- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਭ ਕਿਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸ੍ਰੋਮਣੀ ਲਿਖਾਰੀ ਬੋਰਡ ਦੀ ਮੀਟਿੰਗ

13
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਸ੍ਰੋਮਣੀ ਲਿਖਾਰੀ ਬੋਰਡ ਦੀ ਮਾਸਿਕ ਸਾਹਿਤਕ ਮੀਟਿੰਗ ਦੌਰਾਨ ਸਰਬੱਤ ਦਾ ਭਲਾ ਮੰਗਣ ਅਤੇ ਸਮਾਜਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਤੇ ਭਰਪੂਰ ਚਰਚਾ ਕੀਤੀ ਗਈ। ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਗਿੱਲ ਰੋਡ ਸਥਿੱਤ ਕਰੀਅਰ ਕਾਲਜ ਦੇ ਦਫ਼ਤਰ ਵਿੱਚ ਹੋਈ ਇਸ ਮੀਟਿੰਗ ਦੌਰਾਨ ਹਾਜ਼ਰ ਸਾਹਿਤਕਾਰਾਂ, ਗੀਤਕਾਰਾਂ, ਗਾਇਕਾਂ, ਕਵੀਆਂ ਆਦਿ ਨੇ ਆਪਣੇ-ਆਪਣੇ ਅੰਦਾਜ਼ ਵਿੱਚ ਸਾਹਿਤਕ ਰਚਨਾਵਾਂ ਪੇਸ਼ ਕੀਤੀਆਂ। ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਨ ਪਿੱਛੋਂ ਆਪਣੇ ਸਵਰਗੀ ਪਿਤਾ ਅਵਤਾਰ ਸਿੰਘ ਤੂਫਾਨ ਦਾ ਲਿਖਿਆ ਹਾਸ ਵਿਅੰਗ 'ਸਟੇਜ ਸਕੱਤਰੀ ਵੀ ਇੱਕ ਮੁਸੀਬਤ ਹੈ' ਸੁਣਾ ਕੇ ਸਭਾ ਦੀ ਖੁਸ਼ਗਵਾਰ ਮਾਹੌਲ ਨਾਲ ਸ਼ੁਰੂਆਤ ਕੀਤੀ ਗਈ। ਬੋਰਡ ਦੇ ਜਨਰਲ ਸਕੱਤਰ ਪ੍ਰਮਿੰਦਰ ਸਿੰਘ ਅਲਬੇਲਾ ਨੇ 'ਜੀਅ ਕਰਦਾ ਮੇਰਾ ਉੱਡ ਕੇ ਮੈਂ ਪਿੰਡ ਆਪਣੇ ਉੱਡ ਜਾਂਵਾਂ' ਗੀਤ ਗਾਇਆ, ਮਿੱਠੀ ਅਤੇ ਸੁਰੀਲੀ ਆਵਾਜ਼ ਦੇ ਮਾਲਕ ਗਾਇਕ ਐਡਵੋਕੇਟ ਗੁਰਮੀਤ ਸਿੰਘ ਵਲੋਂ 'ਦੇਵੇ ਜੋ ਮਹਿਕ ਹਰ ਪਲ ਗੁਲਜ਼ਾਰ ਇਸ ਤਰ੍ਹਾਂ ਦਾ' ਗਾ ਕੇ ਖੂਬ ਦਾਦ ਬਟੋਰੀ। ਪੰਥਕ ਕਵੀਆਂ ਚਰਨਜੀਤ ਸਿੰਘ ਚੰਨ ਨੇ ਸਮਾਜਕ ਕੁਰੀਤੀਆਂ ਤੇ ਤੰਨਜ਼ ਕਸਦੀ ਕਵਿਤਾ ਬੋਲੀ ਤੇ ਹਰਦੇਵ ਸਿੰਘ ਕਲਸੀ ਨੇ ਸਮਾਜ ਨੂੰ ਹਲੂਣਾ ਦਿੰਦੀ ਕਵਿਤਾ ਪੜ੍ਹੀ ਜਦਕਿ ਏਪੀ ਮੋਰੀਆ ਨੇ 'ਕੀ ਬਣੂ ਇਹੋ ਜਿਹੇ ਸਮਾਜ ਦਾ ਜਿਥੇ ਬੋਲਬਾਲਾ ਹੋਵੇ ਕਾਤਲਾਂ ਦੇ ਰਾਜ ਦਾ' ਦੀ ਪੇਸ਼ਕਾਰੀ ਬੇਹੱਦ ਸ਼ਲਾਘਾਯੋਗ ਰਹੀ । ਉਸਤਾਦ ਕਵੀ ਸੁਰਜੀਤ ਸਿੰਘ ਜੀਤ ਨੇ 'ਦੁਨੀਆ ਤੇ ਕੀ ਹੋਈ ਜਾਂਦਾ', ਗ਼ਜ਼ਲਗੋ ਜ਼ੋਰਾਵਰ ਸਿੰਘ ਪੰਛੀ ਨੇ 'ਤਿਤਲੀ ਜਦੋਂ ਫੁੱਲਾਂ ਦੇ ਕੋਲੋਂ ਲੰਘ ਜਾਂਦੀ ਸ਼ਾਮ ਨੂੰ' ਅਤੇ ਹਿੰਦੀ ਉਰਦੂ ਦੇ ਨਾਮਵਰ ਸ਼ਾਇਰ ਤੇ ਸੰਗੀਤਕਾਰ ਮੀਤ ਪਾਣੀਪਤ ਨੇ 'ਨੀ ਮਿੱਟੀਏ ਤੇਰਾ ਮੁੱਲ ਅਣਮੋਲ' ਆਪਣੇ ਆਪਣੇ ਨਿਵੇਕਲੇ ਅੰਦਾਜ਼ ਵਿਚ ਪੜ੍ਹ ਕੇ ਅਤੇ ਚਰਨਜੀਤ ਸਿੰਘ ਚੰਨ ਦੀ ਧਰਮਪਤਨੀ ਬੀਬੀ ਸੁਰਿੰਦਰ ਕੌਰ ਨੇ ਫਤਹਿ ਗਜਾ ਕੇ ਹਾਜ਼ਰੀ ਲਵਾਈ। ਤੂਫ਼ਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੋਸਾਇਟੀ ਵੱਲੋਂ ਵਿਜੈ ਕਲਿਆਣ ਨੇ ਸਾਹਿਤਕ ਮਿਲਣੀ ਲਈ ਅਤਿ ਉੱਤਮ ਪ੍ਰਬੰਧ ਕੀਤੇ ਹੋਏ ਸਨ।