- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਰੋਡਵੇਜ਼ ਪੈਨਸ਼ਨਰਜ ਐਸੋਸੀਏਸ਼ਨ ਨੇ ਮਹਾਂਸੰਘ ਨਾਲ ਮਿਲ ਕੇ ਸੰਘਰਸ਼ ਵਿੱਢਣ ਦਾ ਕੀਤਾ ਫ਼ੈਸਲਾ

-ਪੈਨਸ਼ਨਰਜ ਮਹਾਂਸੰਘ ਦੇ ਪ੍ਰਧਾਨ ਡਾ. ਐੱਨ.ਕੇ ਕਲਸੀ ਵੱਲੋਂ ਗਵਰਨਰ ਨੂੰ ਲਿਖੀ ਚਿੱਠੀ ਦੀ ਹੋਈ ਸ਼ਲਾਘਾ
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਰਾਜ ਪੱਧਰੀ 'ਪੈਨਸ਼ਨਰਜ ਭਵਨ' ਲੁਧਿਆਣਾ ਵਿਖੇ ਦਲਜੀਤ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪੰਜਾਬ ਰੋਡਵੇਜ਼ ਦੇ ਵੱਖ ਵੱਖ ਡਿਪੂਆਂ ਵਿਚੋਂ ਰਿਟਾਇਰਡ ਅਧਿਕਾਰੀਆਂ ਤੇ ਪੈਨਸ਼ਨਰਜ ਨੇ ਸ਼ਮੂਲੀਅਤ ਕੀਤੀ। ਪੰਜਾਬ ਰੋਡਵੇਜ਼ ਹੁਸ਼ਿਆਰਪੁਰ, ਨੰਗਲ, ਲੁਧਿਆਣਾ,ਚੰਡੀਗੜ੍ਹ, ਜਗਰਾਉਂ , ਮੋਗਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਪੱਟੀ ਅਤੇ ਜਲੰਧਰ ਤੋਂ ਪਹੁੰਚੇ ਪੈਨਸ਼ਨਰਜ਼ ਨੇ ਸਰਕਾਰ ਵੱਲੋਂ ਸਮੂਹਿਕ ਛੁੱਟੀ ਕਰਕੇ ਹੜਤਾਲ ਕਰਦੇ ਕਰਮਚਾਰੀਆਂ ਤੇ ਖਿਲਾਫ ਕਾਰਵਾਈ ਕਰਨ ਦਾ ਪੱਤਰ ਜਾਰੀ ਕਰਨ ਦੀ ਪੁਰਜ਼ੋਰ ਨਿਖੇਧੀ ਕੀਤੀ। ਪ੍ਰਧਾਨ ਦਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਹੱਕੀਂ ਮੰਗਾਂ ਮੰਗਣ ‘ਤੇ ਆਪਣੇ ਹੀ ਕਰਮਚਾਰੀਆਂ ਵਿਰੁੱਧ ਐਕਸ਼ਨ ਕਰ ਰਹੀ ਹੈ। ਜਦਕਿ ਸਰਕਾਰਾਂ ਦਾ ਫਰਜ਼ ਹੈ ਕਿ ਮੁਲਾਜ਼ਮਾਂ ਦੇ ਕਾਨੂੰਨੀ ਹੱਕ ਜਿਵੇਂ ਮਹਿੰਗਾਈ ਭੱਤੇ, ਪੈਨਸ਼ਨ ਬਹਾਲੀ ਸਬੰਧੀ ਮੰਗਾਂ ਗੱਲਬਾਤ ਰਾਹੀਂ ਹੱਲ ਕਰਦੀ।
