ ਲਾਲ ਸੁਥਾਰ ਨੇ ਇਹ ਵੀ ਕਿਹਾ ਕਿ ਚੁਣੌਤੀਆਂ ਤੇ ਉਪਲੱਬਧੀਆਂ ਨਾਲ ਭਰੀ ਇਸ ਮਹੱਤਵਪੂਰਨ ਯਾਤਰਾ ਦੌਰਾਨ ਭਾਰਤੀ ਜੀਵਨ ਬੀਮਾ ਨਿਗਮ ਨੇ ਦੇਸ਼ ਦੇ ਹਰ ਕੋਨੇ ’ਚ ਜੀਵਨ ਬੀਮਾ ਦਾ ਸੰਦੇਸ਼ ਫੈਲਾਇਆ ਹੈ ਤੇ ਲੋਕਾਂ ਦੇ ਪੈਸੇ ਨੂੰ ਉਨ੍ਹਾਂ ਦੀ ਭਲਾਈ ਲਈ ਨਿਵੇਸ਼ ਕਰਨ ਦੇ ਨਾਲ-ਨਾਲ ਰਾਸ਼ਟਰ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਇਹੀ ਕਾਰਨ ਹੈ ਕਿ ਭਾਰਤੀ ਜੀਵਨ ਬੀਮਾ ਨਿਗਮ ਜੀਵਨ ਬੀਮਾ ਖੇਤਰ ’ਚ ਮੋਹਰੀ ਰਿਹਾ ਹੈ। ਆਪਣੀ ਸਥਾਪਨਾ ਦੀ ਸ਼ਾਨਦਾਰ ਯਾਤਰਾ ਨੂੰ ਜਨਤਾ ਤੱਕ ਪਹੁੰਚਾਉਣ ਦੀ ਆਪਣੀ ਜ਼ਿੰਮੇਵਾਰੀ ਨੂੰ ਧਿਆਨ ’ਚ ਰੱਖਦੇ ਹੋਏ, ਲੁਧਿਆਣਾ ਡਿਵੀਜਨ ਬੀਮਾ ਹਫ਼ਤਾ ਮਨਾ ਰਿਹਾ ਹੈ।