- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਕਨਾਲੋਜੀ ਦੇ ਵਪਾਰੀਕਰਨ ਲਈ ਸਮਝੌਤੇ ’ਤੇ ਦਸਤਖਤ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਜਲੰਧਰ ਸਥਿਤ ਕੰਪਨੀ ਪ੍ਰਕਾਸ਼ ਮਸਾਲੇ ਨਾਲ ਪੀਏਯੂ ਨੇ ਇਕ ਸਮਝੌਤੇ ਉੱਪਰ ਦਸਤਖਤ ਕੀਤੇ। ਇਹ ਸਮਝੌਤਾ ਮੋਟੇ ਅਨਾਜਾਂ ਦੇ ਮੁੱਲ ਵਾਧੇ ਅਤੇ ਪ੍ਰੋਸੈਸਿੰਗ ਦੀ ਤਕਨਾਲੋਜੀ ਦੇ ਵਪਾਰੀਕਰਨ ਲਈ ਕੀਤਾ ਗਿਆ। ਪੀਏਯੂ. ਦੇ ਖੇਤੀ ਅਤੇ ਬਾਗਬਾਨੀ ਬਾਰੇ ਵਧੀਕ ਨਿਰਦੇਸ਼ਕ ਖੋਜ ਡਾ. ਵਰਿੰਦਰ ਸਿੰਘ ਸੋਹੂ ਅਤੇ ਪ੍ਰਕਾਸ਼ ਮਸਾਲੇ ਵੱਲੋਂ ਮੋਹਿਤ ਵਿੱਜ ਨੇ ਸਮਝੌਤੇ ਦੀਆਂ ਸ਼ਰਤਾਂ ਨੂੰ ਮਾਣਤਾ ਦਿੱਤੀ। ਇਸ ਮੌਕੇ ਖੇਤੀ ਇੰਜਨੀਅਰਿੰਗ ਬਾਰੇ ਵਧੀਕ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ, ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਬਲਜੀਤ ਸਿੰਘ ਅਤੇ ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਅਤੇ ਪਸਾਰ ਮਾਹਿਰ ਡਾ. ਅਰਸ਼ਦੀਪ ਸਿੰਘ, ਡਾ. ਹਨੂੰਮਾਨ ਬੋਡਾਡੇ ਵੀ ਮੌਕੇ ਤੇ ਮੌਜੂਦ ਸਨ। ਪੀਏਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨਾਲ ਸੰਬੰਧਿਤ ਮਾਹਿਰਾਂ ਨੂੰ ਇਸ ਸਮਝੌਤੇ ਲਈ ਵਧਾਈ ਦਿੱਤੀ। ਵਿਭਾਗ ਦੇ ਮੁਖੀ ਡਾ. ਬਲਜੀਤ ਸਿੰਘ ਨੇ ਇਸ ਮੌਕੇ ਦੱਸਿਆ ਕਿ ਮੋਟੇ ਅਨਾਜਾਂ ਤੋਂ ਬਣਿਆ ਦਲੀਆ ਤੇ ਵਰਤੋਂ ਲਈ ਤਿਆਰ ਉਤਪਾਦਾਂ ਦੀ ਆਮ ਜਨਤਾ ਵਿਚ ਬੇਹੱਦ ਮੰਗ ਹੈ। ਬੱਚਿਆਂ ਤੇ ਕੰਮਕਾਜੀ ਲੋਕਾਂ ਲਈ ਇਸਦੇ ਪੋਸ਼ਕ ਗੁਣ ਬੇਹੱਦ ਲਾਹੇਵੰਦ ਵੀ ਹਨ। ਉਨਾਂ ਕਿਹਾ ਕਿ ਭਾਵੇਂ ਦਲੀਆ ਰਵਾਇਤੀ ਰੂਪ ਵਿੱਚ ਕਣਕ ਤੋਂ ਹੀ ਬਣਦਾ ਹੈ ਪਰ ਮੋਟੇ ਅਨਾਜਾਂ ਦੇ ਦਲੀਏ ਦੀ ਪੌਸ਼ਟਿਕ ਮਹੱਤਤਾ ਵਧ ਜਾਂਦੀ ਹੈ। ਮੋਟੇ ਅਨਾਜ ਬਹੁਤ ਸਾਰੇ ਗੁਣਾ ਜਿਵੇਂ ਫਾਈਬਰ, ਮਿਨਰਲ, ਵਿਟਾਮਿਨ ਆਦਿ ਨਾਲ ਭਰਪੂਰ ਹੁੰਦੇ ਹਨ। ਇਸ ਕਾਰਨ ਰੋਗਾਂ ਨਾਲ ਲੜਨ ਦੀ ਸਰੀਰਕ ਸਮਰਥਾ ਵਿੱਚ ਵਾਧਾ ਕਰਨ ਵਾਲੇ ਭੋਜਨ ਵਜੋਂ ਇੰਨਾਂ ਨੂੰ ਜਾਣਿਆ ਜਾਂਦਾ ਹੈ। ਉਨਾਂ ਮੋਟੇ ਅਨਾਜਾਂ ਤੋਂ ਤਿਆਰ ਦਲੀਏ ਦੀ ਤਕਨੀਕ ਬਾਰੇ ਹੋਰ ਗੁਣਾਤਮਕ ਤੱਥਾਂ ਦੀ ਸਾਂਝ ਪੁਆਈ। ਡਾ. ਖੁਸ਼ਦੀਪ ਧਰਨੀ ਨੇ ਪੀਏਯੂ. ਵੱਲੋਂ ਪ੍ਰੋਸੈਸਿੰਗ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਦਾ ਵਿਸ਼ੇਸ਼ ਜ਼ਿਕਰ ਕੀਤਾ।