- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਿਸ ਪੰਜਾਬ ਦੇ ਜਥੇਬੰਦੀ ਦੀ ਧਾਂਦਰਾ 'ਚ ਨੁੱਕੜ ਮੀਟਿੰਗ ਨੇ ਰੇੈਲੀ ਦਾ ਰੂਪ ਧਾਰਿਆ

ਫੋਟੋ ਨੰਬਰ-45
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਨਜ਼ਦੀਕ ਪਿੰਡ ਧਾਂਦਰਾ ਵਿਖੇ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਰੱਖੀ ਗਈ ਨੁੱਕੜ ਮੀਟਿੰਗ 'ਚ ਪਿੰਡ ਵਾਸੀਆਂ ਦਾ ਬੇਮਿਸਾਲ ਉਤਸ਼ਾਹ ਵੇਖਣ ਵਿੱਚ ਆਇਆ। ਵੱਡੀ ਗਿਣਤੀ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਹਿਯੋਗੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਮਨਪ੍ਰੀਤ ਸਿੰਘ ਇਆਲੀ ਵਿਧਾਇਕ ਹਲਕਾ ਦਾਖਾ ਨੇ ਸੰਬੋਧਨ ਹੁੰਦਿਆਂ ਪਾਰਟੀ ਦੇ ਲੋਕ-ਪੱਖੀ ਏਜੰਡੇ ਨੂੰ ਲੋਕਾਂ ਦੇ ਭਰਵੇ ਇਕੱਠ ਵਿਚ ਵਿਸਥਾਰ ਨਾਲ ਸਾਂਝਾ ਕੀਤਾ। ਉਨਾਂ ਸਿੱਖਿਆ, ਸਿਹਤ, ਸੁਰੱਖਿਆ, ਅਮਨ-ਕਾਨੂੰਨ ਤੇ ਵਿਕਾਸ ਵਰਗੇ ਮੁੱਢਲੇ ਮੁੱਦਿਆਂ ਦੇ ਨਾਲ-ਨਾਲ ਪੰਜਾਬ ਦੇ ਬੁਨਿਆਦੀ ਹੱਕਾਂ ਅਤੇ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ, ਪੰਜਾਬ ਦੇ ਪਾਣੀਆਂ, ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੀ ਰਾਜਧਾਨੀ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬ ਦੇ ਹੱਕਾਂ, ਸਬੰਧੀ ਵੀ ਗੰਭੀਰ ਅਤੇ ਵਿਸਥਾਰ ਨਾਲ ਚਰਚਾ ਕੀਤੀ। ਪਿੰਡ ਵਾਸੀਆਂ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਭਵਿੱਖ ’ਚ ਪਿੰਡ ਧਾਂਦਰਾ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਪੂਰੀ ਤਾਕਤ ਨਾਲ ਸਾਥ ਨਿਭਾਵਾਂਗੇ। ਇਸ ਵਿਸ਼ਾਲ ਇਕੱਠ ਨੂੰ ਸਫਲ ਬਣਾਉਣ ਅਤੇ ਸੁਚੱਜੇ ਪ੍ਰਬੰਧ ਕਰਨ ਲਈ ਅਸੀਂ ਵਿਸ਼ੇਸ਼ ਤੌਰ ’ਤੇ ਨਿਰਭੈ ਸਿੰਘ ਰਾਣਾ, ਬਾਈ ਪ੍ਰਿਤਪਾਲ ਸਿੰਘ ਧਾਂਦਰਾ, ਅਮਨਦੀਪ ਸਿੰਘ, ਬਲਜਿੰਦਰ ਸਿੰਘ ਕਾਕਾ, ਹਰਜਿੰਦਰ ਸਿੰਘ ਜਿੰਦਰ, ਮਨਪ੍ਰੀਤ ਸਿੰਘ ਪੱਪ, ਤੋਂ ਇਲਾਵਾ ਤਲਵਿੰਦਰ ਸਿੰਘ ਗਰੇਵਾਲ ਆਲਮਗੀਰ, ਪੱਪੂ ਡੇਹਲੋਂ, ਮਨਪ੍ਰੀਤ ਸਿੰਘ, ਪ੍ਰਿਤਪਾਲ ਸਿੰਘ ਧਾਂਦਰਾ, ਰਜਿੰਦਰ ਸਿੰਘ, ਬਲਜਿੰਦਰ ਸਿੰਘ ਕਾਕਾ, ਜਸਕਰਨ ਸਿੰਘ ਧਨੋਆ, ਬਚਿੱਤਰ ਸਿੰਘ, ਦਲਜੀਤ ਸਿੰਘ ਮੈੜ ਸੋਨੀ ਗਰੇਵਾਲ, ਮਨਵੀਰ ਸਿੰਘ, ਜਗਤਾਰ ਸਿੰਘ, ਅਲਵੇਲ ਸਿੰਘ ਅਮਰੀਕ ਸਿੰਘ ਪਟਵਾਰੀ, ਪਰਲੋਕ ਸਿੰਘ ਸੰਦੀਲਾ, ਜਗਦੀਪ ਸਿੰਘ ਕਾਲਾ ਘਵੱਦੀ, ਨਿਰਭੈ ਸਿੰਘ ਸਰਪੰਚ ਮਹਿਮੂਦਪੁਰਾ, ਸਤਨਾਮ ਸਿੰਘ ਸੱਤਾ, ਜਸਵੀਰ ਸਿੰਘ, ਧਨਵੰਤ ਸਿੰਘ ਥਰੀਕੇ ਸਰਕਲ, ਪ੍ਰਧਾਨ ਭਜਨ ਸਿੰਘ, ਹਰਦੀਪ ਸਿੰਘ, ਸਿਕੰਦਰ ਸਿੰਘ ਘੋਲੀ, ਗੁਰਦੀਪ ਸਿੰਘ, ਵਿਕਰਮਜੀਤ ਸਿੰਘ ਵਿੱਕੀ, ਅਮਰੀਕ ਸਿੰਘ, ਭਗਵੰਤ ਸਿੰਘ, ਕਮਲ ਸਿੰਘ ਧਨੋਆ, ਪ੍ਰੀਤਾ ਗਰੇਵਾਲ, ਸੁਖਚੈਨ ਸਿੰਘ, ਨਾਜਰ ਸਿੰਘ ਜੀਤਾ ਯੂਐੱਸਏ, ਬਾਬਾ ਯੂਐਸਏ ਗੁਰਮੁਖ ਸਿੰਘ, ਅਮਨਦੀਪ ਸਿੰਘ ਕਵਲਜੀਤ ਸਿੰਘ ਤੇਜਸਵੀਰ ਸਿੰਘ, ਜੈਤੇਜਸਵੀਰ ਸਿੰਘ, ਬਲਕਰਨ ਸਿੰਘ ਬੱਲੀ ਪਰਮਜੀਤ ਸਿੰਘ ਪੱਪੂ ਰਣਜੀਤ ਸਿੰਘ, ਭਰਪੂਰ ਸਿੰਘ, ਬਲਵੰਤ ਸਿੰਘ, ਗੁਰਜੋਤ ਸਿੰਘ ਪਹਿਲਵਾਨ, ਰਸਪਾਲ ਸਿੰਘ ਬਾਲੀ, ਤੇਗ ਸਿੰਘ ਫੌਜੀ,ਅਮਨਦੀਪ ਸਿੰਘ ਯੂਐੱਸਏ, ਮਾਸਟਰ ਸ਼ਿੰਗਾਰਾ ਸਿੰਘ, ਅਮਨਿੰਦਰ ਸਿੰਘ, ਕਮਲਜੀਤ ਸਿੰਘ, ਹਰਿੰਦਰ ਸਿੰਘ, ਗਗਨਜੀਤ ਸਿੰਘ ਮੈੜ ਐਸਐਚਓ, ਜਸਪ੍ਰੀਤ ਸਿੰਘ ਮੈਡ, ਹਰਪਾਲ ਸਿੰਘ ਪਾਲੀ ਦੁਬਈ, ਕਰਮਜੀਤ ਸਿੰਘ ਕੰਮਾ, ਰੂਬੀ ਗਰੇਵਾਲ, ਰਾਜੂ ਗਰੇਵਾਲ, ਰਾਜਵੰਤ ਧਨੋਆ, ਮਨਸਿਮਰਨ ਸਿੰਘ, ਸਹਿਜਪ੍ਰੀਤ ਸਿੰਘ, ਅਜੀਤ ਸਿੰਘ ਗਰੇਵਾਲ ਆਦਿ ਨਹੀਂ ਸਪੱਸ਼ਟ ਕਰ ਦਿੱਤਾ ਕਿ ਇਹ ਇਕੱਠ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਪਿਆਰ ਵਿਸ਼ਵਾਸ ਅਤੇ ਸਾਥ ਆਉਂਦੀਆਂ 2027 ਦੀਆਂ ਚੋਣਾਂ ਵਿੱਚ ਵੱਡੀ ਤਾਕਤ ਦੇ ਰੂਪ ਵਿੱਚ ਦ੍ਰਿੜਤਾ ਨਾਲ ਸਾਥ ਨਿਭਾਵੇਗਾ।