- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਡ 66 ਨੂੰ ਵਿਕਾਸ ਕਾਰਜਾਂ ਦੀ ਸੌਗਾਤ, 39.60 ਲੱਖ ਨਾਲ ਬਣਨਗੀਆਂ ਨਵੀਆਂ ਸੜਕਾਂ

44
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ
ਨਗਰ ਨਿਗਮ ਦੇ ਵਾਰਡ ਨੰਬਰ 66 ਵਿੱਚ ਵਿਕਾਸ ਕਾਰਜਾਂ ਨੂੰ ਰਫ਼ਤਾਰ ਦਿੰਦਿਆਂ ਇਲਾਕਾ ਕੌਂਸਲਰ ਰੋਹਿਤ ਸਿੱਕਾ ਨੇ ਲਾਲ ਕੋਠੀ ਤੋਂ ਸ਼ੈਲਰ ਰੋਡ ਤੇ ਬੈਂਕ ਕਾਲੋਨੀ ਮੇਨ ਰੋਡ ਤੱਕ ਬਣਨ ਵਾਲੀਆਂ ਨਵੀਆਂ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਇਸ ਮੌਕੇ ਕੌਂਸਲਰ ਰੋਹਿਤ ਸਿੱਕਾ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਨਿਰਮਾਣ ’ਤੇ ਕਰੀਬ 39 ਲੱਖ 60 ਹਜ਼ਾਰ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੜਕਾਂ ਦਾ ਨਿਰਮਾਣ ਮੁਕੰਮਲ ਹੋਣ ਨਾਲ ਇਲਾਕਾ ਵਾਸੀਆਂ ਨੂੰ ਆਉਣ-ਜਾਣ ਵਿੱਚ ਸਹੂਲਤ ਮਿਲੇਗੀ ਅਤੇ ਲੰਮੇ ਸਮੇਂ ਤੋਂ ਬਣੀ ਸੜਕਾਂ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਵਾਰਡ ਦਾ ਸਰਬਪੱਖੀ ਵਿਕਾਸ ਅਤੇ ਇਲਾਕਾ ਵਾਸੀਆਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲ ਹੈ। ਸੜਕਾਂ ਤੋਂ ਇਲਾਵਾ ਸਫ਼ਾਈ, ਸੀਵਰੇਜ ਅਤੇ ਹੋਰ ਜਨਤਕ ਸਹੂਲਤਾਂ ਨਾਲ ਸਬੰਧਤ ਕੰਮਾਂ ਨੂੰ ਵੀ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ। ਸੜਕ ਨਿਰਮਾਣ ਕਾਰਜ ਸ਼ੁਰੂ ਹੋਣ ’ਤੇ ਇਲਾਕਾ ਵਾਸੀਆਂ ਨੇ ਖੁਸ਼ੀ ਪ੍ਰਗਟਾਈ ਅਤੇ ਕੌਂਸਲਰ ਰੋਹਿਤ ਸਿੱਕਾ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਕੌਂਸਲਰ ਐਨੀ ਸਿੱਕਾ, ਨਿਸ਼ਾ, ਰੇਣੂ ਖੰਨਾ, ਗਰਿਮਾ ਹਾਂਡਾ, ਪ੍ਰਿਯੰਕਾ, ਮਨੀ ਗੁਪਤਾ, ਰਿਤੂ ਵਰਧਾਵਨ, ਹਰਵਿੰਦਰ ਕੌਰ, ਦਿਸ਼ਾ ਸੈਣੀ, ਰਾਜ ਰਾਣੀ, ਰਮਣੀਸ਼ ਸਹਿਗਲ, ਸੁਖਦੇਵ ਮੁਖਾ, ਸੋਨੀਆ, ਸ਼ਗੁਨ ਸ਼ਰਮਾ, ਰਾਜੀਵ ਨਿੱਕੂ, ਵਿਸ਼ਾਲ ਚੌਹਾਨ, ਅਜੈ ਸ਼ਰਮਾ, ਆਰਿਫ਼, ਯੂਨੁਸ, ਵਿੱਕੀ ਵਰਮਾ, ਵਿਨੋਦ ਗਰਗ, ਰਿੰਕੂ ਚੌਹਾਨ, ਅਸ਼ੋਕ ਕਨੌਜੀਆ, ਵਿਜੈ ਕੁਮਾਰ, ਸਰਬਜੀਤ ਸਿੱਧੂ, ਜਸਵੀਰ ਬਬੂ, ਮਿੰਟੂ, ਸੁਨੀਲ ਕੁਮਾਰ, ਕਪਿਲ ਦੇਵ ਸ਼ਰਮਾ ਅਤੇ ਰਾਜੇਸ਼ ਮਲਿਕ ਸਮੇਤ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।