- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਕਾ ਸਾਰਾਗੜ੍ਹੀ ਦੀ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਕਰਵਾਇਆ

ਸਿੱਖਿਆ ਪ੍ਰਤੀਨਿਧ, ਪੰਜਾਬੀ ਜਾਗਰਣ ਲੁਧਿਆਣਾ
ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਦੇ ਪੋਸਟ ਗਰੈਜੂਏਟ ਪੰਜਾਬੀ ਤੇ ਇਤਿਹਾਸ ਵਿਭਾਗ ਵੱਲੋਂ ਸਾਰਾਗੜ੍ਹੀ ਫਾਊਡੇਸ਼ਨ ਦੇ ਸਹਿਯੋਗ ਨਾਲ ਸਾਕਾ ਸਾਰਾਗੜ੍ਹੀ ਦੀ 129ਵੀਂ ਵਰੇਗੰਢ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ, ਜਿਸ ’ਚ 12 ਸਤੰਬਰ 1897 ਈ. ਨੂੰ ਹੋਈ ਇਤਿਹਾਸਕ ਸਾਰਾਗੜ੍ਹੀ ਦੀ ਲੜਾਈ ਵਿਚ ਬਹਾਦਰੀ ਨਾਲ ਲੜਨ ਵਾਲੇ 36 ਸਿੱਖ ਬਟਾਲੀਅਨ ਦੇ 21 ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦਾ ਆਰੰਭ ਕਾਲਜ ਦੇ ਸ਼ਬਦ ਗਾਇਨ ‘ਦੇਹ ਸ਼ਿਵਾ ਬਰ ਮੋਹਿ ਇਹੈ ...’ ਨਾਲ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਲੈਫਟੀਨੈਂਟ ਜਰਨਲ (ਰਿਟਾ.) ਡਾ. ਜੇਐੱਸ ਚੀਮਾ, ਕਰਨਲ (ਰਿਟਾ.) ਬਲਬੀਰ ਸਿੰਘ ਸਰਾਂ, ਬ੍ਰਿਗੇਡੀਅਰ ਪੀਐਸ .ਚੀਮਾ ਗਰੁੱਪ ਕਮਾਂਡਰ ਐੱਨਸੀਸੀ, ਕਰਨਦੀਪ ਸਿੰਘ ਚੀਮਾ ਆਦਿ ਉੱਘੀਆਂ ਸਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਕੁਸ਼ਲ ਢਿੱਲੋਂ, ਮੈਂਬਰ ਰਵਿੰਦਰ ਕੌਰ, ਮੈਂਬਰ ਡਾ. ਕੰਵਲਪ੍ਰੀਤ ਕੌਰ, ਕਾਲਜ ਡਾਇਰੈਕਟਰ ਡਾ. ਮੁਕਤੀ ਗਿੱਲ, ਕਾਲਜ ਪ੍ਰਿੰਸੀਪਲ ਡਾ ਕਮਲਜੀਤ ਗਰੇਵਾਲ ਤੇ ਸਟਾਫ ਵੱਲੋਂ ਆਈਆਂ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਜੀ ਆਇਆਂ ਕਿਹਾ। ਸਾਰਾਗੜ੍ਹੀ ਦੀ ਲੜਾਈ ’ਚ ਬਹਾਦਰੀ ਨਾਲ ਲੜਨ ਵਾਲੇ ਸ਼ਹੀਦ ਭਾਈ ਸਾਹਿਬ ਸਿੰਘ ਦੀ ਚੌਥੀ ਪੀੜ੍ਹੀ ਦੇ ਵਾਰਿਸ ਤੇ ਸ਼ਹੀਦ ਗੁਰਮੁਖ ਸਿੰਘ ਜੀ ਦੀ ਚੌਥੀ ਪੀੜ੍ਹੀ ਦੇ ਵਾਰਿਸ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਲੈਫਟੀਨੈਂਟ ਜਨਰਲ ਸੇਵਾਮੁਕਤ ਜੇਐੱਸ ਚੀਮਾ, ਕਰਨਲ ਰਿਟਾ. ਬਲਬੀਰ ਸਿੰਘ ਸਰਾਂ ਨਾਲ ਸੁਪਤਨੀ, ਬ੍ਰਿਗੇਡੀਅਰ ਪੀਐਸ ਚੀਮਾ ਗਰੁੱਪ ਕਮਾਂਡਰ ਐੱਨਸੀਸੀ ਤੇ ਉੱਘੀਆਂ ਸ਼ਖਸੀਅਤਾਂ ਰਵਿੰਦਰ ਕੌਰ ਗਰੇਵਾਲ, ਡਾ.ਕੰਵਲਪ੍ਰੀਤ ਕੌਰ, ਕਰਨਦੀਪ ਸਿੰਘ ਚੀਮਾ ਦਾ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਕਾਲਜ ਡਾਇਰੈਕਟਰ, ਕਾਲਜ ਪ੍ਰਿੰਸੀਪਲ, ਸਟਾਫ ਤੇ ਸਾਰਾਗੜ੍ਹੀ ਫਾਊਡੇਸ਼ਨ ਵੱਲੋਂ ਮਾਣ-ਸਨਮਾਨ ਕੀਤਾ।