- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ ’ਚ ‘ਜਿਨ ਪਤਿ ਰਾਖੀ’ ਨਾਟਕ ਦਾ ਮੰਚਨ

ਸਟਾਫ਼ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵੱਲੋਂ ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਡਾ. ਮਨਮੋਹਨ ਸਿੰਘ ਆਡੀਟੋਰੀਅਮ ’ਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸ਼ਹਾਦਤ ਬਾਰੇ ਨਾਟਕ ਜਿਨ ਪਤਿ ਰਾਖੀ ਖੇਡਿਆ। ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ ਡਾ. ਰਿਸ਼ੀਪਾਲ ਸਿੰਘ ਸ਼ਾਮਿਲ ਹੋਏ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਇਸ ਮੌਕੇ ਮੁੱਖ ਮਹਿਮਾਨ ਤੇ ਹੋਰ ਹਾਜ਼ਰ ਪਤਵੰਤਿਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਵਿਰਸੇ ਨਾਲ ਜੋੜਨ ਵਾਲੇ ਸਮਾਗਮ ਨਿਰੰਤਰ ਤੌਰ ਤੇ ਪੀਏਯੂ ਵਿੱਚ ਕਰਵਾਏ ਜਾਣਗੇ। ਨਾਟਕ ਦੇ ਲੇਖਕ ਡਾ. ਨਿਰਮਲ ਜੌੜਾ ਨੇ ਨਾਟਕ ਦੀ ਰਚਨਾਕਾਰੀ ਦੇ ਤਜਰਬੇ ਸਾਂਝੇ ਕੀਤੇ। ਇਹ ਨਾਟਕ ਰਜਿੰਦਰ ਰਾਜਾ ਅਤੇ ਨਿਰਮਲ ਧਾਲੀਵਾਲ ਵੱਲੋਂ ਖੇਡਿਆ ਗਿਆ। ਡਾ. ਵਿਸ਼ਾਲ ਬੈਕਟਰ ਨੇ ਇਸ ਦੌਰਾਨ ਮੰਚ ਦੀ ਕਾਰਵਾਈ ਚਲਾਈ। ਪੀਏਯੂ ਦੇ ਉੱਚ ਅਧਿਕਾਰੀਆਂ ਡਾ. ਵਿਸ਼ਵਜੀਤ ਸਿੰਘ ਹਾਂਸ ਅਤੇ ਡਾ. ਮੱਖਣ ਸਿੰਘ ਭੁੱਲਰ ਸਮੇਤ ਯੂਨੀਵਰਸਿਟੀ ਅਧਿਆਪਕ, ਵਿਦਿਆਰਥੀ, ਪਤਵੰਤੇ ਅਤੇ ਬਹੁਤ ਸਾਰੇ ਸਾਹਿਤਕਾਰ ਇਸ ਮੌਕੇ ਦਰਸ਼ਕ ਮੰਡਲ ਵਿਚ ਹਾਜ਼ਰ ਰਹੇ। ਅੰਤ ਵਿੱਚ ਡਾ. ਬੂਟਾ ਸਿੰਘ ਢਿੱਲੋਂ ਨੇ ਸਭ ਲਈ ਧੰਨਵਾਦ ਦੇ ਸ਼ਬਦ ਬੋਲੇ।