ਅੱਖਾਂ ਦਾ ਜਾਂਚ ਕੈਂਪ 16 ਸਤੰਬਰ ਨੂੰ
ਅੱਖਾਂ ਦਾ ਮਹਾਂ ਕੈਂਪ 16 ਸਤੰਬਰ ਨੂੰ ਲੱਗੇਗਾ
Publish Date: Wed, 09 Sep 2026 07:06 PM (IST)
Updated Date: Thu, 10 Sep 2026 04:04 AM (IST)
ਗੁਰਦੀਪ ਭਾਮੀਆਂ, ਪੰਜਾਬੀ ਜਾਗਰਣ, ਕੋਹਾੜਾ/ਸਾਹਨੇਵਾਲ ਪਿੰਡ ਖਾਸੀ ਕਲਾਂ ਦੇ ਸਰਪੰਚ ਕਰਮਜੀਤ ਸਿੰਘ ਗਰੇਵਾਲ ਵੱਲੋਂ ਗਰੀਬ ਤੇ ਲੋੜਵੰਦ ਲੋਕਾਂ ਲਈ ਕੀਤੇ ਜਾ ਰਹੇ ਵੱਡੇ ਉਪਰਾਲੇ ਤਹਿਤ ਅੱਖਾਂ ਦਾ ਮਹਾਂਕੈਂਪ ਪਿੰਡ ਖਾਸੀ ਕਲਾਂ ਦੇ ਗੁਰਦੁਆਰਾ ਸਾਹਿਬ ਵਿੱਚ ਲਾਇਆ ਜਾ ਰਿਹਾ ਹੈ। ਗਰੇਵਾਲ ਨੇ ਦੱਸਿਆ ਕਿ ਸ਼ੰਕਰਾ ਹਸਪਤਾਲ ਦੇ ਸਹਿਯੋਗ ਨਾਲ 16 ਸਤੰਬਰ ਸਵੇਰ ਤੋਂ ਸ਼ਾਮ ਤੱਕ ਇਸ ਕੈਂਪ ਵਿੱਚ ਆਉਣ ਵਾਲੇ ਸਾਰੇ ਮਰੀਜਾਂ ਨੂੰ ਹਰ ਪ੍ਰਕਾਰ ਦੀ ਸਹੂਲਤ ਦਿੱਤੀ ਜਾਵੇਗੀ। ਮਰੀਜ਼ਾਂ ਨੂੰ ਦਵਾਈਆਂ, ਐਨਕਾਂ ਤੇ ਰਹਿਣ-ਸਹਿਣ ਦੇ ਪ੍ਰਬੰਧ ਤੋਂ ਬਿਨਾਂ ਉਨ੍ਹਾਂ ਦੇ ਆਪ੍ਰੇਸ਼ਨ ਤੇ ਲੈਨਜ਼ਾਂ ਤੱਕ ਦਾ ਖਰਚਾ ਉਨ੍ਹਾਂ ਵੱਲੋਂ ਹੀ ਕੀਤਾ ਜਾਵੇਗਾ। ਲੋੜਵੰਦਾਂ ਨੂੰ ਕੈਂਪ ਤੱਕ ਪਹੁੰਚਣ ਲਈ ਜ਼ਰੂਰਤ ਅਨੁਸਾਰ ਕਿਰਾਇਆ ਵੀ ਦਿੱਤਾ ਜਾਵੇਗਾ ਅਤੇ ਜੇਕਰ ਇੱਕ ਹੀ ਪਿੰਡ ’ਚੋਂ ਜ਼ਿਆਦਾ ਮਰੀਜ ਹੋਣਗੇ ਤਾਂ ਉਹ ਬੱਸ/ਕਾਰ ਲਈ ਉਨ੍ਹਾਂ ਨਾਲ ਅਗਾਊਂ ਸੰਪਰਕ ਕਰ ਸਕਦੇ ਹਨ। ਕੋਈ ਵੀ ਪੰਚਾਇਤ ਜਾਂ ਸੰਸਥਾ ਅਪਣੇ ਪਿੰਡ ਜਾਂ ਇਲਾਕੇ ਵਿੱਚ ਕੈਂਪ ਲਗਵਾਉਣਾ ਚਾਹੁੰਦਾ ਹੋਵੇ ਉਹ ਵੀ ਸਪੰਰਕ ਕਰ ਸਕਦਾ ਹੈ। ਇਸ ਮੌਕੇ ਸੁਖਦੇਵ ਸਿੰਘ ਪੱਪਾ ਗਿੱਲ, ਦਲਜੀਤ ਸਿੰਘ ਗਰੇਵਾਲ, ਪਿ੍ਤਪਾਲ ਸਿੰਘ ਗਰੇਵਾਲ, ਰਾਜਾ ਸੋਮਲ ਤੇ ਹੋਰ ਹਾਜ਼ਰ ਸਨ।