- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਜ. ਬੈਨੀਪਾਲ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਸ਼ਾਖਾ ਪੰਜਾਬ ਦੇ ਸੂਬਾ ਪ੍ਰਧਾਨ ਬਣੇ

ਫੋਟੋ ਨੰਬਰ-7
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਦੀ ਲੁਧਿਆਣਾ ’ਚ ਅਹਿਮ ਮੀਟਿੰਗ ਹੋਈ। ਇਸ ਸਮੇਂ ਇੰਜ. ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂਟੀ) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੀਟਿੰਗ ਵਿੱਚ ਜੱਥੇਬੰਦੀ ਦੇ ਪੰਜਾਬ ਭਰ ਤੋਂ ਮੈਂਬਰ, ਅਹੁਦੇਦਾਰ ਸ਼ਾਮਲ ਹੋਏ। ਇੰਜੀ: ਦਿਲਪ੍ਰੀਤ ਸਿੰਘ ਸਿੰਘ ਲੋਹਟ ਸੂਬਾ ਪ੍ਰਧਾਨ ਡੀਈਏ, ਲੋਨਿਵਿ (ਭ ਤੇ ਮ) ਸ਼ਾਖਾ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਜੱਥੇਬੰਦੀ ਦੇ ਢਾਂਚੇ ਨੁੰ ਹੋਰ ਮਜ਼ਬੂਤ ਕਰਨ ਲਈ ਵਿਚਾਰਾਂ ਕੀਤੀਆਂ। ਇਸ ਸਮੇਂ ਮੁੱਖ ਮਹਿਮਾਨ ਇੰਜ. ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਯੂਟੀ ਹਰਿਆਣਾ ਤੇ ਜੰਮੂ ਤੇ ਕਸ਼ਮੀਰ ਤੇ ਇੰਜ. ਪਲਵਿੰਦਰ ਸਿੰਘ ਪੰਧੇਰ ਸਕੱਤਰ ਜਨਰਲ ਵਿਸ਼ੇਸ਼ ਮਹਿਮਾਨ ਤੌਰ ਤੇ ਸ਼ਾਮਲ ਹੋਏ। ਇੰਜ. ਸੁਖਵਿੰਦਰ ਸਿੰਘ ਬਾਗੋਂਵਾਨੀਂ ਸਰਪ੍ਰਸਤ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਅਤੇ ਸੂਬਾ ਪ੍ਰਧਾਨ ਪੈਨਸ਼ਨਰ ਇੰਜੀਨੀਅਰ ਐਸੋਸੀਏਸ਼ਨ ਪੰਜਾਬ ਨੇ ਇਸ ਸਮੇਂ ਜੱਥੇਬੰਦੀ ਦੀਆਂ ਬੀਤੇ ਸਮੇਂ ਦੌਰਾਨ ਕੀਤੀਆਂ ਪ੍ਰਾਪਤੀਆਂ ਤੇ ਮੌਜੂਦਾ ਮੁਲਾਜ਼ਮਤ ਜੱਥੇਬੰਦਕ ਜੱਦੋਜਹਿਦ ਸੰਘਰਸ਼ ਬਾਰੇ ਚਾਨਣਾ ਪਾਇਆ। ਮੌਜੂਦਾ ਸੂਬਾ ਪ੍ਰਧਾਨ ਇੰਜ. ਲੋਹਟ ਨੇ ਇੰਜੀਨੀਅਰ ਸ਼ਕਤੀ ਨੂੰ ਮਜ਼ਬੂਤ ਕਰਨ ਉਤੇ ਜ਼ੋਰ ਦਿੱਤਾ। ਇੰਜ. ਕੁਲਬੀਰ ਸਿੰਘ ਬੈਨੀਪਾਲ ਨੂੰ ਉਨ੍ਹਾਂ ਦੀਆਂ ਲੰਮੀਆਂ ਜੱਥੇਬੰਦਕ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜੱਥੇਬੰਦਕ ਤਜਰਬੇ ਦੇ ਆਧਾਰ ਤੇ ਸਰਬਸੰਮਤੀ ਨਾਲ ਸੂਬਾ ਪ੍ਰਧਾਨ ਚੁਣਿਆ। ਇੰਜ.ਗੁਰਵਿੰਦਰ ਸਿੰਘ ਬੇਦੀ, ਮੁੱਖ ਸਰਪ੍ਰਸਤ- ਇੰਜੀਨੀਅਰਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਅਤੇ ਇੰਜ. ਬੈਨੀਪਾਲ ਨਵੇਂ ਚੁਣੇ ਸੂਬਾ ਪ੍ਰਧਾਨ ਵੱਲੋਂ ਇੰਜ: ਲੋਹਟ ਵੱਲੋਂ ਜਮਾਤ ਪ੍ਰਤੀ ਪੂਰੀ ਤਨਦੇਹੀ, ਲਗਨ ਨਾਲ ਨਿਭਾਈਆਂ ਗਈਆਂ ਜ਼ਿੰਮੇਵਾਰੀਆਂ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਹਾਜ਼ਰ ਹਾਊਸ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਨਵੀਂ ਟੀਮ ਇੰਜ. ਕੁਲਬੀਰ ਸਿੰਘ ਬੈਨੀਪਾਲ ਸਿੰਘ ਸੂਬਾ ਪ੍ਰਧਾਨ ਤੇ ਇੰਜ. ਮਹਿੰਦਰ ਕੁਮਾਰ ਡਾਬੀ ਸੂਬਾ ਜਨਰਲ ਸਕੱਤਰ ਨੂੰ ਅਗਲੇਰਾ ਪ੍ਰਬੰਧ/ਜੱਥੇਬੰਦਕ ਸਰਗਰਮੀਆਂ ਚਲਾਉਣ ਜੱਥੇਬੰਦਕ ਟੀਮ ਦੇ ਗਠਨ ਕਰਨ ਦੇ ਸਮੁੱਚੇ ਅਧਿਕਾਰ ਦਿੱਤੇ ਗਏ। ਇਸ ਸਮੇਂ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਸਰਕਲ ਲੁਧਿਆਣਾ ਦੇ ਬਹੁਤ ਸਾਰੇ ਮੈਂਬਰ, ਆਹੁਦੇਦਾਰ, ਜੂਨੀਅਰ ਇੰਜੀਨੀਅਰ, ਸਹਾਇਕ ਇੰਜੀਨੀਅਰਜ਼, ਉਪ ਮੰਡਲ ਇੰਜੀਨੀਅਰ (ਸਿਵਲ/ਬਿਜਲੀ/ਬਾਗਬਾਨੀ/ਮਕੈਨੀਕਲ ਆਦਿ) ਵਿਸ਼ੇਸ਼ ਤੌਰ ਤੇ ਵੀ ਸ਼ਾਮਲ ਹੋਏ।