- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਖੇਡਾਂ ਵਤਨ ਪੰਜਾਬ ਦੀਆਂ’ ਚ’ ਛਾਏ ਸ੍ਰੀ ਹਰਿਕ੍ਰਿਸ਼ਨ ਸਾਹਿਬ ਸਕੂਲ ਦੇ ਵਿਦਿਆਰਥੀ

-ਵਿਦਿਆਰਥੀਆਂ ਦੀ ਪ੍ਰਾਪਤੀ ਮਿਹਨਤ, ਅਨੁਸ਼ਾਸਨ ਤੇ ਖੇਡ ਭਾਵਨਾ ਦਾ ਸਬੂਤ : ਪ੍ਰਿੰਸੀਪਲ ਸ੍ਰੀਵਾਸਤਵਾ
ਫੋਟੋ ਨੰਬਰ-4
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗਿੱਲ ਮਾਰਕੀਟ ਨਿਊ ਜਨਤਾ ਨਗਰ ਸਥਿੱਤ ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ 2026–27 ਦੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਐਥਲੈਟਿਕਸ ਅਤੇ ਟੀਮ ਮੁਕਾਬਲਿਆਂ ਵਿੱਚ ਕਈ ਮਾਣਮੱਤੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਲੜਕਿਆਂ ਦੇ 600 ਮੀਟਰ ਦੌੜ ਮੁਕਾਬਲੇ ਵਿੱਚ ਨੌਵੀਂ-ਬੀ ਦੇ ਆਰਵ ਮਲਿਕ ਨੇ ਪਹਿਲਾ ਸਥਾਨ ਹਾਸਲ ਕੀਤਾ, 60 ਮੀਟਰ ਦੌੜ ਵਿੱਚ ਅੱਠਵੀਂ-ਏ ਦੇ ਬਲਰਾਜ ਸਿੰਘ ਨੇ ਪਹਿਲਾ ਅਤੇ ਸੱਤਵੀਂ-ਏ ਦੇ ਅਮਰਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟ ਪੁੱਟ ਮੁਕਾਬਲੇ ਵਿੱਚ ਅੱਠਵੀਂ-ਸੀ ਦੇ ਮਨਮੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੰਬੀ ਛਾਲ ਵਿੱਚ ਅੱਠਵੀਂ-ਏ ਦੇ ਬਲਰਾਜ ਸਿੰਘ ਨੇ ਪਹਿਲਾ, ਸੱਤਵੀਂ-ਏ ਦੇ ਅਮਰਿੰਦਰ ਸਿੰਘ ਨੇ ਦੂਜਾ ਅਤੇ ਅੱਠਵੀਂ-ਏ ਦੇ ਦਲਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਕੂਲ ਦੀ ਲੜਕਿਆਂ ਦੀ ਸਰਕਲ ਕਬੱਡੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਯੋਗਤਾ ਪ੍ਰਾਪਤ ਕੀਤੀ। ਟੀਮ ਵਿੱਚ ਅੰਗਦਵੀਰ ਸਿੰਘ (ਨੌਵੀਂ-ਬੀ), ਭੁਪਿੰਦਰ ਸਿੰਘ (ਨੌਵੀਂ-ਏ), ਅਭਿਜੋਤ ਸਿੰਘ (ਸੱਤਵੀਂ-ਡੀ), ਸ਼ਿਵਾਂਸ਼ ਸ਼ਰਮਾ (ਸੱਤਵੀਂ-ਡੀ), ਸਮਰਵੀਰ ਸਿੰਘ (ਸੱਤਵੀਂ-ਸੀ), ਹਰਸ਼ਾਨ ਸਿੰਘ (ਸੱਤਵੀਂ-ਏ), ਦਿਵਕਰਨ ਸਿੰਘ (ਛੇਵੀਂ-ਡੀ), ਅਨੰਤ ਗੁਪਤਾ (ਛੇਵੀਂ-ਸੀ), ਸਹਿਜਵੀਰ ਸਿੰਘ (ਅੱਠਵੀਂ-ਸੀ), ਆਰਵ ਮਲਿਕ (ਨੌਵੀਂ-ਬੀ), ਅਮਰਿੰਦਰ ਸਿੰਘ (ਸੱਤਵੀਂ-ਏ) ਤੇ ਬਲਰਾਜ ਸਿੰਘ (ਅੱਠਵੀਂ-ਏ) ਸ਼ਾਮਲ ਸਨ। ਲੜਕੀਆਂ ਦੇ 600 ਮੀਟਰ ਦੌੜ ਮੁਕਾਬਲੇ ਵਿੱਚ ਸੱਤਵੀਂ-ਡੀ ਦੀ ਅਨਿਆ ਸ਼ਰਮਾ ਨੇ ਪਹਿਲਾ ਅਤੇ ਦਸਵੀਂ-ਡੀ ਦੀ ਹਰਨੂਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 60 ਮੀਟਰ ਦੌੜ ਵਿੱਚ ਸੱਤਵੀਂ-ਡੀ ਦੀ ਅਨਿਆ ਸ਼ਰਮਾ ਨੇ ਪਹਿਲਾ, ਛੇਵੀਂ-ਸੀ ਦੀ ਰਵਨੀਤ ਕੌਰ ਨੇ ਦੂਜਾ ਅਤੇ ਜਸਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸ਼ਾਟ ਪੁੱਟ ਵਿੱਚ ਸੱਤਵੀਂ-ਸੀ ਦੀ ਕਮਲਜੀਤ ਨੇ ਪਹਿਲਾ ਅਤੇ ਛੇਵੀਂ-ਸੀ ਦੀ ਰਵਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ’ਚ ਦਸਵੀਂ-ਡੀ ਦੀ ਹਰਨੂਰ ਕੌਰ ਨੇ ਪਹਿਲਾ ਅਤੇ ਛੇਵੀਂ-ਸੀ ਦੀ ਜਸਲੀਨ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਟੀਮ ਮੁਕਾਬਲਿਆਂ ਵਿੱਚ ਸਕੂਲ ਦੀ ਅੰਡਰ-14 ਲੜਕੀਆਂ ਦੀ ਵਾਲੀਬਾਲ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੀਮ ਵਿੱਚ ਹਰਲੀਨ ਕੌਰ (ਨੌਵੀਂ-ਬੀ), ਹਰਨੂਰ ਕੌਰ (ਨੌਵੀਂ-ਬੀ), ਹਰਜੀਤ ਕੌਰ (ਦਸਵੀਂ-ਸੀ), ਪ੍ਰਭਵੀਰ ਕੌਰ (ਸੱਤਵੀਂ-ਡੀ), ਮਨਕੀਰਤ ਕੌਰ (ਅੱਠਵੀਂ-ਡੀ), ਕਮਲਜੀਤ (ਸੱਤਵੀਂ-ਸੀ), ਅਨਿਆ ਸ਼ਰਮਾ (ਸੱਤਵੀਂ-ਡੀ), ਏਕਮਦੀਪ ਕੌਰ (ਸੱਤਵੀਂ-ਡੀ), ਸਿਦਕ ਕੌਰ (ਅੱਠਵੀਂ-ਸੀ), ਸੋਨਾਕਸ਼ੀ ਸ਼ਰਮਾ (ਨੌਵੀਂ-ਬੀ) ਤੇ ਰਵਨੀਤ ਕੌਰ (ਛੇਵੀਂ-ਸੀ) ਨੇ ਭਾਗ ਲਿਆ।
ਅੰਡਰ-14 ਲੜਕੀਆਂ ਦੀ ਸਰਕਲ ਕਬੱਡੀ ਟੀਮ ਨੇ ਵੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਅਤੇ ਜ਼ਿਲ੍ਹਾ ਪੱਧਰੀ ਸਰਕਲ ਕਬੱਡੀ ਮੁਕਾਬਲੇ ਲਈ ਯੋਗਤਾ ਪ੍ਰਾਪਤ ਕੀਤੀ। ਟੀਮ ਵਿੱਚ ਏਕਮਜੋਤ ਕੌਰ (ਨੌਵੀਂ-ਸੀ), ਏਕਮਦੀਪ ਕੌਰ (ਸੱਤਵੀਂ-ਡੀ), ਰਵਨੀਤ ਕੌਰ (ਛੇਵੀਂ-ਸੀ), ਪ੍ਰਭਜੋਤ ਕੌਰ (ਸੱਤਵੀਂ-ਡੀ), ਹਰਲੀਨ ਕੌਰ (ਨੌਵੀਂ-ਬੀ), ਜਸਲੀਨ ਕੌਰ (ਛੇਵੀਂ-ਸੀ), ਦ੍ਰਿਸ਼ਟੀ ਬਿੰਦ (ਛੇਵੀਂ-ਸੀ), ਯਸ਼ਦੀਪ ਸ਼ਰਮਾ (ਨੌਵੀਂ-ਏ), ਅਨਿਆ ਸ਼ਰਮਾ (ਸੱਤਵੀਂ-ਡੀ) ਅਤੇ ਸਿਮਰ ਕੌਰ (ਸੱਤਵੀਂ-ਸੀ) ਸ਼ਾਮਲ ਸਨ। ਸਕੂਲ ਦੇ ਚੇਅਰਮੈਨ ਜਤਿੰਦਰ ਸਿੰਘ ਅਤੇ ਪ੍ਰਿੰਸੀਪਲ ਅਰਚਨਾ ਸ੍ਰੀਵਾਸਤਵਾ ਨੇ ਜੇਤੂ ਖਿਡਾਰੀਆਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਵਿਦਿਆਰਥੀਆਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਤੇ ਖੇਡ ਭਾਵਨਾ ਦਾ ਪ੍ਰਮਾਣ ਹੈ। ਉਨ੍ਹਾਂ ਖਿਡਾਰੀਆਂ ਦੀ ਤਿਆਰੀ ਅਤੇ ਸਫਲਤਾ ’ਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਖੇਡ ਮਾਰਗਦਰਸ਼ਕ ਨਿਰਪਾਲ ਸਿੰਘ ਅਤੇ ਪੀਟੀਆਈ. ਮਿਸ ਨਵਪ੍ਰੀਤ ਕੌਰ ਦੇ ਸਮਰਪਿਤ ਯਤਨਾਂ ਦੀ ਵੀ ਵਿਸ਼ੇਸ਼ ਸ਼ਲਾਘਾ ਕੀਤੀ।