ਸੂਬਾ ਸਰਕਾਰ ਨੇ ਪਹਿਲਾਂ ਪੈਨਸ਼ਨਰਾਂ ਦਾ ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਕਿਸ਼ਤਾਂ ਵਿੱਚ ਦੇ ਕੇ ਖੇਰੂੰ-ਖੇਰੂੰ ਕੀਤਾ ਤੇ ਹੁਣ ਮਹਿੰਗਾਈ ਭੱਤਾ ਦੇਣ ਦੀ ਬਜਾਏ ਹਾਈਕੋਰਟ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਪੁੱਜ ਗਈ ਹੈ। 17/7/2020 ਤੋ ਬਾਅਦ ਨਿਯੁਕਤ ਮੁਲਾਜ਼ਮਾਂ ਨੂੰ ਕੇਂਦਰ ਬਰਾਬਰ 60 ਫੀਸਦੀ ਤੇ ਇਸ ਤੋ ਪਹਿਲਾਂ ਵਾਲਿਆ ’ਤੇ 42 ਫੀਸਦੀ ਮਹਿੰਗਾਈ ਭੱਤੇ ਦੀ ਰੋਕ ਲਾ ਕੇ ਵਿਤਕਰਾ ਪਾ ਦਿੱਤਾ ਹੈ, ਜੋ ਪ੍ਰਵਾਨ ਨਹੀ। ਮੀਟਿੰਗ ਵਿੱਚ ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਦੇ ਪ੍ਰਧਾਨ ਡਾ. ਐੱਨ.ਕੇ ਕਲਸੀ ਦੀ ਗਵਰਨਰ ਪੰਜਾਬ ਨੂੰ ਲਿਖੀ ਚਿੱਠੀ ਦੀ ਸ਼ਲਾਘਾ ਹੋਈ।
ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਡਾ. ਕਲਸੀ ਦੀ ਅਗਵਾਈ, ਪੈਨਸ਼ਨਰਜ ਨੂੰ ਕਾਨੂੰਨੀ ਲੜਾਈ ਜਿੱਤ ਕੇ ਕੇਂਦਰ ਦੇ ਬਰਾਬਰ ਮਹਿੰਗਾਈ ਭੱਤਾ ਦਿਵਾਏਗੀ। ਇਸ ਲਈ ਜਥੇਬੰਦੀ ਭਵਿੱਖ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਮਹਾਸੰਘ ਨਾਲ ਮਿਲ ਕੇ ਸੰਘਰਸ਼ ਵਿੱਢੇਗੀ ।ਇਸ ਮੌਕੇ ਬੁਲਾਰਿਆਂ ਵਿੱਚ ਅਨਿਲ ਕੁਮਾਰ ਸਾਬਕਾ ਜਨਰਲ ਮੈਨੇਜਰ ਪੰਜਾਬ ਰੋਡਵੇਜ ਅੰਮ੍ਰਿਤਸਰ, ਸੁਰਜੀਤ ਸਿੰਘ ਜਨਰਲ ਸਕੱਤਰ, ਪ੍ਰੀਤਮ ਸਿੰਘ ਚੋਟੀਆਂ ਸੀਨੀਅਰ ਮੀਤ ਪ੍ਰਧਾਨ, ਸੁਰਜੀਤ ਸਿੰਘ ਜੁਆਇੰਟ ਸਕੱਤਰ, ਗੁਰਬਖਸ਼ ਸਿੰਘ ਮਨਕੋਟੀਆ ਨੰਗਲ ਪ੍ਰਧਾਨ, ਰਜਿੰਦਰ ਸਿੰਘ ਲਲਤੋਂ ਪ੍ਰਧਾਨ ਪੰਜਾਬ ਰੋਡਵੇਜ਼ ਪੈਨਸ਼ਨਰਜ ਵੈਲਫੇਅਰ ਲੁਧਿਆਣਾ, ਭੰਵਰ ਲਾਲ ਕਾਰਜਕਾਰੀ ਮੈਂਬਰ, ਸਵਰਨ ਸਿੰਘ ਤੇ ਨਰੇਸ਼ ਕੁਮਾਰ ਬ੍ਰਾਂਚ ਪ੍ਰਧਾਨ ਮੋਗਾ ਸ਼ਾਮਲ ਹੋਏ। ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਸ਼ੁਸ਼ੀਲ ਕੁਮਾਰ ਚੇਅਰਮੈਨ ਪੈਨਸ਼ਨਰਜ ਭਵਨ ਲੁਧਿਆਣਾ ਨੇ ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਦੇ ਪ੍ਰਧਾਨ ਦੀ ਕਾਰਗੁਜਾਰੀ ਤੇ ਤਸੱਲੀ ਪ੍ਰਗਟ ਕਰਦੇ ਹੋਏ ਦੱਸਿਆ ਕਿ ਪੈਨਸ਼ਨਰਾਂ ਦਾ ਭਰੋਸਾ ਐਨਕੇ ਕਲਸੀ ‘ਤੇ ਪੈਨਸ਼ਨਰਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਜਲਦ ਹੀ ਪੈਨਸ਼ਨਰ ਦੀ ਝੋਲੀ ਵਿਚ 60 ਫੀਸਦੀ ਮਹਿੰਗਾਈ ਭੱਤੇ ਦੀ ਜਿੱਤ ਪਾਉਣਗੇ।
ਮੀਟਿੰਗ ਵਿੱਚ ਸਭ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਤਨਖ਼ਾਹਾਂ ਨੂੰ ਲੈ ਗਲਤ ਤਥ ਪੇਸ਼ ਕਰਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੀ ਨਿਖੇਧੀ ਕੀਤੀ।ਇਹ ਸਚਾਈ ਹੈ ਕਿ ਕੇਂਦਰ ਅਤੇ ਪੰਜਾਬ ਦੇ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਵੱਖ-ਵੱਖ ਦਰ ਨਾਲ ਨਹੀਂ ਹੋ ਸਕਦਾ। ਇਸ ਲਈ ਫੈਸਲਾ ਕੀਤਾ ਕਿ ਪੰਜਾਬ ਰੋਡਵੇਜ ਦੇ ਹਰੇਕ ਡਿਪੂ ਦੇ ਪੈਨਸ਼ਨਰ ਅੱਜ ਤੋਂ ਸਾਂਝੇ ਫਰੰਟ ਦੇ ਪ੍ਰੋਗਰਾਮ ਤੇ ਹਰ ਐਕਸ਼ਨ ਵਿੱਚ ਸ਼ਾਮਮੂਲੀਅਤ ਕਰਨਗੇ।ਮੀਟਿੰਗ ਦੀ ਕਾਰਵਾਈ ਰਛਪਾਲ ਸਿੰਘ ਮੌਜਗੜ੍ਹ ਜਨਰਲ ਸਕੱਤਰ ਪੰਜਾਬ ਨੇ ਨਿਭਾਈ। ਮੀਟਿੰਗ ’ਚ ਬਸੰਤ ਸਿੰਘ ਪੈਟਰਨ, ਜਗਜੀਤ ਸਿੰਘ ਚੇਅਰਮੈਨ, ਜਗਤਾਰ ਸਿੰਘ ਇੰਦਗੜ, ਜੋਗਿੰਦਰ ਸਿੰਘ ਸਮਾਘ ਸ੍ਰੀ ਮੁਕਤਸਰ ਸਾਹਿਬ ਡਿਪੂ ਦੇ ਜਨਰਲ ਸਕੱਤਰ, ਦਇਆ ਸਿੰਘ ਪੱਟੀ ਦੇ ਇੰਸਪੈਕਟਰ, ਜਸਬੀਰ ਸਿੰਘ ਬਟਾਲਾ ਕਾਰਜਕਾਰੀ ਮੈਂਬਰ, ਮੇਜਰ ਸਿੰਘ ਫਿਰੋਜ਼ਪੁਰ, ਸਤਪਾਲ ਲੁਧਿਆਣਾ, ਅਵਤਾਰ ਸਿੰਘ ਚੰਡੀਗੜ੍ਹ, ਦਲੀਪ ਸਿੰਘ ਸੁਪਰਵਾਈਜ਼ਰ, ਗੁਰਬਖਸ਼ ਸਿੰਘ ਮਨਕੋਟੀਆ,ਹੁਸਨ ਲਾਲ ਨੰਗਲ ਡਿਪੂ, ਹਾਕਮ ਸਿੰਘ ਘਾਲੀ, ਕਰਨੈਲ ਸਿੰਘ ਜਗਰਾੳ,ਨਾਹਰ ਸਿੰਘ ਮੋਗਾ, ਜੌਨ ਹੈਮਿਲਟਨ ਤੇ ਹੋਰ ਕਈ ਸੂਬਾਈ ਆਗੂ ਹਾਜ਼ਰ ਸਨ।