- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਹਨੇਵਾਲ ਬ੍ਰਹਮਾਕੁਮਰੀਜ਼ ਸੇਵਾ ਕੇਂਦਰ ਨੇ ਮਨਾਇਆ ਸ੍ਰੀ ਕ੍ਰਿਸ਼ਨ ਜਨਮਾਸ਼ਟਮੀ ਦਾ ਤਿਓਹਾਰ

ਰਵੀ ਭਾਟੀਆ, ਪੰਜਾਬੀ ਜਾਗਰਣ, ਸਾਹਨੇਵਾਲ/ਲੁਧਿਆਣਾ
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਨ ਸਾਹਨੇਵਾਲ ਵਿਖੇ ਬ੍ਰਹਮ ਕੁਮਾਰੀ ਕੇਂਦਰ ਵਿੱਚ ਵੀ ਧੂਮਧਾਮ ਨਾਲ ਮਨਾਇਆ। ਇਸ ਮੌਕੇ ਬ੍ਰਹਮਾਕੁਮਾਰੀ ਮੀਨਾਕਸ਼ੀ ਦੀਦੀ ਨੇ ਦੇਸ਼ਵਾਸੀਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਜਿਵੇਂ ਸਾਹਨੇਵਾਲ ਨੰਦਪੁਰ ਦੇ ਵੱਖ-ਵੱਖ ਮੰਦਰਾਂ ਵਿੱਚ ਤਿਉਹਾਰ ਮਨਾਇਆ ਹੈ, ਉਵੇਂ ਹੀ ਸੇਵਾ ਕੇਂਦਰ ਵਿਖੇ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸੰਬੰਧਿਤ ਝਾਕੀਆਂ ਦਾ ਪ੍ਰਦਰਸ਼ਨ ਛੋਟੇ-ਛੋਟੇ ਬੱਚਿਆਂ ਨੇ ਮੰਚ 'ਤੇ ਕੀਤਾ। ਰੰਗ-ਬਿਰੰਗੇ ਪਹਿਰਾਵਿਆਂ ’ਚ ਸਜੇ ਬਾਲ ਕ੍ਰਿਸ਼ਨ ਤੇ ਗੋਪੀਆਂ ਨੇ ਮਨਮੋਹਕ ਝਾਂਕੀਆਂ ਨਾਲ ਸੰਗਤਾਂ ਦਾ ਮਨ ਮੋਹ ਲਿਆ। ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸੰਬੰਧਿਤ ਗੀਤ, ਸੰਗੀਤ ਤੇ ਨ੍ਰਿਤ ਰਾਹੀਂ ਬਾਲ ਕਲਾਕਾਰਾਂ ਨੇ ਸਾਰੇ ਮਾਹੌਲ ਨੂੰ ਭਗਤੀ ਰਸ ਵਿੱਚ ਰੰਗ ਦਿੱਤਾ। ਪਾਲਕੀ ਝੁਲਾਉਣਾ, ਕੇਕ ਕੱਟਣਾ, ਦਹੀਂ ਹਾਂਡੀ ਤੋੜਨਾ ਅਤੇ ਸ਼ਰਧਾਲੂਆਂ ਵੱਲੋਂ ਸਮੂਹਿਕ ਨ੍ਰਿਤ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਮੀਨਾਕਸ਼ੀ ਦੀਦੀ ਨੇ ਦੱਸਿਆ ਕਿ ਸਰੀਰ ਨੂੰ ਸਿਹਤਮੰਦ ਅਤੇ ਮਨ ਨੂੰ ਸ਼ਾਂਤ ਰੱਖਣ ਲਈ ਜਦੋਂ ਕਾਨ੍ਹਾ ਦੀ ਮੁਰਲੀ ਦੀ ਧੁਨ ਵਿੱਚ ਪਿਆਰ ਦਾ ਸੰਦੇਸ਼ ਮਿਲਦਾ ਹੈ ਤਾਂ ਤਨ-ਮਨ ਦਾ ਹਰ ਬੋਝ ਹਲਕਾ ਹੋ ਜਾਂਦਾ ਹੈ ਅਤੇ ਜੀਵਨ ਵਿੱਚ ਆਨੰਦ ਭਰ ਜਾਂਦਾ ਹੈ। ਇਸ ਮੌਕੇ ਇਲਾਕੇ ਦੇ ਕਈਂ ਪਤਵੰਤੇ ਸੱਜਣ ਤੇ ਸ਼ਰਧਾਲੂ ਮੌਜੂਦ ਰਹੇ l